LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Russia Vs Ukraine: ਯੂਰਪੀ ਸੰਘ ਯੂਕਰੇਨ ਨੂੰ ਦੇਵੇਗਾ 70 ਲੜਾਕੂ ਜਹਾਜ਼

1m eu

ਨਵੀਂ ਦਿੱਲੀ- ਯੂਕਰੇਨ ਤੇ ਰੂਸ ਵਿਚਾਲੇ ਚਾਹੇ ਗੱਲਬਾਤ ਸ਼ੁਰੂ ਹੋ ਗਈ ਹੈ ਪਰ ਜੰਗ ਅਜੇ ਵੀ ਰੁਕੀ ਨਹੀਂ ਹੈ। ਰੂਸ ਦੇ ਯੂਕਰੇਨ ਵਿਚ ਹਮਲੇ ਲਗਾਤਾਰ ਜਾਰੀ ਹਨ। ਇਸੇ ਵਿਚਾਲੇ ਸੰਯੁਕਤ ਰਾਸ਼ਟਰ ਯੂਕਰੇਨ ਦੀ ਮਦਦ ਲਈ ਅੱਗੇ ਆਇਆ ਹੈ। ਦਰਅਸਲ, ਯੂਕਰੇਨ ਦੀ ਹਵਾਈ ਸੈਨਾ ਨੇ ਦੱਸਿਆ ਹੈ ਕਿ ਯੂਰਪੀ ਸੰਘ ਤੋਂ ਦੇਸ਼ ਨੂੰ 70 ਲੜਾਕੂ ਜਹਾਜ਼ ਦਿੱਤੇ ਜਾਣਗੇ। ਇਸ ਵਿੱਚ ਬੁਲਗਾਰੀਆ 16 ਮਿਗ-29 ਅਤੇ 14 ਐਸਯੂ-25 ਦੇਵੇਗਾ। ਜਦਕਿ ਪੋਲੈਂਡ 28 ਮਿਗ-29 ਅਤੇ ਸਲੋਵਾਕੀਆ 12 ਮਿਗ-29 ਦੇਵੇਗਾ।

Also Read: ਕੈਨੇਡਾ ਨੇ ਰੂਸੀ ਤੇਲ ਦੇ ਆਯਾਤ 'ਤੇ ਲਾਈਆਂ ਪਾਬੰਦੀਆਂ, PM ਟਰੂਡੋ ਨੇ ਕੀਤਾ ਐਲਾਨ

ਦੱਸਣਯੋਗ ਹੈ ਕਿ ਰੂਸ ਦੀ ਜੰਗ ਤੇਜ਼ ਹੋ ਗਈ ਹੈ। ਦਰਅਸਲ ਰੂਸੀ ਫੌਜ ਦੇ ਹਮਲੇ ਵਿੱਚ 70 ਤੋਂ ਵੱਧ ਯੂਕਰੇਨ ਦੇ ਸੈਨਿਕ ਮਾਰੇ ਗਏ ਹਨ। ਓਖਤਿਰਕਾ ਵਿੱਚ ਸਥਿਤ ਮਿਲਟਰੀ ਬੇਸ ਨੂੰ ਤੋਪਾਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਓਖਤਿਰਕਾ ਸ਼ਹਿਰ ਖਾਰਕਿਵ ਅਤੇ ਕੀਵ ਦੇ ਵਿਚਕਾਰ ਸਥਿਤ ਹੈ।

Also Read: IPS ਜਲਾਲ ਨੇ BSF ਪੰਜਾਬ ਫਰੰਟੀਅਰ ਦੇ ਨਵੇਂ IG ਵਜੋਂ ਸੰਭਾਲਿਆ ਅਹੁਦਾ

UNHRC ਨੇ ਯੂਕਰੇਨ ਸੰਕਟ 'ਤੇ ਬੈਠਕ ਕੀਤੀ
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਯੂਕਰੇਨ, ਰੂਸ ਵਿੱਚ ਜੰਗ ਨੂੰ ਲੈ ਕੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੋਮਵਾਰ ਨੂੰ ਐਮਰਜੈਂਸੀ ਬਹਿਸ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਬਹਿਸ ਦੇ ਪੱਖ 'ਚ 29 ਵੋਟਾਂ ਪਈਆਂ, ਜਦਕਿ 5 ਦੇਸ਼ਾਂ ਨੇ ਵਿਰੋਧ 'ਚ ਵੋਟ ਪਾਈ। ਇਸ ਦੇ ਨਾਲ ਹੀ ਹਰ ਵਾਰ ਇਸ ਬੈਠਕ 'ਚ ਹੋਈ ਵੋਟਿੰਗ ਪ੍ਰਕਿਰਿਆ 'ਚ ਭਾਰਤ ਅਤੇ 13 ਹੋਰ ਦੇਸ਼ਾਂ ਨੇ ਹਿੱਸਾ ਨਹੀਂ ਲਿਆ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੇ ਮੱਦੇਨਜ਼ਰ 40 ਸਾਲ ਬਾਅਦ UNHC ਦੀ ਬੈਠਕ ਬੁਲਾਈ ਗਈ ਸੀ। ਇਸ ਬੈਠਕ 'ਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਰੂਸ ਨੂੰ ਜੰਗ ਨੂੰ ਜਲਦੀ ਤੋਂ ਜਲਦੀ ਰੋਕਣ ਲਈ ਕਿਹਾ। ਮੀਟਿੰਗ ਦੌਰਾਨ ਯੂਕਰੇਨ ਦੇ ਪ੍ਰਤੀਨਿਧੀ ਅਤੇ ਰੂਸ ਦੇ ਪ੍ਰਤੀਨਿਧਾਂ ਵਿਚਕਾਰ ਤਿੱਖੀ ਬਹਿਸ ਹੋਈ।

Also Read: ਮਹਿੰਗਾਈ ਦਾ ਜ਼ੋਰਦਾਰ ਝਟਕਾ, ਇਸ LPG ਸਿਲੰਡਰ ਦੀ ਕੀਮਤ 'ਚ 105 ਰੁਪਏ ਦਾ ਵਾਧਾ

ਥਰਮੋਬੈਰਿਕ ਹਥਿਆਰ ਦੀ ਵਰਤੋਂ
ਯੂਕਰੇਨ ਦੀ ਰਾਜਦੂਤ ਓਕਸਾਨਾ ਮਾਰਕਾਰੋਵਾ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਯੁੱਧ ਦੇ ਪੰਜਵੇਂ ਦਿਨ ਯੂਕਰੇਨ ਦੇ ਖਿਲਾਫ ਪਾਬੰਦੀਸ਼ੁਦਾ ਥਰਮੋਬੈਰਿਕ ਹਥਿਆਰ ਦੀ ਵਰਤੋਂ ਕੀਤੀ ਹੈ। ਥਰਮੋਬੈਰਿਕ ਹਥਿਆਰ ਰਵਾਇਤੀ ਅਸਲੇ ਦੀ ਵਰਤੋਂ ਨਹੀਂ ਕਰਦੇ ਹਨ। ਇਹ ਉੱਚ ਦਬਾਅ ਵਾਲੇ ਵਿਸਫੋਟਕ ਨਾਲ ਭਰੇ ਹੋਏ ਹੁੰਦੇ ਹਨ। ਇਹ ਸ਼ਕਤੀਸ਼ਾਲੀ ਧਮਾਕੇ ਪੈਦਾ ਕਰਨ ਲਈ ਆਲੇ-ਦੁਆਲੇ ਦੇ ਵਾਯੂਮੰਡਲ ਤੋਂ ਆਕਸੀਜਨ ਨੂੰ ਸਖਦੇ ਹਨ।

In The Market