LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

UPSC ਦਾ ਨਤੀਜਾ ਐਲਾਨ, ਸ਼ੁਭਮ ਨੇ ਕੀਤਾ ਟਾਪ

24s upsc

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ 2020 (Civil Services Main 2020 Result) ਦਾ ਅੰਤਮ ਨਤੀਜਾ ਐਲਾਨ ਦਿੱਤਾ ਹੈ। ਕਮਿਸ਼ਨ ਨੇ ਕੁੱਲ 761 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਹੈ। ਸ਼ੁਭਮ ਕੁਮਾਰ ਨੇ ਇਸ ਵੱਕਾਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਮਤਿਹਾਨ ਦੇ ਨਤੀਜੇ static.pib.gov.in 'ਤੇ ਕਲਿਕ ਕਰਕੇ ਦੇਖੇ ਜਾ ਸਕਦੇ ਹਨ। ਯੂਪੀਐਸਸੀ ਦੁਆਰਾ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਕੁੱਲ ਚੁਣੇ ਗਏ ਉਮੀਦਵਾਰਾਂ ਵਿਚੋਂ 545 ਪੁਰਸ਼ ਅਤੇ 216 ਔਰਤਾਂ ਹਨ।

ਪੜੋ ਹੋਰ ਖਬਰਾਂ: ਵੱਡੀ ਭੈਣ ਨੇ ਛੋਟੀ ਭੈਣ ਦਾ ਬੇਰਹਿਮੀ ਨਾਲ ਕੀਤਾ ਕਤਲ, ਕਮਰੇ ’ਚ ਦਫ਼ਨਾਈ ਲਾਸ਼
    
ਯੂਪੀਐੱਸਸੀ ਨੇ ਕੁੱਲ 761 ਉਮੀਦਵਾਰਾਂ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਹੈ। 761 ਵਿੱਚੋਂ 263 ਉਮੀਦਵਾਰਾਂ ਜਨਰਲ ਸ਼੍ਰੇਣੀ ਵਿੱਚੋਂ 86 ਉਮੀਦਵਾਰ ਈਡਬਲਯੂਐਸ ਸ਼੍ਰੇਣੀ ਦੇ ਹਨ। 229 ਉਮੀਦਵਾਰ ਓਬੀਸੀ ਸ਼੍ਰੇਣੀ ਦੇ ਹਨ ਜਦੋਂ ਕਿ 122 ਉਮੀਦਵਾਰ ਐਸਸੀ ਸ਼੍ਰੇਣੀ ਦੇ ਹਨ। 61 ਐਸਟੀ ਸ਼੍ਰੇਣੀ ਦੇ ਉਮੀਦਵਾਰ ਪਾਸ ਹੋਏ ਹਨ।

ਪੜੋ ਹੋਰ ਖਬਰਾਂ: 'ਹਰ ਸਾਲ 70 ਲੱਖ ਲੋਕਾਂ ਦੀ ਹਵਾ ਪ੍ਰਦੂਸ਼ਣ ਕਾਰਨ ਜਾਂਦੀ ਹੈ ਜਾਨ'

ਕਾਬਲੇਗੌਰ ਹੈ ਕਿ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਸ਼ੁਭਮ ਕੁਮਾਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਟਾਪ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਸਿਵਲ ਸੇਵਾਵਾਂ ਪ੍ਰੀਖਿਆ 2020 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸ਼ੁਭਮ ਕੁਮਾਰ ਨੇ ਆਈਆਈਟੀ ਬੰਬੇ ਤੋਂ ਬੀਟੈਕ ਕੀਤੀ ਹੈ।ਤੁਹਾਨੂੰ ਦੱਸ ਦੇਈਏ ਕਿ ਸ਼ੁਭਮ ਨੇ 2019 ਵਿੱਚ 290 ਰੈਂਕ ਹਾਸਲ ਕੀਤਾ ਸੀ।

ਪੜੋ ਹੋਰ ਖਬਰਾਂ: ਆਸ਼ਾ ਵਰਕਰਾਂ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਸਰਕਾਰ ਖ਼ਿਲਾਫ਼ ਜੰਮ ਕੇ ਕੀਤੀ ਨਾਅਰੇਬਾਜ਼ੀ

In The Market