LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਤੋਂ ਜਿੱਤ ਨੇੜੇ ਪੁੱਜਾ ਭਾਰਤ! 287 ਦਿਨਾਂ 'ਚ ਸਭ ਤੋਂ ਘੱਟ ਨਵੇਂ ਮਾਮਲੇ

16n corona

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਰੋਜ਼ਾਨਾ ਰਾਹਤ ਦੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾ ਸਾਹਮਣੇ ਆ ਰਹੇ ਅੰਕੜੇ ਘਟਦੇ ਜਾ ਰਹੇ ਹਨ, ਜਿਸ ਕਾਰਨ ਭਾਰਤ ਦੀ ਕੋਰੋਨਾ ਮਹਾਮਾਰੀ ਵਿਰੁੱਧ ਜੰਗ ਜਿੱਤਣ ਦੀਆਂ ਸੰਭਾਵਨਾਵਾਂ ਜਲਦੀ ਹੀ ਵਧਣ ਲੱਗੀਆਂ ਹਨ। ਮੰਗਲਵਾਰ ਸਵੇਰੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਸਿਰਫ 8,865 ਮਾਮਲੇ ਸਾਹਮਣੇ ਆਏ ਹਨ, ਜੋ ਕਿ 287 ਦਿਨਾਂ 'ਚ ਸਭ ਤੋਂ ਘੱਟ ਹੈ। 197 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਮਾਰਚ, ਅਪ੍ਰੈਲ ਅਤੇ ਮਈ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਕਾਫੀ ਦਹਿਸ਼ਤ ਫੈਲ ਗਈ ਸੀ, ਜਦੋਂ ਇਕ ਦਿਨ 'ਚ ਮਾਮਲੇ ਚਾਰ ਲੱਖ ਤੱਕ ਪਹੁੰਚ ਗਏ ਸਨ। ਇਸ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 39 ਦਿਨਾਂ ਤੋਂ ਲਗਾਤਾਰ 20 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ।

Also Read: ਪੰਜਾਬ ਦੇ ਰੰਗ 'ਚ ਰੰਗੇ ਸੋਨੂ ਸੂਦ, ਤਸਵੀਰਾਂ ਸ਼ੇਅਰ ਕਰ ਲਿਖਿਆ-'ਮੇਰੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ'

ਅੱਜ 525 ਦਿਨਾਂ ਵਿਚ ਸਭ ਤੋਂ ਘੱਟ ਸਰਗਰਮ ਕੇਸ
ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ ਸਿਰਫ 8865 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 525 ਦਿਨਾਂ ਵਿਚ ਸਭ ਤੋਂ ਘੱਟ ਹੋ ਗਈ ਹੈ, ਜੋ ਕਿ 1,30,793 ਹੈ। ਇਸ ਦੇ ਨਾਲ ਹੀ, ਸਰਗਰਮ ਕੇਸਾਂ ਦੀ ਗਿਣਤੀ 0.38 ਪ੍ਰਤੀਸ਼ਤ ਹੈ, ਜੋ ਕਿ ਮਾਰਚ 2020 ਵਿਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਘੱਟ ਹੈ। ਪਿਛਲੇ 24 ਘੰਟਿਆਂ ਵਿਚ 11,971 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਰਿਕਵਰੀ ਦਰ 98.27 ਫੀਸਦੀ 'ਤੇ ਬਣੀ ਹੋਈ ਹੈ। ਹੁਣ ਤੱਕ 3,38,61,756 ਲੋਕ ਇਸ ਮਹਾਂਮਾਰੀ ਨੂੰ ਹਰਾ ਚੁੱਕੇ ਹਨ। ਇਸ ਦੇ ਨਾਲ ਹੀ ਜੇਕਰ ਪਿਛਲੇ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ ਗਿਣਤੀ 197 ਹੈ। ਹੁਣ ਤੱਕ ਕੁੱਲ 4,63,852 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਰੋਜ਼ਾਨਾ ਸਕਾਰਾਤਮਕਤਾ ਦਰ ਵੀ 0.80 ਪ੍ਰਤੀਸ਼ਤ 'ਤੇ ਆ ਗਈ ਹੈ, ਜੋ ਕਿ 43 ਦਿਨਾਂ ਵਿਚ ਸਭ ਤੋਂ ਘੱਟ ਹੈ।

Also Read: ਮੁਸ਼ਕਲ 'ਚ ਫਸੇ ਹਾਰਦਿਕ ਪੰਡਯਾ, ਕਸਟਮ ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਲਗਾਤਾਰ 39 ਦਿਨਾਂ ਤੱਕ 20 ਹਜ਼ਾਰ ਤੋਂ ਘੱਟ ਕੋਰੋਨਾ ਮਾਮਲੇ
ਸਰਕਾਰ ਨੇ ਕਿਹਾ ਹੈ ਕਿ ਲਗਾਤਾਰ 39 ਦਿਨਾਂ ਤੋਂ ਕੋਰੋਨਾ ਵਾਇਰਸ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਦਰਜ ਹੋ ਰਹੇ ਹਨ। ਇਸ ਦੇ ਨਾਲ ਹੀ 142 ਦਿਨਾਂ ਤੋਂ ਇਹ ਸੰਖਿਆ 50 ਹਜ਼ਾਰ ਤੋਂ ਹੇਠਾਂ ਹੈ। ਪਿਛਲੇ 24 ਘੰਟਿਆਂ ਵਿਚ 3,303 ਕੋਰੋਨਾ ਦੇ ਮਾਮਲੇ ਘਟੇ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਟੀਕਾਕਰਨ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ 112.97 ਕਰੋੜ ਟੀਕਾਕਰਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਪਿਛਲੇ ਸਾਲ 7 ਅਗਸਤ ਨੂੰ ਭਾਰਤ ਵਿਚ 20 ਲੱਖ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ, 16 ਸਤੰਬਰ ਤੱਕ 50 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ।

Also Read: 9 ਸਾਲਾ ਬੱਚੇ ਨਾਲ ਬਦਫੈਲੀ, ਜਲੰਧਰ ਪੁਲਿਸ ਨੇ ਮਾਮਲਾ ਕੀਤਾ ਦਰਜ

ਕਿਸ ਸੂਬੇ ਵਿਚ ਕਿੰਨੇ ਲੋਕਾਂ ਦੀ ਮੌਤ ਹੋਈ?
ਦੱਸ ਦੇਈਏ ਕਿ ਦੇਸ਼ ਵਿਚ ਹੁਣ ਤੱਕ ਇਸ ਮਹਾਮਾਰੀ ਕਾਰਨ 4,63,852 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 1,40,602, ਕਰਨਾਟਕ ਵਿਚ 38,146, ਤਾਮਿਲਨਾਡੂ ਵਿੱਚ 36,296, ਕੇਰਲ ਵਿਚ 35,877, ਦਿੱਲੀ ਵਿਚ 25,095, ਉੱਤਰ ਪ੍ਰਦੇਸ਼ ਵਿਚ 22,909 ਅਤੇ ਪੱਛਮੀ ਬੰਗਾਲ ਵਿਚ 19,319 ਮੌਤਾਂ ਹੋਈਆਂ ਹਨ। ਕੇਂਦਰ ਸਰਕਾਰ ਨੇ ਦੱਸਿਆ ਹੈ ਕਿ 70 ਫੀਸਦੀ ਤੋਂ ਵੱਧ ਮੌਤਾਂ ਸਹਿ-ਰੋਗ ਕਾਰਨ ਹੋਈਆਂ ਹਨ।

In The Market