ਪੰਚਕੂਲਾ: ਮਸ਼ਹੂਰ ਰਣਜੀਤ ਸਿੰਘ ਕਤਲ ਕੇਸ ਵਿੱਚ 19 ਸਾਲਾਂ ਬਾਅਦ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਸੋਮਵਾਰ ਨੂੰ ਡੇਰਾਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੰਜ ਦੋਸ਼ੀਆਂ ਨੂੰ ਸਜ਼ਾ ਸੁਣਾ ਸਕਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਡੀਸੀਪੀ ਨੇ ਸ਼ਹਿਰ ਵਿੱਚ ਧਾਰਾ-144 ਲਾਗੂ ਕਰ ਦਿੱਤੀ ਹੈ। ਕਿਸੇ ਵੀ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਦੀ ਵੀ ਮਨਾਹੀ ਹੈ। ਸ਼ਹਿਰ ਵਿੱਚ ਕੁੱਲ 17 ਨਾਕੇ ਸਥਾਪਤ ਕੀਤੇ ਜਾਣਗੇ ਅਤੇ 700 ਜਵਾਨ ਤਾਇਨਾਤ ਕੀਤੇ ਜਾਣਗੇ। ਆਈਟੀਬੀਪੀ ਦੀਆਂ ਚਾਰ ਟੁਕੜੀਆਂ ਸੀਬੀਆਈ ਕੋਰਟ ਕੰਪਲੈਕਸ ਅਤੇ ਚਾਰਾਂ ਪ੍ਰਵੇਸ਼ ਦੁਆਰਾਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ।
Also Read: ਸਿੰਘੂ ਕਤਲ ਮਾਮਲੇ 'ਤੇ ਨਿਹੰਗ ਜਥੇਬੰਦੀਆਂ ਦਾ ਵੱਡਾ ਬਿਆਨ, ਕਿਹਾ-'ਜਾਣਬੁੱਝ ਕੀਤਾ ਜਾ ਰਿਹਾ ਬਦਨਾਮ'
ਰਣਜੀਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਡੇਰਾਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਸੀਬੀਆਈ ਅਦਾਲਤ ਵਿੱਚ ਪੇਸ਼ ਹੋਣਗੇ, ਜਦੋਂ ਕਿ ਪੁਲਿਸ ਬਾਕੀ ਚਾਰ ਦੋਸ਼ੀਆਂ ਕ੍ਰਿਸ਼ਨਾ ਕੁਮਾਰ, ਅਵਤਾਰ, ਜਸਵੀਰ ਅਤੇ ਸਬਦੀਲ ਨੂੰ ਸਖਤ ਸੁਰੱਖਿਆ ਹੇਠ ਸਿੱਧਾ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਮਾਮਲੇ ਵਿੱਚ ਸੀਬੀਆਈ ਨੂੰ 12 ਅਕਤੂਬਰ ਨੂੰ ਹੀ ਸਜ਼ਾ ਸੁਣਾਈ ਜਾਣੀ ਸੀ, ਪਰ ਸਜ਼ਾਯਾਫਤਾ ਡੇਰਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਤਰਫੋਂ ਹਿੰਦੀ ਭਾਸ਼ਾ ਵਿੱਚ ਅੱਠ ਪੰਨਿਆਂ ਦੀ ਅਰਜ਼ੀ ਲਿਖੀ ਗਈ ਸੀ, ਜਿਸ ਵਿੱਚ ਸਜ਼ਾ ਵਿੱਚ ਰਹਿਮ ਦੀ ਅਪੀਲ ਕੀਤੀ ਗਈ ਸੀ। ਉਸਨੇ ਅਰਜ਼ੀ ਵਿੱਚ ਆਪਣੀਆਂ ਬਿਮਾਰੀਆਂ ਅਤੇ ਸਮਾਜਕ ਕਾਰਜਾਂ ਦਾ ਹਵਾਲਾ ਦਿੱਤਾ ਸੀ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ 18 ਅਕਤੂਬਰ ਤੱਕ ਸੁਰੱਖਿਅਤ ਰੱਖ ਲਿਆ ਸੀ।
Also Read: ਹੰਸਰਾਜ ਹੰਸ ਹੋਏ ਕੋਰੋਨਾ ਪਾਜ਼ੇਟਿਵ, ਖੁਦ ਟਵੀਟ ਕਰ ਦਿੱਤੀ ਜਾਣਕਾਰੀ
ਪੁਲਿਸ, ਸੀਆਈਡੀ, ਆਈਬੀ ਸਮੇਤ ਸਾਰੀਆਂ ਜਾਂਚ ਏਜੰਸੀਆਂ ਕਤਲ ਕੇਸ ਵਿੱਚ ਸਜ਼ਾ ਸੁਣਾਏ ਜਾਣ ਨੂੰ ਲੈ ਕੇ ਪੰਚਕੂਲਾ ਦੇ ਹਰ ਕੋਨੇ ਉੱਤੇ ਨਜ਼ਰ ਰੱਖ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਕਰਮਚਾਰੀ ਸਾਦੇ ਕੱਪੜਿਆਂ ਵਿੱਚ ਵੀ ਤਾਇਨਾਤ ਰਹਿਣਗੇ। ਥਾਂ-ਥਾਂ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਗਈ।
Also Read: ਅਕਤੂਬਰ ਦੇ ਅਖੀਰ ਤੱਕ ਕੋਵੈਕਸੀਨ ਨੂੰ WHO ਤੋਂ ਮਿਲ ਸਕਦੀ ਹੈ ਐਮਰਜੰਸੀ ਵਰਤੋਂ ਦੀ ਮਨਜ਼ੂਰੀ
ਇਨ੍ਹਾਂ ਧਾਰਾਵਾਂ 'ਚ ਕੋਰਟ ਨੇ ਠਹਿਰਾਇਆ ਸੀ ਦੋਸ਼ੀ
8 ਅਕਤੂਬਰ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਅਦਾਲਤ ਨੇ ਆਈਪੀਸੀ ਦੀ ਧਾਰਾ 302 (ਕਤਲ), 120-ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਡੇਰਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਕ੍ਰਿਸ਼ਨ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਵਤਾਰ, ਜਸਵੀਰ ਅਤੇ ਸਬਦੀਲ ਨੂੰ ਅਦਾਲਤ ਨੇ ਆਈਪੀਸੀ ਦੀ ਧਾਰਾ 302 (ਕਤਲ), 120-ਬੀ (ਅਪਰਾਧਕ ਸਾਜ਼ਿਸ਼) ਅਤੇ ਆਰਮਜ਼ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल आज सस्ता हुआ या महंगा, यहां चेक करें लेटेस्ट रेट
Gold-Silver Price Today: सोने-चांदी की कीमतें में उतार चढ़ाव जारी, जानें 22-24 कैरेट गोल्ड का ताजा रेट
Manipur Violence: प्रदर्शनकारियों ने मुख्यमंत्री आवास को बनाया निशाना, 5 जिलों में कर्फ्यू