LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਰੋਪਦੀ ਮੁਰਮੂ ਬਣੀ ਦੇਸ਼ ਦੀ 15ਵੀਂ ਰਾਸ਼ਟਰਪਤੀ,ਚੀਫ ਜਸਟਿਸ ਨੇ ਚੁਕਾਈ ਸਹੁੰ

president

ਨਵੀਂ ਦਿੱਲੀ- ਦਰੋਪਦੀ ਮੁਰਮੂ (64 ਸਾਲ) ਨੇ 25 ਜੁਲਾਈ ਯਾਨੀ ਸੋਮਵਾਰ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਉਹ ਦੇਸ਼ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਹਨ। ਚੀਫ ਜਸਟਿਸ ਆਫ ਇੰਡੀਆ ਐੱਨ.ਵੀ. ਰਮਨਾ ਨੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਦਿਵਾਈ। ਮੁਰਮੂ ਓਡਿਸ਼ਾ ਦੀ ਰਹਿਣ ਵਾਲੀ ਹੈ। ਉਹ ਇਸ ਤੋਂ ਪਹਿਲਾਂ ਝਾਰਖੰਡ ਦੀ ਰਾਜਪਾਲ ਵੀ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿੜਲਾ ਸਣੇ ਹੋਰ ਲੋਕ ਮੌਜੂਦ ਰਹੇ।
ਦਰੋਪਦੀ ਮੁਰਮੂ ਸੋਮਵਾਰ ਸਵੇਰੇ ਆਪਣੀ ਰਿਹਾਇਸ਼ ਤੋਂ ਰਾਜਘਾਟ ਪਹੁੰਚੀ। ਇਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਪਹੁੰਚੀ। ਇਥੋਂ ਉਹ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਸੰਸਦ ਭਵਨ ਪਹੁੰਚੀ। ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। 
ਦਰੋਪਦੀ ਮੁਰਮੂ ਨੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਪਹਿਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਦੀ ਪਹਿਲੀ ਅਜਿਹੀ ਰਾਸ਼ਟਰਪਤੀ ਹਾਂ। ਜਿਸ ਦਾ ਜਨਮ ਸੁਤੰਤਰ ਭਾਰਤ ਵਿਚ ਹੋਇਆ ਸੀ। ਸੁਤੰਤਰ ਭਾਰਤ ਦੇ ਨਾਗਰਿਕਾਂ ਦੇ ਨਾਲ ਸਾਡੇ ਆਜ਼ਾਦੀ ਘੁਲਾਟੀਏ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਸਾਨੂੰ ਆਪਣੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਲਿਆਉਣੀ ਹੋਵੇਗੀ। ਦਰੋਪਦੀ ਮੁਰਮੂ ਨੇ ਕਿਹਾ ਕਿ ਮੇਰਾ ਜਨਮ ਓਡਿਸ਼ਾ ਦੇ ਇਕ ਆਦੀਵਾਸੀ ਪਿੰਡ ਵਿਚ ਹੋਇਆ, ਪਰ ਦੇਸ਼ ਦੇ ਲੋਕਤੰਤਰ ਦੀ ਇਹ ਸ਼ਕਤੀ ਹੈ ਕਿ ਮੈਨੂੰ ਇਥੋਂ ਤੱਕ ਪਹੁੰਚਾਇਆ।ਦਰੋਪਦੀ ਮੁਰਮੂ ਨੇ ਕਿਹਾ ਕਿ ਮੈਨੂੰ ਰਾਸ਼ਟਰਪਤੀ ਦੇ ਰੂਪ ਵਿਚ ਦੇਸ਼ ਨੇ ਇਕ ਅਜਿਹੇ ਮਹੱਤਵਪੂਰਨ ਕਾਲਖੰਡ ਵਿਚ ਚੁਣਿਆ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਅੱਜ ਤੋਂ ਕੁਝ ਦਿਨ ਬਾਅਦ ਹੀ ਆਪਣੀ ਸਵਾਧੀਨਤਾ ਦੇ 75 ਵਰ੍ਹੇ ਪੂਰਾ ਕਰੇਗਾ। ਇਹ ਵੀ ਇਕ ਸੰਯੋਗ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 50ਵੇਂ ਵਰ੍ਹੇ ਦਾ ਉਤਸਵ ਮਨਾ ਰਿਹਾ ਸੀ ਤਾਂ ਮੇਰੇ ਸਿਆਸੀ ਜੀਵਨ ਦੀ ਸ਼ੁਰੂਆਤ ਹੋਈ ਸੀ ਅਤੇ ਅੱਜ ਆਜ਼ਾਦੀ ਦੇ 75ਵੇਂ ਸਾਲ ਵਿਚ ਮੈਨੂੰ ਇਹ ਨਵਾਂ ਫਰਜ਼ ਮਿਲਿਆ ਹੈ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮੈਂ ਆਪਣੀ ਜੀਵਨ ਯਾਤਰਾ ਓਡਿਸ਼ਾ ਦੇ ਇਕ ਛੋਟੇ ਜਿਹੇ ਆਦੀਵਾਸੀ ਪਿੰਡ ਤੋਂ ਸ਼ੁਰੂ ਕੀਤੀ ਸੀ। ਮੈਂ ਜਿਸ ਪਿਛੋਕੜ ਤੋਂ ਆਉਂਦੀ ਹਾਂ, ਉਥੇ ਮੇਰੇ ਲਈ ਸ਼ੁਰੂਆਤੀ ਸਿੱਖਿਆ ਪ੍ਰਾਪਤ ਕਰਨਾ ਵੀ ਇਕ ਸਪਨੇ ਵਰਗਾ ਹੀ ਸੀ। ਪਰ ਕਈ ਮੁਸ਼ਕਲਾਂ ਦੇ ਬਾਵਜੂਦ ਮੇਰਾ ਸੰਕਲਪ ਦ੍ਰਿੜ ਰਿਹਾ ਅਤੇ ਮੈਂ ਕਾਲਜ ਜਾਣ ਵਾਲੀ ਆਪਣੇ ਪਿੰਡ ਦੀ ਪਹਿਲੀ ਧੀ ਬਣੀ। ਇਹ ਸਾਡੇ ਲੋਕਤੰਤਰ ਦੀ ਹੀ ਸ਼ਕਤੀ ਹੈ ਕਿ ਉਸ ਵਿਚ ਇਕ ਗਰੀਬ ਘਰ ਵਿਚ ਪੈਦਾ ਹੋਈ ਧੀ, ਦੂਰ-ਦੁਰਾਡੇ ਆਦੀਵਾਸੀ ਖੇਤਰ ਵਿਚ ਪੈਦਾ ਹੋਈ ਧੀ, ਭਾਰਤ ਦੇ ਸਰਵ ਉੱਚ ਸੰਵਿਧਾਨਕ ਅਹੁਦੇ ਤੱਕ ਪਹੁੰਚ ਸਕਦੀ ਹੈ।
ਮਹਾਮਹਿਮ ਮੁਰਮੂ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਤੱਕ ਪਹੁੰਚਣਾ ਮੇਰੀ ਨਿੱਜੀ ਉਪਲਬੱਧੀ ਨਹੀਂ ਹੈ, ਇਹ ਭਾਰਤ ਦੇ ਹਰੇਕ ਗਰੀਬ ਦੀ ਉਪਲਬਧੀ ਹੈ। ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿਚ ਗਰੀਬ ਸਪਨੇ ਦੇਖ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਵੀ ਕਰ ਸਕਦਾ ਹੈ।

In The Market