LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫਜ਼ਲ ਬਣ ਵਿਸ਼ਣੂੰ ਨੇ ਦਿੱਤੀ ਸੀ ਮੁਕੇਸ਼ ਅੰਬਾਨੀ ਨੂੰ ਧਮਕੀ, ਗ੍ਰਿਫਤਾਰੀ ਪਿੱਛੋਂ ਹੋਇਆ ਖੁਲਾਸਾ

15 aug mukesh ambani

ਨਵੀਂ ਦਿੱਲੀ- ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫ਼ੋਨ ਕਾਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ 56 ਸਾਲਾ ਵਿਸ਼ਨੂੰ ਵਿਭੂ ਭੌਮਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡੀਸੀਪੀ ਨੀਲੋਤਪਾਲ ਅਨੁਸਾਰ ਪੁਲਿਸ ਹਿਰਾਸਤ ਵਿੱਚ ਪੁੱਜਾ ਇਹ ਵਿਅਕਤੀ ਪੇਸ਼ੇ ਵਜੋਂ ਜਿਊਲਰ ਹੈ ਅਤੇ ਦੱਖਣੀ ਮੁੰਬਈ ਵਿੱਚ ਉਸ ਦੀ ਦੁਕਾਨ ਹੈ। ਰਿਪੋਰਟ ਮੁਤਾਬਕ ਉਸ ਨੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਕਾਲ ਦੌਰਾਨ ਆਪਣਾ ਨਾਂ ਅਫਜ਼ਲ ਦੱਸਿਆ ਸੀ।
9 ਵਾਰ ਫੋਨ ਕਰਕੇ ਧਮਕੀਆਂ ਦਿੱਤੀਆਂ
ਰਿਪੋਰਟ ਮੁਤਾਬਕ ਇਹ ਵਿਅਕਤੀ ਦਹਿਸਾਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਸੋਮਵਾਰ ਸਵੇਰੇ 10:39 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਇਕ-ਦੋ ਨਹੀਂ ਸਗੋਂ ਨੌਂ ਵਾਰ ਫੋਨ ਕੀਤੇ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। 
ਕੇਂਦਰੀ ਏਜੰਸੀਆਂ ਵੀ ਚੌਕਸ ਹੋ ਗਈਆਂ
ਮੁੰਬਈ ਦੇ ਗਿਰਗਾਮ ਇਲਾਕੇ 'ਚ ਸਥਿਤ ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਸਵੇਰੇ ਕਰੀਬ 10.39 ਵਜੇ ਪਹਿਲੀ ਕਾਲ ਕਰਦੇ ਹੋਏ ਇਸ ਵਿਅਕਤੀ ਨੇ ਨਾ ਸਿਰਫ ਮੁਕੇਸ਼ ਅੰਬਾਨੀ ਨੂੰ ਸਗੋਂ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਚੌਕਸ ਹੋ ਗਈ ਅਤੇ ਧਾਰਾ 506 (2) ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੁਝ ਕੇਂਦਰੀ ਏਜੰਸੀਆਂ ਨੇ ਵੀ ਇਸ ਸਬੰਧੀ ਜਾਣਕਾਰੀ ਲਈ ਹੈ।
ਡੀਐਮ ਮਾਰਗ ਥਾਣੇ ਵਿੱਚ ਪੁੱਛਗਿੱਛ ਜਾਰੀ ਹੈ
ਡੀਸੀਪੀ ਨੀਲੋਤਪਾਲ ਦੀ ਤਰਫੋਂ ਮੁਲਜ਼ਮ ਦੀ ਹਿਰਾਸਤ ਬਾਰੇ ਦੱਸਿਆ ਗਿਆ ਕਿ ਵਿਸ਼ਨੂੰ ਵਿਭੂ ਭੌਮਿਕ ਨੂੰ ਬੋਰੀਵਲੀ ਪੱਛਮੀ ਤੋਂ ਫੜ ਕੇ ਡੀਐਮ ਮਾਰਗ ਥਾਣੇ ਲਿਆਂਦਾ ਗਿਆ। ਇੱਥੇ ਉਸ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਸੀਪੀ ਦੇ ਅਨੁਸਾਰ, ਅਸੀਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਪੁਰਾਣੇ ਅਪਰਾਧਕ ਰਿਕਾਰਡ ਦਾ ਵੀ ਪਤਾ ਲਗਾ ਰਹੇ ਹਾਂ। ਉਨ੍ਹਾਂ ਕਿਹਾ ਕਿ ਧਮਕੀਆਂ ਦਿੰਦੇ ਹੋਏ ਇਸ ਵਿਅਕਤੀ ਨੇ ਨਾ ਸਿਰਫ ਮੁਕੇਸ਼ ਅੰਬਾਨੀ ਦਾ ਨਾਂ ਲਿਆ, ਸਗੋਂ ਇਕ ਵਾਰ ਕਾਲ 'ਚ ਧੀਰੂਭਾਈ ਅੰਬਾਨੀ ਦਾ ਨਾਂ ਵੀ ਲਿਆ।
ਪਿਛਲੇ ਸਾਲ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿੱਚ ਵੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਇੱਕ ਸ਼ੱਕੀ SUV ਕਾਰ ਮਿਲੀ ਸੀ, ਜਿਸ ਵਿੱਚ 20 ਜਿਲੇਟਿਨ ਸਟਿਕਸ ਮਿਲੀਆਂ ਸਨ। ਸ਼ੱਕੀ ਕਾਰ ਮਿਲਣ ਤੋਂ ਬਾਅਦ ਹੜਕੰਪ ਮੱਚ ਗਿਆ। ਇਸ ਮਾਮਲੇ ਵਿੱਚ ਮਹਾਰਾਸ਼ਟਰ ਏਟੀਐਸ ਤੋਂ ਇਲਾਵਾ ਐਨਆਈਏ ਨੇ ਵੀ ਇਸ ਮਾਮਲੇ ਵਿੱਚ ਜਾਂਚ ਕੀਤੀ ਸੀ।

In The Market