LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਰੋਬਾਰੀ ਗੌਤਮ ਥਾਪਰ ਨੂੰ ਈਡੀ ਨੇ ਕੀਤਾ ਗ੍ਰਿਫਤਾਰ, 500 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦਾ ਹੈ ਦੋਸ਼

karo

ਨਵੀਂ ਦਿੱਲੀ (ਇੰਟ)- ਕਾਰੋਬਾਰੀ ਗੌਤਮ ਥਾਪਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 500 ਕਰੋੜ ਰੁਪਏ ਦੀ ਹੇਰਾਫੇਰੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਈਡੀ ਦਾ ਕਹਿਣਾ ਹੈ ਕਿ ਗੌਤਮ ਥਾਪਰ ਨੇ 500 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਹੈ, ਜੋ ਉਸਨੇ ਪੇਪਰ ਕੰਪਨੀਆਂ ਦੇ ਨਾਂ 'ਤੇ ਯੈੱਸ ਬੈਂਕ ਤੋਂ ਪ੍ਰਾਪਤ ਕੀਤੀ ਸੀ। ਇਸ ਤੋਂ ਬਾਅਦ ਉਸ ਰਕਮ ਦੇ ਕਾਗਜ਼ੀ ਕੰਪਨੀਆਂ ਦੇ ਜਾਅਲੀ ਲੈਣ-ਦੇਣ ਦਿਖਾ ਕੇ ਮਨੀ ਲਾਂਡਰਿੰਗ ਕੀਤੀ ਗਈ। ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਅਵੰਤਾ ਸਮੂਹ ਦੇ ਪ੍ਰਮੋਟਰ ਨੂੰ ਮੰਗਲਵਾਰ ਸ਼ਾਮ ਨੂੰ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਏਜੰਸੀ ਨੇ ਗੌਤਮ ਥਾਪਰ ਨੂੰ ਗ੍ਰਿਫਤਾਰ ਕਰ ਲਿਆ ਹੈ। ਈਡੀ ਦਾ ਕਹਿਣਾ ਹੈ ਕਿ ਉਹ ਪੁੱਛਗਿੱਛ ਵਿਚ ਸਹਿਯੋਗ ਨਹੀਂ ਕਰ ਰਿਹਾ ਸੀ।

ਪੜੋ ਹੋਰ ਖਬਰਾਂ: ਸੋਨ ਤਮਗੇ ਤੋਂ ਖੁੰਝੀ ਮਹਿਲਾ ਹਾਕੀ ਟੀਮ, ਸੈਮੀਫਾਈਨਲ 'ਚ ਅਰਜਨਟੀਨਾ ਨੇ 2-1 ਨਾਲ ਮਾਰੀ ਬਾਜ਼ੀ

ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਇਲਾਵਾ ਗੌਤਮ ਥਾਪਰ ਦੇ ਖਿਲਾਫ ਕਈ ਮਾਮਲਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇੱਕ ਮਾਮਲਾ ਗੌਤਮ ਥਾਪਰ ਵੱਲੋਂ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਦਿੱਲੀ ਵਿਚ ਅੰਮ੍ਰਿਤਾ ਸ਼ੇਰਗਿਲ ਮਾਰਗ 'ਤੇ 1.2 ਏਕੜ ਦੇ ਬੰਗਲੇ ਨੂੰ 40 ਕਰੋੜ ਰੁਪਏ ਵਿਚ ਵੇਚਣ ਨਾਲ ਸਬੰਧਿਤ ਹੈ। ਏਜੰਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੰਗਲਾ ਬਾਜ਼ਾਰ ਮੁੱਲ ਦੇ ਅੱਧੇ ਰੇਟ 'ਤੇ ਵੇਚਿਆ ਸੀ। ਇਹ ਯੈੱਸ ਬੈਂਕ ਤੋਂ ਪ੍ਰਾਪਤ ਕੀਤੇ 1,900 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਕੀਤਾ ਗਿਆ ਸੀ। ਇੰਨਾ ਹੀ ਨਹੀਂ ਇਸ ਬੰਗਲੇ ਦੀ ਵਿਕਰੀ ਵਿਚ 307 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਵੀ ਦੋਸ਼ ਹੈ।

ਪੜੋ ਹੋਰ ਖਬਰਾਂ: ਗੁਰਜੀਤ ਕੌਰ ਦੇ ਨਾਂ 'ਤੇ ਉਸ ਦੇ ਜੱਦੀ ਪਿੰਡ ਮਿਆਦੀਆਂ 'ਚ ਬਣੇਗਾ ਖੇਡ ਸਟੇਡੀਅਮ

ਸੀਬੀਆਈ ਨੇ ਧੋਖਾਧੜੀ ਦੇ ਦੋ ਮਾਮਲੇ ਕੀਤੇ ਦਰਜ, ਐੱਸਬੀਆਈ ਨਾਲ ਵੀ ਧੋਖਾਧੜੀ
ਸੀਬੀਆਈ ਨੇ ਇਸ ਸਾਲ ਜੂਨ ਵਿਚ ਹੀ ਗੌਤਮ ਥਾਪਰ ਵਿਰੁੱਧ ਬੈਂਕ ਧੋਖਾਧੜੀ ਦੇ ਦੋ ਮਾਮਲੇ ਦਰਜ ਕੀਤੇ ਸਨ। ਉਸ ਦੇ ਖਿਲਾਫ ਇੱਕ ਕੇਸ ਯੈੱਸ ਬੈਂਕ ਤੋਂ 466 ਕਰੋੜ ਰੁਪਏ ਦੀ ਧੋਖਾਧੜੀ ਦਾ ਹੈ। ਇਸ ਤੋਂ ਇਲਾਵਾ, ਉਸਦੇ ਵਿਰੁੱਧ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੇ ਕੰਸੋਰਟੀਅਮ ਤੋਂ 2,435 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਈਡੀ ਨੇ ਥਾਪਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਏਜੰਸੀ ਨੇ ਇੱਥੇ ਕਿਹਾ ਕਿ ਗੌਤਮ ਥਾਪਰ ਨੇ ਓਏਸਟਰ ਬਿਲਡਵੈੱਲ ਪ੍ਰਾਈਵੇਟ ਲਿਮਟਿਡ, ਜਾਭੁਆ ਪਾਵਰ ਲਿਮਟਿਡ ਵਰਗੀਆਂ ਕੰਪਨੀਆਂ ਦੇ ਨਾਂ 'ਤੇ 500 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਹੈ।

ਪੜੋ ਹੋਰ ਖਬਰਾਂ: ਘੁੰਮਣ ਦੇ ਸ਼ੌਕੀਨ ਸਾਵਧਾਨ! ਇਸ ਸੂਬੇ ਨੇ RT-PCR ਨੈਗੇਟਿਵ ਰਿਪੋਰਟ ਕੀਤੀ ਲਾਜ਼ਮੀ

ਈਡੀ ਨੇ ਅਦਾਲਤ ਨੂੰ ਕਿਹਾ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਤਰਫੋਂ ਜਾਅਲੀ ਸਮਝੌਤੇ ਦਿਖਾਏ ਗਏ ਸਨ ਅਤੇ ਇਸ ਦੇ ਨਾਂ ਤੇ ਯੈੱਸ ਬੈਂਕ ਤੋਂ 500 ਕਰੋੜ ਰੁਪਏ ਲਏ ਗਏ ਸਨ। ਫਿਰ ਇਹ ਰਕਮ ਕਈ ਥਾਵਾਂ ਉੱਤੇ ਟ੍ਰਾਂਸਫਰ ਕੀਤੀ ਗਈ। ਕੁਝ ਦਿਨਾਂ ਬਾਅਦ ਕਰਜ਼ਾ ਖਾਤਾ ਐੱਨਪੀਏ ਵਿਚ ਬਦਲ ਗਿਆ। ਇਸ ਤਰ੍ਹਾਂ ਲੋਕਾਂ ਨਾਲ ਵੱਡੀ ਮਾਤਰਾ ਵਿਚ ਲੁੱਟ ਕੀਤੀ ਗਈ ਹੈ।

In The Market