LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

‘ਘਰ-ਘਰ ਰਾਸ਼ਨ ਯੋਜਨਾ’ ਦੇ ਐਲਾਨ 'ਤੇ ਬੋਲੇ ਕੇਜਰੀਵਾਲ, ਪੰਜਾਬ 'ਚ ਜ਼ਰੂਰ ਹੋਵੇਗੀ ਲਾਗੂ 

28m keju

ਨਵੀਂ ਦਿੱਲੀ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਯਾਨੀ ਕਿ ਸੋਮਵਾਰ ਨੂੰ ਪੰਜਾਬ ਦੇ ਲੋਕਾਂ ਲਈ ਰਾਸ਼ਨ ਦੀ ਡੋਰ ਸਟੈੱਪ ਡਿਲਿਵਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਹੁਣ ਘਰ-ਘਰ ਰਾਸ਼ਨ ਪਹੁੰਚਾਏਗੀ। ਇਸ ਬਾਬਤ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਜ਼ਰੀਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਬਹੁਤ ਸ਼ਾਨਦਾਰ ਐਲਾਨ ਕੀਤਾ ਹੈ। ਪੰਜਾਬ ’ਚ ਵੀ ਗਰੀਬਾਂ ਦਾ ਰਾਸ਼ਨ ਉਨ੍ਹਾਂ ਦੇ ਘਰ-ਘਰ ਪਹੁੰਚੇਗਾ। ਆਉਣ ਵਾਲੇ ਸਮੇਂ ’ਚ ਪੂਰੇ ਦੇਸ਼ ’ਚ ਇਸ ਦਾ ਅਸਰ ਪਵੇਗਾ। 

Also Read: ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, BKU ਨੇ ਕੀਤੀ ਇਹ ਮੰਗ

ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਗਰੀਬ ਵਿਅਕਤੀ ਨੂੰ ਰਾਸ਼ਨ ਲੈਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੰਬੀਆਂ-ਲੰਬੀਆਂ ਲਾਈਨਾਂ ’ਚ ਲੱਗਣਾ ਪੈਂਦਾ ਹੈ, ਛੁੱਟੀ ਲੈਣੀ ਪੈਂਦੀ ਹੈ। ਘਰ-ਘਰ ਰਾਸ਼ਨ ਯੋਜਨਾ ਤਹਿਤ ਲੋਕਾਂ ਨੂੰ ਚੰਗੇ ਤਰੀਕੇ ਨਾਲ ਰਾਸ਼ਨ ਪੈਕ ਕਰ ਕੇ ਸਰਕਾਰ ਵਲੋਂ ਹਰ ਮਹੀਨੇ ਘਰ-ਘਰ ਪਹੁੰਚਾਏਗਾ। ਮੈਂ ਸਮਝਦਾ ਹਾਂ ਕਿ ਇਹ ਯੋਜਨਾ ਛੇਤੀ ਹੀ ਪੰਜਾਬ ’ਚ ਲਾਗੂ ਹੋਵੇਗੀ, ਜੋ ਕਿ ਮਾਨ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

Also Read: ਨਵਾਂਸ਼ਹਿਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਪੈਟਰੋਲ ਪੰਪ 'ਤੇ ਗੋਲੀਆਂ ਮਾਰ ਕੇ ਕਤਲ

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ’ਚ ਪਿਛਲੇ 4 ਸਾਲਾਂ ਤੋਂ ਘਰ-ਘਰ ਰਾਸ਼ਨ ਯੋਜਨਾ ਨੂੰ ਲਾਗੂ ਕਰਨ ਲਈ ਬਹੁਤ ਸੰਘਰਸ਼ ਕਰ ਰਹੇ ਹਾਂ। ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਨੂੰ ਰੋਕ ਦਿੱਤਾ, ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਆਈਡੀਆ ਦਾ ਸਮਾਂ ਆ ਚੁੱਕਾ ਹੈ, ਉਸ ਨੂੰ ਕੋਈ ਨਹੀਂ ਰੋਕ ਸਕਦਾ। ਕੋਈ ਤਾਕਤ ਰੋਕ ਨਹੀਂ ਸਕਦੀ, ਫਿਰ ਉਸ ਦੇ ਪਿੱਛੇ ਕੁਦਰਤ ਲੱਗ ਜਾਂਦੀ ਹੈ। ਦਿੱਲੀ ’ਚ ਲਾਗੂ ਨਹੀਂ ਕਰ ਦਿੱਤਾ, ਕੋਈ ਗੱਲ ਨਹੀਂ , ਇਸ ਦੀ ਸ਼ੁਰੂਆਤ ਪੰਜਾਬ ’ਚ ਕਰਾਂਗੇ। ਹੁਣ ਇਸ ਦਾ ਸਮਾਂ ਆ ਚੁੱਕਾ ਹੈ ਤਾਂ ਇਹ ਲਾਗੂ ਹੋਵੇਗਾ।ਸਾਰਾ ਦੇਸ਼ ਵੇਖੇਗਾ, ਇਸ ਨੂੰ ਕੋਈ ਨਹੀਂ ਰੋਕ ਸਕਦਾ। 

In The Market