ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਦੀ ਨਿਗਰਾਨੀ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (Narcotics Control Bureau) ਵਲੋਂ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ (Video conferencing) ਰਾਹੀਂ 30,000 ਕਿਲੋਗ੍ਰਾਮ ਤੋਂ ਜ਼ਿਆਦਾ ਜ਼ਬਤ ਕੀਤੀਆਂ ਗਈਆਂ ਦਵਾਈਆਂ ਨੂੰ 4 ਥਾਵਾਂ 'ਤੇ ਹੀ ਤਬਾਹ ਕੀਤਾ ਗਿਆ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮਾਜ ਲਈ ਖਤਰਾ ਹੈ। ਕਿਸੇ ਵੀ ਖੁਸ਼ਹਾਲ ਰਾਸ਼ਟਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਪ੍ਰਤੀ ਜ਼ੀਰੋ ਟੌਲਰੈਂਸ ਰੱਖਣੀ ਚਾਹੀਦੀ ਹੈ। ਸਾਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਲਗਾਮ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ। ਦਰਅਸਲ ਐਨ.ਸੀ.ਬੀ. ਨੇ ਇਕ ਜੂਨ ਤੋਂ ਨਸ਼ੀਲੇ ਪਦਾਰਥਾਂ ਦੇ ਨਿਪਟਾਰੇ ਨਾਲ ਸਬੰਧਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ 29 ਜੁਲਾਈ ਤੱਕ 11 ਸੂਬਿਆਂ ਵਿਚ 51,217 ਕਿਲੋਗ੍ਰਾਮ ਤੋਂ ਜ਼ਿਆਦਾ ਨਸ਼ੀਲੇ ਪਦਾਰਥਾਂ ਦਾ ਨਬੇੜਾ ਕੀਤਾ ਜਾ ਚੁੱਕਾ ਹੈ।
ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਐੱਨ.ਸੀ.ਬੀ. ਨੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ 75,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੇ ਨਿਪਟਾਰੇ ਤੋਂ ਬਾਅਦ, ਕੁਲ ਮਾਤਰਾ ਲਗਭਗ 81,686 ਕਿਲੋਗ੍ਰਾਮ ਤੱਕ ਪਹੁੰਚ ਜਾਏਗੀ, ਜੋ ਐੱਨ.ਸੀ.ਬੀ. ਦੇ ਟੀਚੇ ਤੋਂ ਜ਼ਿਆਦਾ ਹੋਵੇਗੀ। ਇਹ ਨਸ਼ਾ ਮੁਕਤ ਭਾਰਤ ਦੀ ਲੜਾਈ ਵਿਚ ਇਕ ਉਪਲਬਧੀ ਹੋਵੇਗੀ। ਸੰਮੇਲਨ ਵਿਚ ਪਹਿਲੀ ਵਾਰ ਗ੍ਰਹਿ ਮੰਤਰੀ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਏਜੰਸੀਆਂ ਦੇ ਪ੍ਰਤੀਨਿਧ ਇਕ ਮੰਚ 'ਤੇ ਮੌਜੂਦ ਸਨ।
ਇਹ ਸੰਮੇਲਨ ਦੇਸ਼ ਨੂੰ ਨਸ਼ੇ ਦੇ ਖਤਰੇ ਤੋਂ ਮੁਕਤ ਕਰਵਾਉਣ ਦੇ ਮੋਦੀ ਸਰਕਾਰ ਦੇ ਅਟੁੱਟ ਤਹੱਈਏ ਨੂੰ ਦਰਸ਼ਾਉਂਦਾ ਹੈ। ਸੰਮੇਲਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀਆਂ, ਪੰਜਾਬ ਦੇ ਰਾਜਪਾਲ ਸਹਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ, ਜੰਮੂ-ਕਸ਼ਮੀਰ ਦੇ ਉਪਰਾਜਪਾਲ ਅਤੇ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਅਤੇ ਡੀ.ਜੀ.ਪੀ. ਨਾਲ ਮਿਲਣਗੇ।
ਸ਼ਾਮ ਨੂੰ ਅਮਿਤ ਸ਼ਾਹ ਤਿੰਨ ਸਰਕਾਰੀ ਸਕੂਲ ਭਵਨਾਂ ਦੇ ਉਦਘਾਟਨ ਨਾਲ ਜੁੜੇ ਇਕ ਪ੍ਰੋਗਰਾਮ ਵਿਚ ਸ਼ਰੀਕ ਹੋਣਗੇ, ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ, ਉਹ ਪੰਜਾਬ ਰਾਜਭਵਨ ਵਿਚ ਰਾਤ ਦੇ ਖਾਣੇ ਤੋਂ ਬਾਅਦ ਸੁਖਨਾ ਝੀਲ ਵਿਚ ਹਰ ਘਰ ਤਿਰੰਗਾ ਅਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਪ੍ਰੋਗਰਾਮਾਂ ਵਿਚ ਸ਼ਰੀਕ ਹੋਣਗੇ। ਪਿਛਲੇ ਚਾਰ ਮਹੀਨਿਆਂ ਵਿਚ ਕੇਂਦਰੀ ਗ੍ਰਹਿ ਮੰਤਰੀ ਦਾ ਚੰਡੀਗੜ੍ਹ ਵਿਚ ਇਹ ਦੂਜਾ ਦੌਰਾ ਹੈ।#WATCH | More than 30,000 kgs of seized drugs destroyed by the Narcotics Control Bureau (NCB) today across 4 locations under the watch of Union Home Minister Amit Shah via video conferencing, from Chandigarh. pic.twitter.com/s40pNeMrgC
— ANI (@ANI) July 30, 2022
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर