LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CBSE Board 12th Result 2021: ਅੱਜ 2 ਵਜੇ ਜਾਰੀਂ ਹੋਣਗੇ 12ਵੀਂ ਦੇ ਨਤੀਜੇ

examresult

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਸੀਬੀਐਸਈ ਬੋਰਡ (Central Board of Secondary Education, CBSE)  ਵੱਲੋਂ 12ਵੀਂ ਕਲਾਸ ਦੇ ਨਤੀਜੇ ਅੱਜ 2 ਵਜੇ ਐਲਾਨੇ ਜਾਣਗੇ। ਦੱਸ ਦੇਈਏ ਕਿ 26 ਜੁਲਾਈ ਨੂੰ ਬੋਰਡ ਨੇ ਆਪਣੀ ਰਿਜਲਟ ਵੈਬਸਾਈਟ ਦੇ ਲੇਅਆਊਟ 'ਚ ਬਦਲਾਅ ਕੀਤਾ ਸੀ।  

Read this: 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ

ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ 24 ਜੁਲਾਈ, 2021 ਤਕ ਨੰਬਰ ਅਪਲੋਡ ਕਰਨ ਦਾ ਸਮਾਂ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਿਹੜੇ ਸਕੂਲਾਂ ਨੇ ਅਜੇ ਤਕ ਨੰਬਰ ਅਪਲੋਡ ਨਹੀਂ ਕੀਤੇ ਉਨ੍ਹਾਂ ਦਾ ਰਿਜ਼ਲਟ ਜਾਰੀ ਨਹੀਂ ਕੀਤਾ ਜਾਵੇਗਾ। ਉਮੀਦਵਾਰ ਸੀਬੀਐਸਈ ਬੋਰਡ ਦੀ ਅਧਿਕਾਰਤ ਵੈਬਸਾਈਟ cbseresults.nic.in ਜਾਂ cbse.gov.in 'ਤੇ ਜਾ ਕੇ ਨਤੀਜਾ ਚੈੱਕ ਕਰ ਸਕਣਗੇ। 

 

ਇੰਝ ਪ੍ਰਾਪਤ ਕਰੋ ਰਿਜ਼ਲਟ
ਸੀਬੀਐਸਈ ਨਤੀਜੇ 2021 ਡਿਜੀਲੋਕਰ ਵਿੱਚ ਉਪਲਬਧ (DigiLocker) ਹੋਣਗੇ। ਡਿਜੀਲੋਕਰ ਖਾਤੇ ਵਿੱਚ ਲੌਗਇਨ ਕਰਕੇ, ਵਿਦਿਆਰਥੀ ਮਹੱਤਵਪੂਰਨ ਦਸਤਾਵੇਜ਼ਾਂ ਜਿਵੇਂ ਮਾਰਕ ਸ਼ੀਟ, ਪਾਸ ਸਰਟੀਫਿਕੇਟ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਹੁਨਰ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ।

ਦੱਸ ਦੇਈਏ ਕਿ ਵਿਕਲਪਿਕ ਮੁਲਾਂਕਣ ਵਿਧੀ ਦੇ ਅਧਾਰ ਤੇ, 10ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੀਬੀਐਸਈ ਦਾ ਨਤੀਜਾ 31 ਜੁਲਾਈ ਤੱਕ ਜਾਰੀ ਕੀਤਾ ਜਾਵੇਗਾ। ਵਿਦਿਆਰਥੀਆਂ ਦੇ ਦਸਤਾਵੇਜ਼ ਵਿਦਿਆਰਥੀਆਂ ਦੇ ਸਬੰਧਤ ਡਿਜੀਲੋਕਰ ਖਾਤਿਆਂ ਵਿੱਚ ਭੇਜੇ ਜਾਣਗੇ।

ਗੌਰਤਲਬ ਹੈ ਕਿ ਇਸ ਸਾਲ ਸੀਬੀਐਸਈ ਦੀਆਂ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ ਕੋਰੋਨਾ ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ ਮੁਲਾਂਕਣ ਫਾਰਮੂਲਾ ਤਿਆਰ ਕੀਤਾ ਗਿਆ ਹੈ। 

read this- ਲਾਹੌਲ-ਸਪਿਤੀ ਵਿਖੇ ਅਜੇ ਵੀ ਫੱਸੇ ਹੋਏ ਹਨ 200 ਤੋਂ ਵਧੇਰੇ ਯਾਤਰੀ, ਮੁੱਖ ਮੰਤਰੀ ਜੈਰਾਮ ਕਰਣਗੇ ਹਵਾਈ ਦੌਰਾ

In The Market