LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਣ Amazon Prime 'ਤੇ ਫਿਲਮਾਂ ਦੇਖਣੀਆਂ ਪੈਣਗੀਆਂ ਮਹਿੰਗੀਆਂ!

21o5

ਨਵੀਂ ਦਿੱਲੀ- ਹੁਣ ਐਮਾਜ਼ਾਨ ਪ੍ਰਾਈਮ 'ਤੇ ਫਿਲਮਾਂ ਦੇਖਣਾ ਤੁਹਾਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ। ਦਰਅਸਲ, ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਪ੍ਰਾਪਤ ਕਰਨ ਲਈ ਹੁਣ ਤੁਹਾਨੂੰ ਪਹਿਲਾਂ ਨਾਲੋਂ 50 ਪ੍ਰਤੀਸ਼ਤ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ। ਜਲਦੀ ਹੀ ਈ-ਕਾਮਰਸ ਅਤੇ ਓਟੀਟੀ ਪਲੇਟਫਾਰਮ ਕੰਪਨੀ ਆਪਣੀ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ ਵਧਾਉਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਡਿਜ਼ਨੀ+ਹੌਟਸਟਾਰ ਨੇ ਆਪਣੇ ਮੈਂਬਰਸ਼ਿਪ ਚਾਰਜ ਵਿੱਚ ਵੀ ਵਾਧਾ ਕੀਤਾ ਹੈ। ਹੁਣ ਐਮਾਜ਼ਾਨ 2017 ਤੋਂ ਬਾਅਦ ਪਹਿਲੀ ਵਾਰ ਆਪਣੀ ਮੈਂਬਰਸ਼ਿਪ ਦੀ ਕੀਮਤ ਵਿੱਚ ਇਹ ਬਦਲਾਅ ਕਰਨ ਜਾ ਰਿਹਾ ਹੈ।

Also Read: ਭਾਜਪਾ ਨੇਤਾ ਨੇ ਕੀਤਾ ਬਿਊਟੀਸ਼ੀਅਨ ਪਤਨੀ ਦਾ ਕਤਲ, ਪਹਿਲਾਂ ਬਣਾਇਆ ਅਸ਼ਲੀਲ ਵੀਡੀਓ

ਈ-ਕਾਮਰਸ ਬ੍ਰਾਂਡ ਮਹੀਨਾਵਾਰ ਪ੍ਰਾਈਮ ਮੈਂਬਰਸ਼ਿਪ ਦੀਆਂ ਕੀਮਤਾਂ ਮੌਜੂਦਾ 129 ਰੁਪਏ ਤੋਂ ਵਧਾ ਕੇ 179 ਰੁਪਏ 3 ਮਹੀਨੇ ਜਾਂ ਤਿਮਾਹੀ ਲਾਗਤ 329 ਰੁਪਏ ਤੋਂ ਵਧਾ ਕੇ 459 ਰੁਪਏ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਸਲਾਨਾ ਮੈਂਬਰਸ਼ਿਪ, ਜੋ ਇਸ ਸਮੇਂ 999 ਰੁਪਏ ਹੈ, ਨੂੰ ਵਧਾ ਕੇ 1,499 ਰੁਪਏ ਕੀਤਾ ਜਾ ਸਕਦਾ ਹੈ।

Also Read: ਜਲੰਧਰ ਕੈਂਟ 'ਚ ਚੂੜੀਆਂ ਖਰੀਦਣ ਪਹੁੰਚੇ ਹਰਸਿਮਰਤ ਕੌਰ ਬਾਦਲ, ਖੁਦ ਸ਼ੇਅਰ ਕੀਤੀਆਂ ਤਸਵੀਰਾਂ

ਜਾਣੋ ਕੰਪਨੀ ਨੇ ਕੀ ਕਿਹਾ?
ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਐਮਾਜ਼ਾਨ ਪ੍ਰਾਈਮ ਦੀ ਗਾਹਕੀ ਕੀਮਤ ਵਧ ਸਕਦੀ ਹੈ। ਇਹ ਵਾਧਾ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ। ਹਾਲਾਂਕਿ, ਇਹ ਵਧੀਆਂ ਕੀਮਤਾਂ ਕਦੋਂ ਲਾਗੂ ਕੀਤੀਆਂ ਜਾਣਗੀਆਂ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਦੱਸ ਦੇਈਏ ਕਿ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਭਾਰਤ ਵਿੱਚ ਜੁਲਾਈ 2016 ਵਿੱਚ 499 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਲਾਂਚ ਕੀਤੀ ਗਈ ਸੀ। ਬਾਅਦ ਵਿੱਚ ਇਸਨੂੰ ਅਕਤੂਬਰ 2017 ਤੋਂ ਵਧਾ ਕੇ 999 ਰੁਪਏ ਕਰ ਦਿੱਤਾ ਗਿਆ। ਕੰਪਨੀ ਨੇ ਸਮੇਂ ਦੇ ਨਾਲ ਮੈਂਬਰਸ਼ਿਪ ਵਿੱਚ ਸ਼ਾਮਲ ਪੇਸ਼ਕਸ਼ਾਂ ਦਾ ਵਿਸਤਾਰ ਕਰਨਾ ਜਾਰੀ ਰੱਖਿਆ ਅਤੇ 2017 ਤੋਂ ਬਾਅਦ ਮੈਂਬਰਸ਼ਿਪ ਦੀ ਲਾਗਤ ਵਿੱਚ ਇਹ ਪਹਿਲਾ ਵਾਧਾ ਹੋਵੇਗਾ।

Also Read: ਦਿੱਲੀ ਹੱਦ 'ਤੇ ਡਟੇ ਕਿਸਾਨਾਂ ਨੂੰ ਲੈ ਕੇ SC ਦੀ ਟਿੱਪਣੀ, ਕਿਹਾ-'ਅੰਦੋਲਨ ਦਾ ਅਧਿਕਾਰ ਪਰ ਸੜਕਾਂ ਨਾ ਹੋਣ ਜਾਮ'

ਉਪਭੋਗਤਾਵਾਂ ਨੂੰ ਮਿਲਦੀਆਂ ਹਨ ਇਹ ਸਹੂਲਤਾਂ
ਤੁਹਾਨੂੰ ਦੱਸ ਦੇਈਏ ਕਿ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੇ ਰਾਹੀਂ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕੀਤੇ ਜਾਂਦੇ ਹਨ। ਈ-ਕਾਮਰਸ ਰਾਹੀਂ ਖਰੀਦਦਾਰੀ ਕਰਦੇ ਸਮੇਂ ਪ੍ਰਾਈਮ ਮੈਂਬਰਸ਼ਿਪ ਵਾਲੇ ਉਪਭੋਗਤਾਵਾਂ ਨੂੰ ਉਤਪਾਦ ਤੇਜ਼ੀ ਨਾਲ ਪਹੁੰਚਾ ਦਿੱਤੇ ਜਾਂਦੇ ਹਨ ਅਤੇ ਇਸਦੇ ਲਈ ਕੋਈ ਖਰਚਾ ਵੀ ਨਹੀਂ ਦੇਣਾ ਪੈਂਦਾ। ਉਥੇ ਹੀ ਉਪਭੋਗਤਾਵਾਂ ਨੂੰ ਐਮਾਜ਼ਾਨ ਪ੍ਰਾਈਮ ਵਿਡੀਓ ਅਤੇ ਐਮਾਜ਼ਾਨ ਪ੍ਰਾਈਮ ਸੰਗੀਤ ਦਾ ਵੀ ਐਕਸੈਸ ਮਿਲਦਾ ਹੈ। ਨਾਲ ਹੀ ਉਪਭੋਗਤਾ ਮੈਂਬਰਸ਼ਿਪ ਦੁਆਰਾ ਪ੍ਰਾਈਮ ਗੇਮਿੰਗ ਅਤੇ ਪ੍ਰਾਈਮ ਰੀਡਿੰਗ ਦਾ ਲਾਭ ਵੀ ਲੈ ਸਕਦੇ ਹਨ।

In The Market