LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਦੀ ਸੁਰੱਖਿਆ 'ਚ ਮੁੜ ਕੁਤਾਹੀ !

pmbreach01

PM Modi's security Breach: ਪਿਛਲੇ 3 ਮਹੀਨਿਆਂ ਵਿੱਚ ਪੀ ਐੱਮ ਦੀ ਸੁਰੱਖਿਆ ਵਿੱਚ ਕੁਤਾਹੀ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਦੱਸ ਦੇਈਏ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਕਰਨਾਟਕ ਦੇ ਮੈਸੂਰ ਵਿੱਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿੱਚ ਗੰਭੀਰ ਉਲੰਘਣਾ ਹੋਈ ਹੈ। ਕਰਨਾਟਕਾ ਦੇ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਚੱਲ ਰਿਹਾ ਸੀ ਇਸ ਦੌਰਾਨ ਇੱਕ ਵਿਅਕਤੀ ਨੇ ਆਪਣਾ ਮੋਬਾਈਲ ਉਨ੍ਹਾਂ ਦੀ ਗੱਡੀ ਅੱਗੇ ਸੁੱਟ ਦਿੱਤਾ। 

ਕਰਨਾਟਕ ਦੀਆਂ ਚੋਣਾਂ ਕਰੀਬ ਹੋਣ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪ੍ਰਚਾਰ ਕਰਨ ਲਈ ਕਰਨਾਟਕਾ ਪਹੁੰਚੀਆਂ ਹਨ। ਚੋਣਾਂ ਦੇ ਸਬੰਧ ਵਿੱਚ, ਪ੍ਰਧਾਨ ਮੰਤਰੀ ਮੋਦੀ ਦਾ   ਵੀ 30 ਅਪ੍ਰੈਲ ਨੂੰ ਮੈਸੂਰ ਵਿੱਚ ਇੱਕ ਰੋਡ ਸ਼ੋਅ ਚੱਲ ਰਿਹਾ ਸੀ। ਇਸ ਦੌਰਾਨ ਕੇਆਰ ਸਰਕਲ ਦੇ ਨੇੜੇ ਉਨ੍ਹਾਂ ਦੀ ਕਾਰ ਵੱਲ ਇੱਕ ਮੋਬਾਈਲ ਫੋਨ ਸੁੱਟਿਆ ਗਿਆ। ਹਾਲਾਂਕਿ, ਇਹ ਫੋਨ ਕਾਰ ਦੇ ਬੋਨਟ ਨਾਲ ਟਕਰਾਉਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਗਿਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ਕਰ ਰਹੇ ਐਸਪੀਜੀ ਸੁਰੱਖਿਆ ਗਾਰਡਾਂ ਨੇ ਫ਼ੋਨ ਵੱਲ ਧਿਆਨ ਦਿੱਤਾ ਅਤੇ ਇਸਦੀ ਦਿਸ਼ਾ ਵੱਲ ਇਸ਼ਾਰਾ ਕੀਤਾ।

ਫੋਨ ਦੇਖਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਵੱਲੋਂ ਤੁਰੰਤ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਪ੍ਰਚਾਰ ਵਿੱਚ ਫੁੱਲ ਬਰਸਾਉਣ ਦੌਰਾਨ ਗਲਤੀ ਨਾਲ ਵਿਅਕਤੀ ਵੱਲੋਂ ਫੋਨ ਸੁੱਟਿਆ ਗਿਆ ਸੀ। ਇਹ ਫੋਨ ਭਾਜਪਾ ਦੇ ਕਿਸੇ ਸਮਰਥਕ ਵੱਲੋਂ ਸੁੱਟਿਆ ਗਿਆ ਸੀ। 

In The Market