LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਟਾ-ਚੌਲ ਤੋਂ ਬਾਅਦ ਹੁਣ ਅਚਾਨਕ ਦਾਲਾਂ ਹੋ ਗਈਆਂ ਇੰਨੀਆਂ ਮਹਿੰਗੀਆਂ!

budget

ਨਵੀਂ ਦਿੱਲੀ- ਦੇਸ਼ 'ਚ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਪਹਿਲਾਂ ਹੀ ਆਮ ਵਿਅਕਤੀ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਦੁੱਧ-ਸਬਜ਼ੀਆਂ ਤੋਂ ਲੈ ਕੇ ਗੈਸ-ਤੇਲ ਤੱਕ ਸਭ ਕੁਝ ਮਹਿੰਗਾ ਹੋ ਗਿਆ ਹੈ, ਜਿਸ ਕਾਰਨ ਆਮ ਗੁਜ਼ਰ-ਬਸਰ ਦੇ ਸਾਮਾਨ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਤੇਲ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਘਟੀਆਂ ਹਨ ਪਰ ਹੁਣ ਮੋਰਚਾ ਦਾਲਾਂ ਨੇ ਸੰਭਾਲ ਲਿਆ ਹੈ। ਦਾਲ ਦੀ ਕੀਮਤ ਨੇ ਲੋਕਾਂ ਦੀ ਜੇਬ ਦੇ ਖਰਚ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਿਰਫ 6 ਹਫਤੇ ਵਿਚ ਹੀ ਮਾਂਹ ਅਤੇ ਤੂਅਰ ਦੀਆਂ ਕੀਮਤਾਂ 15 ਫੀਸਦੀ ਤੱਕ ਵਧ ਗਈਆਂ ਹਨ। 
ਆਮ ਤੌਰ 'ਤੇ ਲੋਕਾਂ ਦੀ ਰਸੋਈ 'ਚ ਰੋਜ਼ਾਨਾ ਦੇ ਖਾਣੇ ਵਿਚ ਆਲੂ ਜਾਂ ਟਮਾਟਰ ਵਰਗੀਆਂ ਸਬਜ਼ੀਆਂ ਤੋਂ ਇਲਾਵਾ ਦਾਲ ਵੀ ਪਾਈ ਜਾਂਦੀ ਹੈ। ਅਜਿਹੇ ਵਿਚ ਉਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਸਿੱਧੇ ਤੌਰ 'ਤੇ ਰਸੋਈ ਦੇ ਖਰਚ ਵਿਚ ਵਾਧਾ ਕਰਦੀ ਹੈ। ਖੇਤੀ ਮੰਤਰਾਲਾ ਵਲੋਂ ਜਾਰੀ ਤਾਜ਼ਾ ਬੁਆਈ ਦੇ ਅੰਕੜਿਆਂ ਨੂੰ ਦੇਖੀਏ ਤਾਂ ਅਰਹਰ ਦਾ ਰਕਬਾ ਇਕ ਸਾਲ ਪਹਿਲਾਂ ਦੇ ਮੁਕਾਬਲੇ 'ਚ 4.6 ਫੀਸਦੀ ਘੱਟ ਹੋਇਆ, ਜਦੋਂ ਕਿ ਮਾਂਹ ਦੇ ਰਕਬੇ 'ਚ 2 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ।
ਖੇਤੀ ਮੰਤਰਾਲਾ ਨੇ ਜੋ ਡਾਟਾ ਪੇਸ਼ ਕੀਤਾ ਹੈ, ਇਸ ਮੁਤਾਬਕ ਪਿਛਲੇ 6 ਹਫਤਿਆਂ 'ਚ ਹੀ ਅਰਹਰ ਦਾਲ ਅਤੇ ਮਾਂ ਦੀ ਦਾਲ ਦੀਆਂ ਕੀਮਤਾਂ 'ਚ 15 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮੀਂਹ ਅਤੇ ਪਾਣੀ ਭਰਣ ਕਾਰਣ ਫਸਲਾਂ ਨੂੰ ਨੁਕਸਾਨ ਬਾਰੇ ਚਿੰਤਾਵਾਂ ਵਿਚ ਵੀ ਵਾਧਾ ਹੋਇਆ ਹੈ।
ਕੀਮਤਾਂ ਵਿਚ ਤੇਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਾਰਾਸ਼ਟਰ ਦੇ ਲਾਤੂਰ ਵਿਚ ਚੰਗੀ ਕੁਆਲਿਟੀ ਵਾਲੀ ਅਰਹਰ ਦਾਲ ਦੀ ਐਕਸ-ਮਿਲ ਕੀਮਤ ਡੇਢ ਮਹੀਨੇ ਪਹਿਲਾਂ 97 ਰੁਪਏ ਪ੍ਰਤੀ ਕਿਲੋ ਵਿਕ ਰਹੀ ਸੀ, ਜੋ ਹੁਣ ਵਧ ਕੇ 115 ਰੁਪਏ ਕਿਲੋ ਹੋ ਗਈ ਹੈ।
ਮਹਾਰਾਸ਼ਟਰ ਵਿੱਚ ਦਾਲਾਂ ਦੇ ਦਰਾਮਦਕਾਰ ਹਰਸ਼ਾ ਰਾਏ ਮੁਤਾਬਕ ਮੌਜੂਦਾ ਸਮੇਂ 'ਚ, ਤੁੜ ਵਿੱਚ ਬੁਨਿਆਦੀ ਮਜ਼ਬੂਤੀ ਦਿਖਾਈ ਦੇ ਰਹੀ ਹੈ ਅਤੇ ਕੋਈ ਵੱਡਾ ਕੈਰੀ-ਓਵਰ ਸਟਾਕ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਅਗਸਤ/ਸਤੰਬਰ ਵਿੱਚ ਅਫਰੀਕਾ ਤੋਂ 5,00,000 ਟਨ ਦੀ ਖੇਪ ਦੀ ਉਮੀਦ ਕਰ ਰਹੇ ਹਾਂ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਬਰਸਾਤ ਉੜਦ ਦੀ ਫ਼ਸਲ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ। ਹਾਲਾਂਕਿ, ਦਰਾਮਦ ਦੀ ਸੰਭਾਵਨਾ ਦੇ ਕਾਰਨ, ਸਪਲਾਈ ਦੇ ਦਬਾਅ ਦੀ ਸੰਭਾਵਨਾ ਘੱਟ ਹੈ।
ਲੂਣ ਤੋਂ ਲੈ ਕੇ ਚੌਲਾਂ ਤੱਕ ਦੀ ਕੀਮਤ ਵਧ ਗਈ 
ਦਾਲਾਂ ਦੀਆਂ ਕੀਮਤਾਂ 'ਚ ਹੀ ਨਹੀਂ, ਪਿਛਲੇ ਇਕ ਸਾਲ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵੀ ਜ਼ਬਰਦਸਤ ਵਾਧਾ ਹੋਇਆ ਹੈ। ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕੀਮਤਾਂ ਕਾਬੂ ਵਿੱਚ ਆਉਂਦੀਆਂ ਨਜ਼ਰ ਨਹੀਂ ਆ ਰਹੀਆਂ। ਸਥਿਤੀ ਇਹ ਹੈ ਕਿ ਚਾਹੇ ਦੁੱਧ, ਦਹੀ, ਨਮਕ ਜਾਂ ਕਣਕ, ਆਟਾ, ਚਾਵਲ, ਸਭ ਦੇ ਭਾਅ ਸਾਲ ਭਰ ਵਧ ਗਏ ਹਨ। ਇੱਥੋਂ ਤੱਕ ਕਿ ਨਮਕ ਦੀ ਕੀਮਤ ਵੀ ਵਧ ਗਈ ਹੈ।
ਪ੍ਰਚੂਨ ਮਹਿੰਗਾਈ 6% ਤੋਂ ਉਪਰ ਰਹੇਗੀ
ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਚੌਲਾਂ ਦੀ ਔਸਤ ਕੀਮਤ 34.86 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ ਵਧ ਕੇ 37.38 ਰੁਪਏ ਹੋ ਗਈ ਹੈ। ਕਣਕ 25 ਰੁਪਏ ਤੋਂ ਵਧ ਕੇ 30.61 ਰੁਪਏ, ਆਟਾ 29.47 ਰੁਪਏ ਤੋਂ ਵਧ ਕੇ 35 ਰੁਪਏ ਪ੍ਰਤੀ ਕਿਲੋ ਹੋ ਗਿਆ। ਦੁੱਧ ਦੀ ਕੀਮਤ 48.97 ਰੁਪਏ ਤੋਂ ਵਧ ਕੇ 52.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਦਾਜ਼ੇ ਮੁਤਾਬਕ ਪ੍ਰਚੂਨ ਮਹਿੰਗਾਈ ਦਰ ਅਜੇ ਵੀ 6 ਫੀਸਦੀ ਤੋਂ ਉਪਰ ਰਹੇਗੀ।

In The Market