LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਿਛਲੇ 24 ਘੰਟਿਆਂ 'ਚ ਦੇਸ਼ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 35 ਹਜ਼ਾਰ ਤੋਂ ਵਧੇਰੇ ਮਾਮਲੇ

18s4

ਨਵੀਂ ਦਿੱਲੀ: ਹੁਣ ਦੇਸ਼ ਵਿਚ ਘਾਤਕ ਕੋਰੋਨਾ ਵਾਇਰਸ ਦੇ ਵੱਡੀ ਗਿਣਤੀ ਵਿਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਦੇ 35 ਹਜ਼ਾਰ 662 ਨਵੇਂ ਮਾਮਲੇ ਸਾਹਮਣੇ ਆਏ ਹਨ। ਉਸੇ ਸਮੇਂ 281 ਲੋਕਾਂ ਦੀ ਮੌਤ ਹੋ ਗਈ।

ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਸ਼ਾਮ 5 ਵਜੇ ਹੋਵੇਗੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ

33 ਹਜ਼ਾਰ 798 ਲੋਕ ਹੋਏ ਠੀਕ
ਸਿਹਤ ਮੰਤਰਾਲਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 33 ਹਜ਼ਾਰ 798 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 26 ਲੱਖ 32 ਹਜ਼ਾਰ 222 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਕੇਸ ਘੱਟ ਕੇ 3 ਲੱਖ 40 ਹਜ਼ਾਰ 639 ਰਹਿ ਗਏ ਹਨ।

ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਤੋਂ 8.5 ਕਿਲੋ ਹੈਰੋਇਨ ਬਰਾਮਦ, ਇੱਕ ਗ੍ਰਿਫ਼ਤਾਰ

ਕੱਲ ਦੇਸ਼ ਵਿਚ ਕੋਰੋਨਾ ਦੀਆਂ 2.50 ਕਰੋੜ ਤੋਂ ਵੱਧ ਖੁਰਾਕਾਂ
ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ 'ਤੇ ਦੇਸ਼ ਵਿਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਕੋਰੋਨਾ ਟੀਕੇ ਦੀਆਂ 2.50 ਕਰੋੜ ਤੋਂ ਵੱਧ ਖੁਰਾਕਾਂ ਦੇ ਕੇ ਇੱਕ ਰਿਕਾਰਡ ਬਣਾਇਆ। ਦੇਸ਼ ਵਿਚ ਹੁਣ ਤੱਕ ਦਿੱਤੀਆਂ ਗਈ ਕੁੱਲ ਖੁਰਾਕਆਂ ਅੱਧੀ ਰਾਤ 12 ਵਜੇ 79.33 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਇਸ ਤੋਂ ਪਹਿਲਾਂ ਰੋਜ਼ਾਨਾ ਖੁਰਾਕ ਦਾ ਰਿਕਾਰਡ ਚੀਨ ਦੁਆਰਾ ਸਥਾਪਤ ਕੀਤਾ ਗਿਆ ਸੀ ਜਿੱਥੇ ਜੂਨ ਵਿਚ 247 ਮਿਲੀਅਨ ਟੀਕੇ ਲਗਾਏ ਗਏ ਸਨ।

ਪੜੋ ਹੋਰ ਖਬਰਾਂ: ਅੱਜ ਵਿਧਾਇਕਾਂ ਕੋਲ CM ਚੁਣਨ ਦਾ ਮੌਕਾ: ਮੁਹੰਮਦ ਮੁਸਤਫਾ

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕਿਹਾ ਹੈ ਕਿ ਕੱਲ ਭਾਰਤ ਵਿਚ ਕੋਰੋਨਾ ਵਾਇਰਸ ਦੇ 14 ਲੱਖ 48 ਹਜ਼ਾਰ 833 ਨਮੂਨੇ ਟੈਸਟ ਕੀਤੇ ਗਏ ਸਨ। ਜਿਸ ਤੋਂ ਬਾਅਦ ਕੱਲ ਤੱਕ ਕੁੱਲ 55 ਕਰੋੜ 7 ਲੱਖ 80 ਹਜ਼ਾਰ 273 ਨਮੂਨੇ ਦੇ ਟੈਸਟ ਕੀਤੇ ਜਾ ਚੁੱਕੇ ਹਨ।

In The Market