LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਘਟਨੇ ਸ਼ੁਰੂ ਹੋਏ ਕੋਰੋਨਾ ਕੇਸ ਬੀਤੇ 24 ਘੰਟਿਆਂ ਵਿਚ ਆਏ 3.29 ਲੱਖ ਮਾਮਲੇ 

coronavirus

ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਮੰਗਲਵਾਰ ਸਵੇਰੇ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿਚ ਆਏ ਨਵੇਂ ਇਨਫੈਕਟਡਾਂ ਦੇ ਅੰਕੜਿਆਂ ਨੂੰ ਜਾਰੀ ਕੀਤਾ ਗਿਆ ਹੈ। ਇਸ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 3, 29, 942 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਅਤੇ 3,876 ਇਨਫੈਕਟਿਡਾਂ ਦੀ ਮੌਤ ਹੋ ਗਈ। ਮੰਤਰਾਲਾ ਨੇ ਦੱਸਿਆ ਕਿ ਇਸ ਦੌਰਾਨ 3,56, 082 ਇਨਫੈਕਟਿਡ ਸਿਹਤਮੰਦ ਹੋ ਕੇ ਹਸਪਤਾਲ ਤੋਂ ਡਿਸਚਾਰਜ ਕੀਤੇ ਗਏ। ਉਥੇ ਹੀ ਇਸ ਮਿਆਦ ਵਿਚ ਕੋਰੋਨਾ ਵਾਇਰਸ ਦੀ 25,03,756 ਵੈਕਸੀਨ ਲੋਕਾਂ ਨੂੰ ਲਗਾਈ ਗਈ। ਇਸ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੁਲ ਇਨਫੈਕਟਿਡਾਂ ਦਾ ਅੰਕੜਾ 2,29,92,517 ਹੋ ਗਿਆ ਅਤੇ ਮਰਨ ਵਾਲਿਆਂ ਦੀ ਕੁਲ ਗਿਣਤੀ 2,49,992 ਹੋ ਗਈ ਹੈ।


16 ਜਨਵਰੀ ਤੋਂ ਸ਼ੁਰੂ ਕੀਤੇ ਗਏ ਵੈਕਸੀਨੇਸ਼ਨ ਮੁਹਿੰਮ ਦੇ ਤਹਿਤ ਹੁਣ ਤੱਕ ਦੇਸ਼ ਵਿਚ ਕੁਲ ਵੈਕਸੀਨੇਸ਼ਨ ਦਾ ਅੰਕੜਾ 17,27,10,066 ਹੋ ਗਿਆ। ਉਥੇ ਹੀ ਹੁਣ ਤੱਕ ਇਨਫੈਕਸ਼ਨ ਕਾਰਣ ਸਿਹਤਮੰਦ ਹੋਣ ਵਾਲਿਆਂ ਦਾ ਅੰਕੜਾ 1,90,27,304 ਹੋ ਗਿਆ ਅਤੇ ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁਲ ਗਿਣਤੀ 37,15,221 ਹੈ। ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੋਮਵਾਰ ਤੱਕ ਦੇਸ਼ ਵਿਚ ਕੋਰੋਨਾ ਵਾਇਰਸ ਲਈ ਕੁਲ 30,56,00,187 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 18,50,110 ਸੈਂਪਲ ਕਲ ਟੈਸਟ ਕੀਤੇ ਗਏ।

ਦੱਸ ਦਈਏ ਕਿ ਇਸ ਮਹੀਨੇ ਵਿਚ ਹੁਣ ਤੱਕ 4 ਦਿਨ 4 ਲੱਖ ਤੋਂ ਵਧੇਰੇ ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਪਰ ਉਸ ਤੋਂ ਬਾਅਦ ਤੋਂ ਨਵੇਂ ਮਾਮਲਿਆਂ ਦੇ ਅੰਕੜਿਆਂ ਦੀ ਰਫਤਾਰ ਘੱਟਦੀ ਨਜ਼ਰ ਆ ਰਹੀ ਹੈ। 1 ਮਈ ਨੂੰ ਪਹਿਲਾ ਦਿਨ ਸੀ ਜਦੋਂ 4 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਸਨ। 21 ਅਪ੍ਰੈਲ ਨੂੰ ਇਨਫੈਕਸ਼ਨ ਦਾ ਅੰਕੜਾ 3 ਲੱਖ ਤੋਂ ਪਾਰ ਹੋ ਗਿਆ ਸੀ ਅਤੇ ਸਿਰਫ 10 ਦਿਨਾਂ ਅਂਦਰ ਹੀ 1 ਮਈ ਨੂੰ ਤਕਰੀਬਨ 1 ਲੱਖ ਮਾਮਲੇ ਵੱਧ ਗਏ।

2019 ਦੇ ਅਖੀਰ ਵਿਚ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਇਨਫੈਕਸ਼ਨ ਨੇ ਪਿਛਲੇ ਸਾਲ 7 ਅਗਸਤ ਨੂੰ 20 ਲੱਖ ਤੋਂ ਵਧੇਰੇ ਭਾਰਤੀ ਨਾਗਰਿਕਾਂ ਨੂੰ ਲਪੇਟ ਵਿਚ ਲੈ ਲਿਆ ਸੀ। ਇਸ ਪਿੱਛੋਂ 23 ਅਗਸਤ ਨੂੰ 30 ਲੱਖ, ਪੰਜ ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਪਿਛਲੇ ਹੀ ਸਾਲ 28 ਸਤੰਬਰ ਨੂੰ ਕੋਵਿਡ-19 ਦੇ ਮਾਮਲੇ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ, 19 ਦਸੰਬਰ ਨੂੰ 1 ਕਰੋੜ ਅਤੇ 19 ਅਪ੍ਰੈਲ ਨੂੰ ਕੋਵਿਡ-19 ਦੇ ਮਾਮਲੇ 1.5 ਕਰੋੜ ਤੋਂ ਵਧੇਰੇ ਹੋ ਗਏ ਸਨ। ਇਸ ਤੋਂ ਬਾਅਦ 4 ਮਈ 2021 ਨੂੰ ਇਹ ਅੰਕੜਾ 2 ਕਰੋੜ ਨੂੰ ਪਾਰ ਕਰ ਗਿਆ ਸੀ।

In The Market