LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਸ਼ਹੂਰ ਵਾਤਾਵਰਣ ਪ੍ਰੇਮੀ ਤੇ ਚਿਪਕੋ ਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਦੀ ਕੋਰੋਨਾ ਨਾਲ ਹੋਈ ਮੌਤ

sunder

ਦੇਹਰਾਦੂਨ (ਇੰਟ.)- ਦੇਸ਼ ਵਿਚ ਕੋਰੋਨਾ ਦੀ ਰਫ਼ਤਾਰ ਤੇਜ ਹੁੰਦੀ ਨਜ਼ਰ ਆ ਰਹੀ ਹੈ। ਇਸ ਵਿਚਾਲੇ ਅੱਜ ਮਸ਼ਹੂਰ ਵਾਤਾਵਰਣ ਪ੍ਰੇਮੀ (Environmentalist )ਤੇ ਚਿਪਕੋ ਅੰਦੋਲਨ (Chipkomovement) ਦੇ ਨੇਤਾ ਸੁੰਦਰ ਲਾਲ ਬਹੁਗੁਣਾ  (Sunderlal Bahuguna)ਦੀ ਏਮਜ਼ ਰਿਸ਼ੀਕੇਸ਼ ਵਿੱਚ ਕੋਵਿਡ-19 ਨਾਲ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਉਹ 94 ਸਾਲਾਂ ਦੇ ਸੀ।

ਇਹ ਵੀ ਪੜ੍ਹੋ- ਫਿਰ ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ, ਜਾਣੋ ਕਿੱਥੇ ਕਿੰਨਾ ਹੋਇਆ ਵਾਧਾ  

ਇਹ ਵੀ ਪੜ੍ਹੋ- ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ

ਏਮਜ਼ ਪ੍ਰਸ਼ਾਸਨ ਨੇ ਦੱਸਿਆ ਕਿ ਬਹੁਗੁਣਾ ਦੀ 8 ਮਈ ਨੂੰ ਕੋਰੋਨਾਰਿਪੋਰਟ  ਪਾਜ਼ੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਏਮਜ਼ਵਿੱਚ ਦਾਖਲ ਕਰਵਾਇਆ ਗਿਆ ਸੀ।ਆਕਸੀਜਨਦੇ ਪੱਧਰ ਘੱਟ ਹੋਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰਾਂ ਦੀਆਂ ਸਰਬੋਤਮ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੂੰਬਚਾਇਆ ਨਹੀਂ ਜਾ ਸਕਿਆ।9 ਜਨਵਰੀ, 1927 ਨੂੰ ਟਿਹਰੀ ਜ਼ਿਲ੍ਹੇ ਵਿਚ ਜਨਮੇ ਬਹੁਗੁਣਾ ਨੂੰ ਚਿੱਪਕੋ ਅੰਦੋਲਨ ਦਾ ਮੋਢੀ ਮੰਨਿਆਜਾਂਦਾ ਹੈ।

ਉਨ੍ਹਾਂਨੇ ਗੌਰਾ ਦੇਵੀ ਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ 70 ਦੇ ਦਹਾਕੇ ਵਿੱਚ ਜੰਗਲ ਨੂੰ ਬਚਾਉਣ ਲਈਚਿੱਪਕੋ ਲਹਿਰ ਸ਼ੁਰੂ ਕੀਤੀ ਸੀ। ਬਹੁਗੁਣਾਨੂੰ ਪਦਮ ਵਿਭੂਸ਼ਣ ਅਤੇ ਕਈ ਹੋਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।ਚਿਪਕੋਅੰਦੋਲਨ ਦੇ ਨੇਤਾ ਸੁੰਦਰ ਲਾਲ ਬਹੁਗੁਣਾ ਨੂੰ ਕਿਸੇ ਜਾਣ-ਪਛਾਣ ਦੀ ਜਰੂਰਤ ਨਹੀਂ ਹੈ।ਉਹ ਸਿਰਫ 14 ਸਾਲਾਂ ਦਾ ਸੀ ਜਦੋਂ ਉਸਨੇ ਸਮਾਜਕ ਗਤੀਵਿਧੀਆਂ ਵਿੱਚਹਿੱਸਾ ਲੈਣਾ ਸ਼ੁਰੂ ਕੀਤਾ।

In The Market