LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਾਰਾਸ਼ਟਰ 'ਚ ਈ.ਡੀ. ਦੀ ਵੱਡੀ ਕਾਰਵਾਈ, 58 ਕਰੋੜ ਕੈਸ਼ ਤੇ 32 ਕਿਲੋ ਸੋਨਾ ਹੋਏ ਬਰਾਮਦ

11 aug ed

ਨਵੀਂ ਦਿੱਲੀ- ਕੇਂਦਰੀ ਜਾਂਚ ਏਜੰਸੀ ਈਡੀ ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਵੀ ਹਰਕਤ ਵਿੱਚ ਹੈ। ਬੰਗਾਲ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 'ਚ ਵੱਡੀ ਨਕਦੀ ਮਿਲੀ ਹੈ। ਮਹਾਰਾਸ਼ਟਰ ਦੇ ਜਾਲਨਾ 'ਚ ਆਮਦਨ ਕਰ ਵਿਭਾਗ ਨੇ ਸਟੀਲ, ਕੱਪੜਾ ਵਪਾਰੀ ਅਤੇ ਰੀਅਲ ਅਸਟੇਟ ਡਿਵੈਲਪਰ 'ਤੇ ਛਾਪੇਮਾਰੀ ਕੀਤੀ ਹੈ, ਜਿਸ 'ਚ ਵਿਭਾਗ ਨੂੰ ਵੱਡੀ ਮਾਤਰਾ 'ਚ ਬੇਨਾਮੀ ਜਾਇਦਾਦ ਮਿਲੀ ਹੈ। ਇਨਕਮ ਟੈਕਸ ਵਿਭਾਗ ਨੇ ਕਰੀਬ 390 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਹੈ, ਜਿਸ 'ਚ 58 ਕਰੋੜ ਰੁਪਏ ਨਕਦ, 32 ਕਿਲੋ ਸੋਨਾ, ਹੀਰੇ ਅਤੇ ਮੋਤੀ ਤੇ ਕਈ ਜਾਇਦਾਦ ਦੇ ਕਾਗਜ਼ ਮਿਲੇ ਹਨ।
ਛਾਪੇਮਾਰੀ ਦੌਰਾਨ ਮਿਲੀ ਨਕਦੀ ਨੂੰ ਗਿਣਨ ਵਿੱਚ ਵਿਭਾਗ ਨੂੰ 13 ਘੰਟੇ ਲੱਗ ਗਏ। ਇਨਕਮ ਟੈਕਸ ਨੇ ਇਹ ਕਾਰਵਾਈ 1 ਤੋਂ 8 ਅਗਸਤ ਦਰਮਿਆਨ ਕੀਤੀ ਹੈ। ਇਨਕਮ ਟੈਕਸ ਵਿਭਾਗ ਦੀ ਨਾਸਿਕ ਬਰਾਂਚ ਨੇ ਇਹ ਕਾਰਵਾਈ ਕੀਤੀ ਹੈ। ਇਸ ਕਾਰਵਾਈ ਵਿੱਚ ਸੂਬੇ ਭਰ ਦੇ 260 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਏ। ਆਈਟੀ ਸਟਾਫ਼ ਨੂੰ ਪੰਜ ਟੀਮਾਂ ਵਿੱਚ ਵੰਡਿਆ ਗਿਆ ਸੀ ਅਤੇ ਛਾਪੇਮਾਰੀ ਵਿੱਚ 120 ਤੋਂ ਵੱਧ ਵਾਹਨਾਂ ਦੀ ਵਰਤੋਂ ਕੀਤੀ ਗਈ ਸੀ।
ਕੱਪੜਾ ਅਤੇ ਸਟੀਲ ਵਪਾਰੀ ਦੇ ਘਰੋਂ ਮਿਲੀ ਨਕਦੀ ਨੂੰ ਜਾਲਨਾ ਸਥਿਤ ਸਟੇਟ ਬੈਂਕ ਦੀ ਸਥਾਨਕ ਬਰਾਂਚ ਵਿੱਚ ਲਿਜਾ ਕੇ ਗਿਣਿਆ ਗਿਆ। ਨਕਦੀ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਰਾਤ ਕਰੀਬ 1 ਵਜੇ ਸਮਾਪਤ ਹੋਈ। ਇਨਕਮ ਟੈਕਸ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਜਾਲਨਾ ਦੀਆਂ ਚਾਰ ਸਟੀਲ ਕੰਪਨੀਆਂ ਦੇ ਸੌਦੇ 'ਚ ਬੇਨਿਯਮੀਆਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਹਰਕਤ 'ਚ ਆਇਆ। ਆਈਟੀ ਟੀਮ ਨੇ ਘਰ ਅਤੇ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ। ਹਾਲਾਂਕਿ ਟੀਮ ਨੂੰ ਘਰ 'ਚੋਂ ਕੁਝ ਵੀ ਨਹੀਂ ਮਿਲਿਆ ਪਰ ਸ਼ਹਿਰ ਦੇ ਬਾਹਰ ਸਥਿਤ ਫਾਰਮ ਹਾਊਸ 'ਚ ਨਕਦੀ ਅਤੇ ਸੋਨਾ ਅਤੇ ਹੀਰਿਆਂ ਸਮੇਤ ਕਈ ਕਾਗਜ਼ਾਤ ਬਰਾਮਦ ਹੋਏ।
ਇਸ ਤੋਂ ਪਹਿਲਾਂ ਕੇਂਦਰੀ ਏਜੰਸੀ ਈਡੀ ਦੀ ਕਾਰਵਾਈ ਵਿੱਚ ਪੱਛਮੀ ਬੰਗਾਲ ਵਿੱਚ ਸਾਬਕਾ ਮੰਤਰੀ ਪਾਰਥਾ ਚੈਟਰਜੀ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਘਰੋਂ ਕਰੀਬ 50 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਈਡੀ ਵੱਲੋਂ ਕਈ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ ਸਨ। ਯੂਪੀ ਦੇ ਕਾਨਪੁਰ ਵਿੱਚ ਇੱਕ ਕਾਰੋਬਾਰੀ ਪਿਊਸ਼ ਜੈਨ ਦੇ ਘਰ ਛਾਪੇਮਾਰੀ ਵਿੱਚ 197 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀਆਂ ਹੋਰ ਜਾਇਦਾਦਾਂ ਵੀ ਕੁਰਕ ਕੀਤੀਆਂ ਗਈਆਂ। ਹਾਲ ਹੀ ਵਿੱਚ, ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਇੱਕ ਕਲਰਕ ਦੇ ਘਰ ਈਓਡਬਲਯੂ ਦੇ ਛਾਪੇ ਵਿੱਚ 85 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਇਸ ਦੇ ਨਾਲ ਹੀ ਕਲਰਕ ਦੀਆਂ ਕਰੀਬ ਚਾਰ ਕਰੋੜ ਰੁਪਏ ਦੀਆਂ ਵੱਖ-ਵੱਖ ਜਾਇਦਾਦਾਂ ਦੇ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ।

In The Market