LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਨੀਸ਼ ਸਿਸੋਦੀਆ ਦਾ ਕਾਰਵਾਈ 'ਤੇ ਬੇਬਾਕ ਜਵਾਬ, ਕਿਹਾ- 'ਕਰ ਲਓ ਜੋ ਕਰਨਾ'

22 aug manish

ਨਵੀਂ ਦਿੱਲੀ- ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੋਂ ਪੇਸ਼ਕਸ਼ ਆਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੂੰ ਤੋੜਨ ਉੱਤੇ ਸੀਬੀਆਈ ਅਤੇ ਈਡੀ ਦੇ ਸਾਰੇ ਕੇਸ ਬੰਦ ਕਰਨ ਦੀ ਪੇਸ਼ਕਸ਼ ਕੀਤੀ ਹੈ।

ਮਨੀਸ਼ ਸਿਸੋਦੀਆ ਨੇ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਮੈਨੂੰ ਬੀਜੇਪੀ ਦਾ ਸੰਦੇਸ਼ ਮਿਲਿਆ ਹੈ - "ਆਪ" ਤੋੜੋ ਅਤੇ ਭਾਜਪਾ ਵਿੱਚ ਸ਼ਾਮਲ ਹੋਵੋ, ਸੀਬੀਆਈ ਈਡੀ ਦੇ ਸਾਰੇ ਕੇਸ ਬੰਦ ਕਰਵਾਵਾਂਗੇ। ਭਾਜਪਾ ਨੂੰ ਮੇਰਾ ਜਵਾਬ - ਮੈਂ ਇੱਕ ਰਾਜਪੂਤ ਹਾਂ, ਮਹਾਰਾਣਾ ਪ੍ਰਤਾਪ ਦੀ ਸੰਤਾਨ ਹਾਂ, ਮੈਂ ਆਪਣਾ ਸਿਰ ਕਟਾ ਲਵਾਂਗਾ। ਪਰ ਮੈਂ ਭ੍ਰਿਸ਼ਟ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ। ਮੇਰੇ ਵਿਰੁੱਧ ਸਾਰੇ ਕੇਸ ਝੂਠੇ ਹਨ, ਤੁਸੀਂ ਜੋ ਕਰਨਾ ਕਰ ਲਓ।"

ਗੁਜਰਾਤ ਦੌਰੇ 'ਤੇ ਹਨ ਸਿਸੋਦੀਆ 
ਮਨੀਸ਼ ਸਿਸੋਦੀਆ ਨੇ ਗੁਜਰਾਤ ਦੌਰੇ 'ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਇਹ ਦਾਅਵਾ ਕੀਤਾ ਹੈ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੋ ਦਿਨਾਂ ਦੌਰੇ 'ਤੇ ਗੁਜਰਾਤ ਲਈ ਰਵਾਨਾ ਹੋ ਗਏ ਹਨ। ਸਿਸੋਦੀਆ ਨੇ ਪਹਿਲਾਂ ਵੀ ਟਵੀਟ ਕੀਤਾ ਸੀ। ਉਨ੍ਹਾਂ ਲਿਖਿਆ, "ਮੈਂ ਦੋ ਦਿਨਾਂ ਦੌਰੇ 'ਤੇ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ਜਾ ਰਿਹਾ ਹਾਂ। ਗੁਜਰਾਤ ਦੇ ਲੋਕ ਕੇਜਰੀਵਾਲ ਨੂੰ ਮੌਕਾ ਦੇਣਾ ਚਾਹੁੰਦੇ ਹਨ। ਭਾਜਪਾ 27 ਸਾਲਾਂ ਤੋਂ ਗੁਜਰਾਤ 'ਚ ਸਿੱਖਿਆ, ਸਿਹਤ ਮਹਿੰਗਾਈ ਲਈ ਕੁਝ ਨਹੀਂ ਕਰ ਸਕੀ। ਹੁਣ ਅਸੀਂ ਕਰਕੇ ਦਿਖਾਵਾਂਗੇ।"

AAP ਦਾ ਦਾਅਵਾ- ਸਿਸੋਦੀਆ ਨੂੰ ਸੀਐਮ ਅਹੁਦੇ ਦੀ ਪੇਸ਼ਕਸ਼
ਮਨੀਸ਼ ਸਿਸੋਦੀਆ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਦਾਅਵੇ ਦੇ ਵਿਚਕਾਰ, ਆਮ ਆਦਮੀ ਪਾਰਟੀ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪੇਸ਼ਕਸ਼ ਮਿਲੀ ਹੈ। 'ਆਪ' ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਸਿਸੋਦੀਆ ਨੇ ਉਨ੍ਹਾਂ ਨੂੰ ਕਿਹਾ ਕਿ ਮੇਰਾ ਸੁਪਨਾ ਮੁੱਖ ਮੰਤਰੀ ਬਣਨ ਦਾ ਨਹੀਂ ਹੈ, ਸਗੋਂ ਹਰ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨਾ ਹੈ।

ਸਿਸੋਦੀਆ ਨੇ ਦੋਸ਼ ਲਾਇਆ ਕਿ ਪਹਿਲਾਂ ਭਾਜਪਾ ਆਗੂ ਪ੍ਰੈਸ ਕਾਨਫਰੰਸ ਕਰਕੇ ਸੀਬੀਆਈ ਅਤੇ ਈਡੀ ਨੂੰ ਧਮਕੀਆਂ ਦਿੰਦੇ ਹਨ ਅਤੇ ਫਿਰ ਸੀਬੀਆਈ ਕਾਰਵਾਈ ਹੁੰਦੀ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਮਹਿੰਗਾਈ ਵਧਦੀ ਰਹੇ ਅਤੇ ਕੋਈ ਵੀ ਵਿਰੋਧੀ ਪਾਰਟੀ ਸਰਕਾਰ ਨੂੰ ਸਵਾਲ ਨਾ ਕਰੇ। ਭਾਜਪਾ ਚਾਹੁੰਦੀ ਹੈ ਕਿ ਮੋਦੀ ਜੀ ਦੇ ਦੋਸਤਾਂ ਨੂੰ ਰਾਹਤ ਮਿਲੇ ਅਤੇ ਵਿਰੋਧੀ ਧਿਰ ਚੁੱਪ ਰਹਿਣ।
 
ਸਿਸੋਦੀਆ ਖਿਲਾਫ ਸਰਕੂਲਰ ਨੋਟਿਸ ਜਾਰੀ
ਦਰਅਸਲ ਸ਼ਰਾਬ ਘੁਟਾਲੇ ਮਾਮਲੇ 'ਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ ਸਿਸੋਦੀਆ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਉਥੇ ਹੀ ਡਿਪਟੀ ਸੀਐਮ ਸਿਸੋਦੀਆ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਕੀ ਡਰਾਮੇਬਾਜ਼ੀ ਹੈ? ਮੈਂ ਦਿੱਲੀ ਵਿੱਚ ਖੁੱਲ੍ਹ ਕੇ ਘੁੰਮ ਰਿਹਾ ਹਾਂ, ਦੱਸੋ ਕਿੱਥੇ ਆਣਾ ਹੈ?

ਸਿਸੋਦੀਆ ਨੇ ਗੁਜਰਾਤ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਪੀਐਮ ਮੋਦੀ ਦਾ ਇੱਕ ਬਿਆਨ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਸੀਬੀਆਈ ਦੀ ਕਾਰਵਾਈ 'ਤੇ ਸਵਾਲ ਉਠਾ ਰਹੇ ਹਨ। ਇਸ ਤੋਂ ਬਾਅਦ ਸੀਬੀਆਈ ਨੇ ਇਸ ਨਾਲ ਸਬੰਧਤ ਦਸਤਾਵੇਜ਼ ਵੀ ਈਡੀ ਨੂੰ ਸੌਂਪ ਦਿੱਤੇ ਹਨ। ਇਸ ਤੋਂ ਬਾਅਦ ਈਡੀ ਨੇ ਸਿਸੋਦੀਆ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਵੀ ਦਰਜ ਕੀਤਾ ਸੀ।

'ਕੋਈ ਸ਼ਰਾਬ ਘੁਟਾਲਾ ਨਹੀਂ ਹੋਇਆ'
ਮਨੀਸ਼ ਸਿਸੋਦੀਆ ਸ਼ਰਾਬ ਨੀਤੀ 'ਤੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੋਈ ਘਪਲਾ ਨਹੀਂ ਹੋਇਆ, ਸਭ ਕੁਝ ਬਕਵਾਸ ਹੈ। ਸੀਬੀਆਈ ਜਾਂਚ ਦੀ ਕੋਈ ਲੋੜ ਨਹੀਂ ਹੈ। ਇਸ ਦੇ ਨਾਲ ਹੀ ਗ੍ਰਿਫਤਾਰੀ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਕੋਈ ਘੁਟਾਲਾ ਨਹੀਂ ਹੈ, ਇਸ ਲਈ ਉਹ ਗ੍ਰਿਫਤਾਰੀ ਕਰਨਗੇ, ਜੇਕਰ ਉਨ੍ਹਾਂ ਨੂੰ ਇਸ ਘੁਟਾਲੇ ਦੀ ਚਿੰਤਾ ਹੁੰਦੀ ਤਾਂ ਗੁਜਰਾਤ ਦੀ ਨਾਜਾਇਜ਼ ਸ਼ਰਾਬ ਦੀ ਜਾਂਚ ਹੁੰਦੀ। ਉਨ੍ਹਾਂ ਦੀ ਦਿਲਚਸਪੀ ਅਰਵਿੰਦ ਕੇਜਰੀਵਾਲ ਨੂੰ ਰੋਕਣ ਵਿੱਚ ਹੈ।

In The Market