LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਸਤਾ ਹੋ ਸਕਦੈ ਹਵਾਈ ਸਫਰ, ਸਰਕਾਰ ਹਟਾਏਗੀ ਏਅਰ-ਫੇਅਰ ਕੈਪ 

1008airlines

ਨਵੀਂ ਦਿੱਲੀ- ਏਅਰਲਾਈਨਜ਼ ਹੁਣ ਬਿਨਾਂ ਕਿਸੇ ਪਾਬੰਦੀ ਦੇ ਟਿਕਟ ਦੀ ਕੀਮਤ ਤੈਅ ਕਰ ਸਕੇਗੀ। ਸਰਕਾਰ ਕੋਰੋਨਾ ਮਹਾਮਾਰੀ ਦੌਰਾਨ ਲਗਾਏ ਗਏ ਏਅਰ ਫੇਅਰ ਕੈਪ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਜਾ ਰਹੀ ਹੈ। ਏਅਰ-ਫੇਅਰ ਦੀ ਉਪਰੀ ਅਤੇ ਹੇਠਲੀ ਦੋਵੇਂ ਲਿਮਿਟ ਨੂੰ ਹਟਾਇਆ ਜਾ ਰਿਹਾ ਹੈ। 31 ਅਗਸਤ ਨੂੰ ਇਹ ਲਾਗੂ ਹੋਵੇਗੀ। ਫੇਅਰ ਕੈਪ ਮੌਜੂਦਾ ਸਮੇਂ 'ਚ 15 ਦਿਨਾਂ ਨੂੰ ਸਾਈਕਲ ਵਿਚ ਰੋਲਿੰਗ ਬੇਸਿਸ 'ਤੇ ਲਾਗੂ ਹੈ। ਯਾਨੀ ਏਅਰਲਾਈਨਜ਼ ਬੁਕਿੰਗ ਦੀ ਤਰੀਕ ਤੋਂ 15 ਦਿਨਾਂ ਦੀ ਮਿਆਦ ਤੋਂ ਬਾਅਦ ਦੀਆਂ ਟਿਕਟਾਂ ਦੀਆਂ ਕੀਮਤਾਂ ਤੈਅ ਕਰਨ ਲਈ ਸੁਤੰਤਰ ਹੈ।
15 ਦਿਨ ਦੇ ਕੈਪ ਨੂੰ ਇਕ ਉਦਾਹਰਣ ਨਾਲ ਸਮਝਦੇ ਹਾਂ। ਜੇਕਰ ਕਿਸੇ ਵਿਅਕਤੀ ਨੂੰ 15 ਅਗਸਤ ਯਾਨੀ ਅੱਜ ਤੋਂ 5 ਦਿਨ ਬਾਅਦ ਅਹਿਮਦਾਬਾਦ ਤੋਂ ਮੁੰਬਈ ਜਾਣਾ ਹੈ ਤਾਂ ਉਸ ਨੂੰ ਅਕਾਸਾ ਏਅਰ ਦੀ ਫਲਾਈਟ ਲਈ ਤਕਰੀਬਨ 4200 ਰੁਪਏ ਅਦਾ ਕਰਨੇ ਹੋਣਗੇ। ਟਿਕਟ ਦਾ ਇਹ ਰੇਟ ਅੱਜ ਦੀ ਤਰੀਕ ਤੋਂ 14 ਦਿਨਾਂ ਤੱਕ ਲਗਭਗ ਇੰਨਾ ਹੀ ਹੈ। ਪਰ ਜਿਵੇਂ ਹੀ ਤੁਸੀਂ 25 ਤਰੀਕ (15ਵੇਂ ਦਿਨ) ਦਾ ਕਿਰਾਇਆ ਦੇਖੋਗੇ ਤਾਂ ਇਹ ਲਗਭਗ ਇੰਨਾ ਹੀ ਹੈ।
ਪਰ ਜਿਵੇਂ ਹੀ ਤੁਸੀਂ 25 ਤਰੀਕ (15ਵੇਂ ਦਿਨ) ਦਾ ਕਿਰਾਇਆ ਦੇਖੋਗੇ ਤਾਂ ਇਹ ਲਗਭਗ ਅੱਧਾ ਹੈ। ਯਾਨੀ 2100 ਰੁਪਏ ਵਿਚ ਤੁਹਾਨੂੰ ਟਿਕਟ ਮਿਲ ਜਾਵੇਗੀ। ਯਾਨੀ ਏਅਰਲਾਈਨਜ਼ ਗਾਹਕਾਂ ਨੂੰ ਸਸਤੀ ਟਿਕਟ ਆਫਰ ਕਰਨਾ ਚਾਹੁੰਦੀ ਹੈ ਪਰ ਪ੍ਰਾਈਸ ਕੈਪ ਦੇ ਕਾਰਣ ਉਹ ਅਜਿਹਾ ਨਹੀਂ ਕਰ ਪਾ ਰਹੀ। ਉਸ ਨੂੰ ਇਸ ਦੇ ਲਈ 15 ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ।

ਏਅਰਲਾਈਨਜ਼ ਤੋਂ ਏਅਰਫੇਅਰ ਕੈਪ ਹਟਾਉਣ ਦੇ ਫੈਸਲੇ ਨਾਲ ਇੰਡੀਗੋ, ਸਪਾਈਸਜੈਟ, ਏਅਰ ਇੰਡੀਆ, ਵਿਸਤਾਰਾ ਅਤੇ ਨਵੀਂ ਏਅਰਲਾਈਨ ਅਕਾਸਾ ਸਣੇ ਹੋਰਾਂ ਨੂੰ ਰਾਹਤ ਮਿਲੇਗੀ। ਦਰਅਸਲ ਭਾਰਤ ਡੋਮੈਸਟਿਕ ਏਅਰ ਟ੍ਰੈਵਲ ਵਿਚ ਸਟ੍ਰਾਂਗ ਰਿਬਾਉਂਡ ਦੇਖ ਰਿਹਾ ਹੈ। ਯਾਤਰੀਆਂ ਦੀ ਗਿਣਤੀ ਸਾਬਕਾ ਕੋਵਿਡ ਪੱਧਰਾਂ ਨੂੰ ਛੋਹ ਰਹੀ ਹੈ। ਇਸ ਨਾਲ ਏਅਰਲਾਈਨਜ਼ ਦਾ ਰੈਵੇਨਿਊ ਵੱਧ ਰਿਹਾ ਹੈ। ਏਵੀਏਸ਼ਨ ਐਕਸਪਰਟ ਵਿਨਮਰ ਲੋਂਗਾਨੀ ਨੇ ਇਸ ਨੂੰ ਯਾਤਰੀਆਂ ਲਈ ਪਾਜ਼ਿਟਿਵ ਦੱਸਿਆ। ਯਾਤਰੀ ਗਿਣਤੀ ਵਧਾਉਣ ਲਈ ਏਅਰਲਾਈਨ ਟਿਕਟਾਂ ਵਿਚ ਛੋਟ ਦੇ ਸਕਦੀ ਹੈ।
ਸਿਵਲ ਏਵੀਏਸ਼ਨ ਮਿਨਿਸਟਰ ਜਿਓਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਏਅਰ ਟਰਬਾਈਨ ਫਿਊਲ ਦੀ ਡੇਲੀ ਡਿਮਾਂਡ ਅਤੇ ਕੀਮਤਾਂ ਦਾ ਸਾਵਧਾਨੀਪੂਰਵਕ ਐਨਾਲਿਸਿਸ ਕਰਨ ਤੋਂ ਬਾਅਦ ਹਵਾਈ ਕਿਰਾਇਆ ਕੈਪ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਕੋਰੋਨਾ ਮਹਾਮਾਰੀ ਦੇ ਘੱਟ ਹੋਣ ਤੋਂ ਬਾਅਦ ਹੀ ਏਅਰਲਾਈਨਜ਼ ਡੋਮੈਸਟਿਕ ਏਅਰ ਫੇਅਰ ਲਈ ਪ੍ਰਾਈਸ ਬੈਂਡ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ। ਏਅਰਲਾਈਨਜ਼ ਦਾ ਕਹਿਣਾ ਸੀ ਕਿ ਪ੍ਰਾਈਸ ਕੈਪ ਡੋਮੈਸਟਿਕ ਏਅਰ ਟ੍ਰੈਫਿਕ ਦੀ ਫੁਲ ਫਲੈਜ਼ਡ ਰਿਕਵਰੀ ਲਈ ਹਰਡਲ ਵਾਂਗ ਹੈ। 

In The Market