LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਓਮੀਕਰੋਨ 'ਤੇ ਕਾਰਗਰ ਹੈ ਸੀਰਮ ਦਾ ਬੂਸਟਰ ਡੋਜ਼? DCGI ਤੋਂ ਮੰਗੀ ਮਨਜ਼ੂਰੀ

2d sirum

ਨਵੀਂ ਦਿੱਲੀ : ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕੋਵੀਸ਼ੀਲਡ ਨੂੰ ਬੂਸਟਰ ਡੋਜ਼ (Booster dose) ਦੇ ਤੌਰ ’ਤੇ ਲਗਾਉਣ ਲਈ ਦਵਾ ਰੈਗੂਲੇਟਰੀ ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਦੇਸ਼ ’ਚ ਲੋੜੀਂਦੀ ਗਿਣਤੀ ’ਚ ਵੈਕਸੀਨ ਉਪਲਬਧ ਹੈ ਤੇ ਕੋਰੋਨਾ ਵਾਇਰਸ (Corona Virus) ਦੇ ਨਵੇਂ ਵੇਰੀਐਂਟ (New variants) ਦੇ ਸਾਹਮਣੇ ਆਉਣ ਤੋਂ ਬਾਅਦ ਬੂਸਟਰ ਡੋਜ਼ ਦੀ ਲੋੜ ਹੈ।

Also Read: ਪੈਨਸ਼ਨਰਜ਼ ਲਈ ਲਾਈਫ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਖ ਸਰਕਾਰ ਨੇ ਵਧਾਈ

ਐੱਸਆਈਆਈ ’ਚ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੇ ਭਾਰਤ ਦੇ ਦਵਾ ਮਹਾਕੰਟਰੋਲਰ (ਡੀਸੀਜੀਆਈ) ਨੂੰ ਇਸ ਸਬੰਧੀ ਇਕ ਅਰਜ਼ੀ ਦਿੱਤੀ ਹੈ। ਸਿੰਘ ਨੇ ਕਿਹਾ ਕਿ ਬ੍ਰਿਟੇਨ ਦੀਆਂ ਦਵਾਈਆਂ ਤੇ ਸਿਹਤ ਦੇਖਭਾਲ ਉਤਪਾਦ ਰੈਗੂਲੇਟਰੀ ਏਜੰਸੀ ਨੇ ਆਪਣੇ ਇੱਥੇ ਪਹਿਲਾਂ ਹੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਬੂਸਟਰ ਡੋਜ਼ ਦੇ ਰੂਪ ’ਚ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਵੀ ਐਸਟ੍ਰਾਜੈਨਿਕਾ ਦੀ ਵੈਕਸੀਨ ਨੂੰ ਭਾਰਤ ’ਚ ਕੋਵੀਸ਼ੀਲਡ ਦੇ ਨਾਂ ਨਾਲ ਬਣਾਉਂਦੀ ਤੇ ਵੇਚਦੀ ਹੈ। ਉਨ੍ਹਾਂ ਕਈ ਹੋਰਨਾਂ ਦੇਸ਼ਾਂ ’ਚ ਵੀ ਬੂਸਟਰ ਡੋਜ਼ ਦਿੱਤੇ ਜਾਣ ਦਾ ਹਵਾਲਾ ਦਿੱਤਾ ਹੈ।

Also Read: ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਵਲੋਂ 30 ਉਮੀਦਵਾਰਾਂ ਦਾ ਐਲਾਨ, ਦੇਖੋ ਲਿਸਟ

ਕੋਲ ਇੰਡੀਆ ਕੰਪਨੀ ਨੇ ਬੱਚੀ ਦੀ ਜਾਨ ਬਚਾਉਣ ਲਈ ਦਿੱਤੀ ਹੁਣ ਤਕ ਦੀ ਸਭ ਤੋਂ ਵੱਡੀ ਸਹਾਇਤਾ ਰਾਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਸੀਰਮ ਇਸ ਸਾਲ ਕੋਵੈਕਸ ਨੂੰ ਚਾਰ ਕਰੋੜ ਡੋਜ਼ ਦੇਵੇਗੀ। ਸੀਰਮ ਨੇ ਇਸ ਸਾਲ ਕੋਵੈਕਸ ਨੂੰ ਐਸਟ੍ਰਾਜੈਨਿਕਾ ਦੀਆਂ ਚਾਰ ਕਰੋੜ ਡੋਜ਼ ਸਪਲਾਈ ਕਰਨ ਦਾ ਵੀ ਵਾਅਦਾ ਕੀਤਾ ਹੈ। ਵਿਸ਼ਵ ਵੈਕਸੀਨ ਵੰਡ ਨੈੱਟਵਰਕ ਕੋਵੈਕਸ ਦੀ ਸਹਿ ਅਗਵਾਈ ਕਰਨ ਵਾਲੀ ਏਜੰਸੀ ਗਵੀ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਦਿਨ ਪਹਿਲਾਂ ਹੀ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹ ਅਫ਼ਰੀਕੀ ਦੇਸ਼ਾਂ ਨੂੰ ਕੋਵੈਕਸ ਜਾਂ ਦੁਵੱਲੇ ਆਧਾਰ ’ਤੇ ਵੈਕਸੀਨ ਦੀ ਸਪਲਾਈ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੈ।

Also Read: Ileana D'Cruz ਸ਼ੇਅਰ ਕੀਤੀ ਨਿਊਡ ਫੋਟੋ, ਲਿਖਿਆ- Do Not Disturb

ਸੀਰਮ ਨੇ ਕੋਵੈਕਸ ਨਾਲ ਵੈਕਸੀਨ ਦੀਆਂ 55 ਕਰੋੜ ਡੋਜ਼ ਸਪਲਾਈ ਕਰਨ ਦਾ ਸੌਦਾ ਕੀਤਾ ਹੈ। ਕੋਵੈਕਸ ਰਾਹੀਂ ਘੱਟ ਤੇ ਮੱਧਮ ਆਮਦਨ ਵਾਲੇ ਦੇਸ਼ਾਂ ਨੂੰ ਵੈਕਸੀਨ ਉਪਲਬਧ ਕਰਵਾਈ ਜਾਂਦੀ ਹੈ। ਪਿਛਲੇ ਹਫ਼ਤੇ ਕੋਵੈਕਸ ਰਾਹੀਂ ਹੀ ਨੇਪਾਲ ਤੇ ਤਜ਼ਾਕਿਸਤਾਨ ਨੂੰ ਵੈਕਸੀਨ ਦੀਆਂ 14 ਲੱਖ ਡੋਜ਼ ਦੀ ਸਪਲਾਈ ਕੀਤੀ ਸੀ। ਸੀਰਮ ਨੇ ਨੋਵਾਵੈਕਸ ਦੀ ਪਹਿਲੀ ਖੇਪ ਇੰਡੋਨੇਸ਼ੀਆ ਵੀ ਭੇਜੀ ਹੈ। ਨੋਵਾਵੈਕਸ ਵੈਕਸੀਨ ਨੂੰ ਹਾਲੇ ਭਾਰਤ ’ਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਨਹੀਂ ਮਿਲੀ ਹੈ।

In The Market