LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੰਤਰੀ ਦੀ ਨੇੜਲੀ ਮੁਖਰਜੀ ਦੇ ਘਰੋਂ ਈ.ਡੀ. ਨੂੰ ਮਿਲੀ 'Black ਡਾਇਰੀ', 'ਕਾਲੀ ਡਾਇਰੀ' ਦੇ '40 ਪੰਨ੍ਹੇ'

12121121july

ਕੋਲਕਾਤਾ- ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਦੀ ਸਰਕਾਰ 'ਚ ਮੰਤਰੀ ਪਾਰਥ ਚੈਟਰਜੀ ਦੀਆਂ ਮੁਸੀਬਤਾਂ ਹੋਰ ਵੱਧ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਨੂੰ ਪਾਰਥ ਚੈਟਰਜੀ ਦੀ ਨੇੜਲੀ ਅਰਪਿਤਾ ਮੁਖਰਜੀ ਦੇ ਇਥੇ ਛਾਪੇ ਦੌਰਾਨ ਇਕ ਕਾਲੀ ਡਾਇਰੀ ਹੱਥ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਡਾਇਰੀ 'ਚ ਕਾਫੀ ਅਹਿਮ ਜਾਣਕਾਰੀ ਹੈ। ਜਿਸ ਨਾਲ ਕਈ ਭੇਤ ਖੁੱਲਣ ਦਾ ਆਸ ਪ੍ਰਗਟਾਈ ਜਾ ਰਹੀ ਹੈ। 
ਕਾਲੀ ਡਾਇਰੀ 'ਚ ਬੰਦ ਨੇ 'ਕਾਲੇ ਰਾਜ਼'!
ਦਰਅਸਲ, ਈ.ਡੀ. ਨੇ ਪਾਰਥ ਚੈਟਰਜੀ ਦੇ ਘਰ ਤੋਂ ਮਿਲੀਆਂ ਪਰਚੀਆਂ ਤੋਂ ਬਾਅਦ ਅਰਪਿਤਾ ਮੁਖਰਜੀ ਦੇ ਇਥੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਤੋਂ ਈ.ਡੀ. ਨੂੰ 21 ਕਰੋੜ ਰੁਪਏ ਦੀ ਨਕਦੀ ਅਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਹੋਏ ਸਨ। ਸੂਤਰਾਂ ਮੁਤਾਬਕ ਈ.ਡੀ. ਨੂੰ ਅਰਪਿਤਾ ਮੁਖਰਜੀ ਦੇ ਘਰ ਤੋਂ ਰੇਡ ਦੌਰਾਨ ਇਕ ਕਾਲੀ ਡਾਇਰੀ ਵੀ ਮਿਲੀ ਹੈ। ਇਹ ਡਾਇਰੀ ਬੰਗਾਲ ਸਰਕਾਰ ਦੇ ਡਿਪਾਰਟਮੈਂਟ ਆਫ ਹਾਇਰ ਐਂਡ ਸਕੂਲ ਐਜੂਕੇਸ਼ਨ ਦੀ ਹੈ। ਇਸ ਡਾਇਰੀ 'ਚ 40 ਪੰਨੇ ਅਜਿਹੇ ਹਨ, ਜਿਨ੍ਹਾਂ ਵਿਚ ਕਾਫੀ ਕੁਝ ਲਿਖਿਆ ਹੋਇਆ ਹੈ। ਈ.ਡੀ. ਸੂਤਰਾਂ ਮੁਤਾਬਕ, ਇਹ ਡਾਇਰੀ ਐੱਸ.ਐੱਸ.ਸੀ. ਸਕੈਮ ਘੁਟਾਲੇ ਦੀਆਂ ਕਈ ਪਰਤਾਂ ਖੋਲ੍ਹ ਸਕਦੀ ਹੈ।
ਛਾਪੇਮਾਰੀ ਦੌਰਾਨ ਬਰਾਮਦ ਹੋਏ 21 ਕਰੋੜ ਤੇ ਹੋਰ ਕੀਮਤੀ ਸਾਮਾਨ
ਈ.ਡੀ. ਨੇ ਪਿਛਲੇ ਦਿਨੀਂ ਅਧਿਆਪਕ ਭਰਤੀ ਘੁਟਾਲੇ ਦੀ ਜਾਂਚ ਦੌਰਾਨ ਪਾਰਥ ਚੈਟਰਜੀ ਦੇ ਘਰ 'ਤੇ ਛਾਪਾ ਮਾਰਿਆ ਸੀ। ਈ.ਡੀ. ਸੂਤਰਾਂ ਮੁਤਾਬਕ ਇਸ ਦੌਰਨ ਜਾਂਚ ਏਜੰਸੀ ਨੂੰ ਉਨ੍ਹਾਂ ਦੇ ਘਰ 'ਤੇ ਕਈ ਅਰਪਿਤਾ ਮੁਖਰਜੀ ਦੇ ਨਾਂ ਦੇ ਨਾਲ 'ਵਨ ਸੀਆਰ', 'ਫੋਰ ਸੀਆਰ' ਲਿਖਿਆ ਸੀ। ਇਸੇ ਨਾਲ ਈ.ਡੀ. ਨੂੰ ਅਰਪਿਤਾ ਦੇ ਘਰ ਵਿਚ ਕਰੋੜਾਂ ਰੁਪਏ ਲੁਕਾ ਕੇ ਰੱਖੇ ਹੋਣ ਦਾ ਅੰਦਾਜ਼ਾ ਲੱਗਾ ਸੀ। ਈ.ਡੀ. ਨੇ ਸ਼ੁੱਕਰਵਾਰ ਨੂੰ ਅਰਪਿਤਾ ਮੁਖਰਜੀ ਦੇ ਘਰ ਛਾਪਾ ਮਾਰਿਆ। ਈ.ਡੀ. ਦਾ ਸ਼ੱਕ ਸਹੀ ਨਿਕਲਿਆ, ਅਰਪਿਤਾ ਦੇ ਘਰ ਤੋਂ ਈ.ਡੀ. ਨੂੰ 21 ਕਰੋੜ ਰੁਪਏ, ਕਈ ਮੋਬਾਇਲ ਅਤੇ ਕੀਮਤੀ ਚੀਜ਼ਾਂ ਬਰਾਮਦ ਹੋਈਆਂ ਸਨ। ਅਰਪਿਤਾ ਮੁਖਰਜੀ ਪਾਰਥ ਚੈਟਰਜੀ ਦੀ ਨੇੜਲੀ ਦੱਸੀ ਜਾ ਰਹੀ ਹੈ, ਈ.ਡੀ. ਨੇ ਅਰਪਿਤਾ ਮੁਖਰਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ।
ਮੰਤਰੀ ਦੀ ਸਹਿਯੋਗੀ ਅਰਪਿਤਾ ਨੂੰ 3 ਅਗਸਤ ਤੱਕ ਈ.ਡੀ. ਨੇ ਲਿਆ ਕਸਟੱਡੀ 'ਚ
ਪਾਰਥ ਚੈਟਰਜੀ ਨੂੰ ਈ.ਡੀ. ਦੇ ਅਫਸਰ ਸੋਮਵਾਰ ਨੂੰ ਏਮਸ ਭੁਬਨੇਸ਼ਵਰ ਤੋਂ ਵਾਪਸ ਕੋਲਕਾਤਾ ਲਿਆਏ, ਦਰਅਸਲ, ਏਮਸ ਦੇ ਡਾਕਟਰਾਂ ਨੇ ਮੈਡੀਕਲ ਜਾਂਚ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਸਹੀ ਆਈ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਨ ਦੀ ਕੋਈ ਲੋੜ ਨਹੀਂ ਹੈ। ਪੱਛਮੀ ਬੰਗਾਲ ਵਿਚ ਅਧਿਆਪਕ ਮੰਤਰੀ ਘੁਟਾਲੇ ਵਿਚ ਸੋਮਵਾਰ ਨੂੰ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ 3 ਅਗਸਤ ਤੱਕ ਈ.ਡੀ. ਦੀ ਕਸਟਡੀ ਵਿਚ ਭੇਜ ਦਿੱਤਾ ਗਿਆ ਹੈ।
ਸਿੱਖਿਆ ਮੰਤਰੀ ਰਹਿੰਦਿਆਂ ਹੋਇਆ ਕਰੋੜਾਂ ਦਾ ਘੁਟਾਲਾ
ਪੱਛਮੀ ਬੰਗਾਲ ਵਿਚ ਸਿੱਖਿਆ ਵਿਭਾਗ ਵਿਚ ਕਰੋੜਾਂ ਰੁਪਏ ਦਾ ਘੁਟਾਲਾ ਪਾਰਥ ਚੈਟਰਜੀ ਦੇ ਸਿੱਖਿਆ ਮੰਤਰੀ ਰਹਿੰਦਿਆਂ ਹੋਇਆ। ਇਲਜ਼ਾਮ ਹੈ ਕਿ ਸਿੱਖਿਆ ਵਿਭਾਗ ਵਿਚ ਕਥਿਤ ਤੌਰ 'ਤੇ ਪੈਸੇ ਦੇ ਬਦਲੇ ਨੌਕਰੀ ਦਿੱਤੀ ਗਈ। ਜਦੋਂ ਕਿ ਯੋਗ ਉਮੀਦਵਾਰਾਂ ਨੂੰ ਇਸ ਨਾਲ ਨੁਕਸਾਨ ਝੱਲਣਾ ਪਿਆ।

 

In The Market