LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ 18 ਤੋਂ ਵਧੇਰੇ ਉਮਰ ਵਾਲਿਆਂ ਨੂੰ ਮੁਫਤ 'ਚ ਲੱਗੇਗੀ ਬੂਸਟਰ ਡੋਜ਼, 

booster short

ਨਵੀਂ ਦਿੱਲੀ- ਮੋਦੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਣ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਸਾਰਿਆਂ ਲਈ ਮੁਫਤ ਕਰ ਦਿੱਤਾ ਹੈ। 18 ਸਾਲ ਤੋਂ ਉਪਰ ਵਾਲਿਆਂ ਨੂੰ ਮੁਫਤ ਵਿਚ ਹੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਸਰਕਾਰ ਦਾ ਇਹ ਅਹਿਮ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਵੇਲੇ ਦੇਸ਼ 'ਚ ਰੋਜ਼ਾਨਾ 15 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅਜਿਹੇ ਵਿਚ ਸਾਰਿਆਂ ਨੂੰ ਟੀਕਾ ਲੱਗੇ ਅਤੇ ਸਮਾਂ ਰਹਿੰਦਿਆਂ ਲੱਗੇ, ਇਸ ਨੂੰ ਦੇਖਦੇ ਹੋਏ ਸਰਕਾਰ ਨੇ ਬੂਸਟਰ ਡੋਜ਼ ਨੂੰ 18 ਸਾਲ ਤੋਂ ਉਪਰ ਵਾਲਿਆਂ ਲਈ ਮੁਫਤ ਕਰ ਦਿੱਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਾਣਕਾਰੀ ਦਿੱਤੀ ਹੈ ਕਿ 15 ਜੁਲਾਈ ਤੋਂ ਅਗਲੇ 75 ਦਿਨਾਂ ਤੱਕ ਬੂਸਟਰ ਡੋਜ਼ ਦੀ ਇਹ ਮੁਹਿੰਮ ਚਲਾਈ ਜਾਵੇਗੀ। ਇਸ ਵੇਲੇ ਦੇਸ਼ ਵਿਚ 199 ਕਰੋੜ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ।


ਹੁਣ ਸਰਕਾਰ ਦਾ ਇਹ ਫ੍ਰੀ ਵਿਚ ਬੂਸਟਰ ਡੋਜ਼ ਦੇਣ ਵਾਲਾ ਫੈਸਲਾ ਇਸ ਲਈ ਵੀ ਮਾਇਨੇ ਰੱਖਦਾ ਹੈ ਕਿਉਂਕਿ ਦੇਸ਼ ਵਿਚ ਜ਼ਿਆਦਾਤਰ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਪਰ ਬੂਸਟਰ ਡੋਜ਼ ਲੈਣ ਵਿਚ ਲਾਪਰਵਾਹੀ ਦਿਖਾਈ ਜਾ ਰਹੀ ਹੈ। ਅਜਿਹੇ ਵਿਚ ਲੋਕਾਂ ਵਿਚਾਲੇ ਜਾਗਰੂਕਤਾ ਵਧੇ ਅਤੇ ਉਹ ਅੱਗੇ ਆ ਕੇ ਵੈਕਸੀਨ ਲਗਵਾਉਣ, ਇਸ ਲਈ ਸਰਕਾਰ ਨੇ 75 ਦਿਨਾਂ ਲਈ ਮੁਫਤ ਵਿਚ ਹੀ ਬੂਸਟਰ ਡੋਜ਼ ਦੇਣ ਦਾ ਫੈਸਲਾ ਲਿਆ ਹੈ। ਕੁਝ ਦਿਨ ਪਹਿਲਾਂ ਸਰਕਾਰ ਨੇ ਬੂਸਟਰ ਡੋਜ਼ ਦੇ ਫਰਕ ਨੂੰ ਵੀ ਘਟਾ ਦਿੱਤਾ ਸੀ। ਪਹਿਲਾਂ ਦੋ ਡੋਜ਼ ਲੈਣ ਦੇ 9 ਮਹੀਨੇ ਬਾਅਦ ਹੀ ਕੋਈ ਬੂਸਟਰ ਲਗਵਾ ਸਕਦਾ ਸੀ, ਪਰ ਹੁਣ ਉਸ ਵੇਲੇ ਨੂੰ ਵੀ 6 ਮਹੀਨੇ ਕਰ ਦਿੱਤਾ ਗਿਆ ਹੈ।

In The Market