LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ ਵੀਕੈਂਡ ਕਰਫਿਊ, ਦੁਕਾਨਾਂ 'ਤੇ ਲਾਗੂ ਔਡ-ਈਵਨ ਸਿਸਟਮ ਹੋਵੇਗਾ ਖਤਮ

21j delhi

ਨਵੀਂ ਦਿੱਲੀ- ਦਿੱਲੀ 'ਚ ਸਰਕਾਰ ਨੇ ਵੀਕੈਂਡ ਕਰਫਿਊ ਹਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬਾਜ਼ਾਰਾਂ 'ਚ ਦੁਕਾਨਾਂ ਖੋਲ੍ਹਣ 'ਤੇ ਲਾਗੂ ਔਡ-ਈਵਨ ਸਿਸਟਮ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਾਈਵੇਟ ਦਫਤਰ ਵੀ 50 ਫੀਸਦੀ ਸਟਾਫ ਨਾਲ ਮੁੜ ਖੁੱਲ੍ਹ ਸਕਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਮਾਮਲੇ ਘੱਟ ਹੋਣ 'ਤੇ ਇਨ੍ਹਾਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਫਿਲਹਾਲ ਇਨ੍ਹਾਂ ਪ੍ਰਸਤਾਵਾਂ ਨੂੰ ਅਗਲੇਰੀ ਮਨਜ਼ੂਰੀ ਲਈ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਭੇਜ ਦਿੱਤਾ ਗਿਆ ਹੈ।

Also Read: ਦੇਸ਼ 'ਚ ਕੋਰੋਨਾ ਦੀ ਬੇਕਾਬੂ ਰਫਤਾਰ, 24 ਘੰਟਿਆਂ 'ਚ 3.47 ਲੱਖ ਮਾਮਲੇ ਦਰਜ, 703 ਦੀ ਮੌਤ

ਕੋਰੋਨਾ ਦੇ ਮਾਮਲੇ ਵਧਣ ਕਾਰਨ ਦਿੱਲੀ ਵਿੱਚ ਕਈ ਪਾਬੰਦੀਆਂ ਲਾਈਆਂ ਗਈਆਂ ਸਨ। ਇਨ੍ਹਾਂ ਵਿੱਚ ਵੀਕੈਂਡ ਕਰਫਿਊ, ਦੁਕਾਨਾਂ ਲਈ ਔਡ-ਈਵਨ ਸਿਸਟਮ ਵੀ ਸ਼ਾਮਲ ਹੈ। ਵਰਕ ਫਰਾਮ ਹੋਮ ਨੂੰ ਨਿੱਜੀ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਲਾਗੂ ਕੀਤਾ ਗਿਆ ਸੀ। ਦੁਕਾਨਾਂ ਲਈ ਲਾਗੂ ਔਡ-ਈਵਨ ਪ੍ਰਣਾਲੀ ਦਾ ਕਾਫੀ ਵਿਰੋਧ ਹੋਇਆ। ਫਿਲਹਾਲ ਦਿੱਲੀ 'ਚ ਕੋਵਿਡ ਦੇ ਮਾਮਲਿਆਂ 'ਚ ਕਮੀ ਆਈ ਹੈ ਪਰ ਦੇਸ਼ 'ਚ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 3,47,254 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 703 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਕੋਰੋਨਾ ਮਾਮਲਿਆਂ ਦੀ ਇਹ ਗਿਣਤੀ ਕੱਲ੍ਹ ਨਾਲੋਂ ਲਗਭਗ 30 ਹਜ਼ਾਰ ਵੱਧ ਹੈ। ਇਸ ਤੋਂ ਇਲਾਵਾ ਕਈ ਮਹੀਨਿਆਂ ਬਾਅਦ 700 ਤੋਂ ਵੱਧ ਮੌਤਾਂ ਹੋਈਆਂ ਹਨ।

Also Read: ਪੰਜਾਬ ਤੇ ਹਰਿਆਣਾ ਲਈ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ, 3 ਦਿਨ ਪੈ ਸਕਦੈ ਮੀਂਹ

ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਕੱਲ੍ਹ 12306 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 46 ਲੋਕਾਂ ਦੀ ਜਾਨ ਚਲੀ ਗਈ। ਯਾਨੀ ਦਿੱਲੀ ਵਿੱਚ ਭਾਵੇਂ ਕੇਸ ਘਟੇ ਹੋਣ ਪਰ ਮਰਨ ਵਾਲਿਆਂ ਦੀ ਗਿਣਤੀ ਪਰੇਸ਼ਾਨੀ ਦੀ ਕਾਰਨ ਬਣੀ ਹੋਈ ਹੈ। ਕੱਲ੍ਹ 10 ਜੂਨ ਤੋਂ ਬਾਅਦ 1 ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 10 ਜੂਨ ਨੂੰ 44 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਸਮੇਂ ਦਿੱਲੀ ਵਿੱਚ ਸਰਗਰਮ ਕੋਰੋਨਾ ਮਾਮਲਿਆਂ ਦੀ ਗਿਣਤੀ 68,730 ਹੈ। ਇਸ ਦੇ ਨਾਲ ਹੀ ਰਾਜਧਾਨੀ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 25,503 ਹੋ ਗਈ ਹੈ। ਇਸ ਤੋਂ ਇਲਾਵਾ 53,593 ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ।

Also Read: ਸੀਰੀਆ ਦੇ ਅਫਰੀਨ ਸ਼ਹਿਰ 'ਚ ਰਾਕੇਟ ਹਮਲਾ, 6 ਹਲਾਕ

ਵਰਤਮਾਨ ਵਿੱਚ, ਦਿੱਲੀ ਵਿੱਚ ਸੰਕਰਮਣ ਦੀ ਦਰ ਪਹਿਲਾਂ ਨਾਲੋਂ ਘੱਟ ਹੈ ਅਤੇ ਦਿੱਲੀ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕੋਵਿਡ ਕਾਬੂ ਵਿੱਚ ਆਉਂਦਾ ਹੈ ਤਾਂ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ।

In The Market