ਨਵੀਂ ਦਿੱਲੀ: ਪੰਜਾਬ ਹੀ ਨਹੀਂ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਮੌਸਮ ਵਿਚ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਅੱਜ ਐਤਵਾਰ 23 ਮਈ ਸਵੇਰੇ (Delhi Weather) ਦਿੱਲੀ ਵਿੱਚ (Dust shrouds)ਧੂੜਭਰੀ ਹਨੇਰੀ ਕਾਰਨ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਘਟ ਗਈ। ਤੇਜ਼ ਹਵਾਵਾਂ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ (IMD) ਮੁਤਾਬਕ ਐਤਵਾਰ ਨੂੰ ਕੁਝ ਹੱਦ ਤਕ ਬੱਦਲਵਾਈ ਰਹਿਣ ਦੀ ਸੰਭਵਾਨਾ ਹੈ।
ਇੱਥੇ ਪੜੋ ਹੋਰ ਖ਼ਬਰਾਂ: ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ 'ਚ 'ਤਾਊਤੇ ਤੂਫਾਨ' ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ
ਭਾਰਤੀ ਮੌਸਮ ਵਿਭਾਗ ਮੁਤਾਬਿਕ ਅੱਜ Delhi ਨਾਲ ਲੱਗਦੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਬਾਰਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ, ਅਗਲੇ ਦੋ ਘੰਟਿਆਂ ਵਿੱਚ ਹਰਿਆਣਾ ਦੇ ਨਾਰਨੌਲ, ਬਵਾਲ, ਫਤਿਹਾਬਾਦ ਤੇ ਰਾਜਸਥਾਨ ਦੇ ਕੋਟਪੁਟਲੀ, ਖੈਰਤਾਲ, ਰਾਜਗੜ੍ਹ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ (Delhi) ਵਿੱਚ ਵੀ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ।
Delhi: Dust shrouds parts of the national capital leading to decreased visibility.
— ANI (@ANI) May 23, 2021
Visuals from ITO (in pic 1), Akshardham (in pic 2) and Delhi-Noida Direct (DND) flyway (in pic 3) pic.twitter.com/ub7lu5zkQW
IMD ਦੇ ਅਨੁਸਾਰ, ਐਤਵਾਰ ਨੂੰ ਆਸਮਾਨ ਵਿੱਚ ਕੁਝ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ ਤੇ ਅਸਮਾਨੀ ਬਿਜਲੀ ਨਾਲ ਤੂਫਾਨ ਪੈ ਸਕਦਾ ਹੈ। ਗੌਰਤਲਬ ਹੈ ਕਿ ਦਿੱਲੀ ਵਿੱਚ ਹੁਣ ਤੱਕ ਮਈ ਦੇ ਮਹੀਨੇ ਵਿੱਚ 144.3 ਮਿਲੀਮੀਟਰ ਬਾਰਸ਼ ਹੋ ਚੁੱਕੀ ਹੈ। ਇਸ ਸਾਲ ਮਈ ਵਿੱਚ ਹੋਈ ਬਾਰਸ਼ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਾਲ 2014 ਵਿਚ ਮਈ ਦੇ ਮਹੀਨੇ ਵਿਚ 100.2 ਮਿਲੀਮੀਟਰ ਬਾਰਸ਼ ਹੋਈ ਸੀ।
ਦਿੱਲੀ ਦੇ ਸਮੁੱਚੇ ਇਤਿਹਾਸ ਵਿਚ, ਮਈ ਦੇ ਮਹੀਨੇ ਵਿਚ ਸਭ ਤੋਂ ਜ਼ਿਆਦਾ ਬਾਰਸ਼ 2008 ਵਿਚ ਹੋਈ ਸੀ ਜਦੋਂ 165 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਇਹ ਰਿਕਾਰਡ ਟੁੱਟਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ 28 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jasprit Bumrah: भारतीय गेंदबाज़ जसप्रित बुमरा ने टेस्ट रैंकिंग में किया शानदार प्रदर्शन, Ashwin की बराबरी कर रचा इतिहास!
Delhi Parliament : दिल्ली संसद के बाहर आत्महत्या की कोशिश; शख्स ने खुद को लगाई आग
Uttarakhand Accident News: दर्दनाक हादसा! खाई में गिरी यात्रियों से भरी बस, बचाव अभियान जारी