LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਯਸ਼ਵੰਤ ਸਿਨ੍ਹਾ ਦੀ ਹਮਾਇਤ ਕਰੇਗੀ ਆਮ ਆਦਮੀ ਪਾਰਟੀ, ਸੰਸਦ ਮੈਂਬਰ ਸੰਜੇ ਸਿੰਘ ਨੇ ਕੀਤਾ ਐਲਾਨ

121221211

ਨਵੀਂ ਦਿੱਲੀ- ਦੇਸ਼ ਦੇ ਅਗਲੇ ਰਾਸ਼ਟਰਪਤੀ ਲਈ 18 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 21 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਕ ਪਾਸੇ ਐੱਨ.ਡੀ.ਏ. ਨੇ ਦਰੋਪਦੀ ਮੁਰਮੂ ਨੂੰ ਖੜ੍ਹਾ ਕੀਤਾ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਨੇ ਯਸ਼ਵੰਤ ਸਿਨ੍ਹਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਵੋਟਿੰਗ 'ਤੇ ਟਿਕੀਆਂ ਹੋਈਆਂ ਹਨ ਕਿ ਕਿਹੜੀ ਪਾਰਟੀ ਕਿਸ ਦੀ ਹਮਾਇਤ ਕਰਦੀ ਹੈ।
ਇਸ ਵਿਚਾਲੇ ਸ਼ਨੀਵਾਰ ਨੂੰ ਆਪ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਾਸ਼ਟਰਪਤੀ ਚੋਣਾਂ ਵਿਚ ਯਸ਼ਵੰਤ ਸਿਨ੍ਹਾ ਦੀ ਹਮਾਇਤ ਕਰੇਗੀ। ਸੰਜੈ ਸਿੰਘ ਨੇ ਕਿਹਾ ਕਿ ਅਸੀਂ ਦਰੋਪਦੀ ਮੁਰਮੂ ਦਾ ਸਨਮਾਨ ਕਰਦੇ ਹਾਂ ਪਰ ਵੋਟ ਯਸ਼ਵੰਤ ਸਿਨ੍ਹਾ ਨੂੰ ਕਰਾਂਗੇ।
ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਵਿਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਕੁਲ ਗਿਣਤੀ ਨੂੰ ਮਿਲਾ ਕੇ ਵੋਟ ਦੀ ਵੈਲਿਊ ਕੱਢੀ ਜਾਂਦੀ ਹੈ। ਇਸ ਵੇਲੇ ਦੇਸ਼ ਵਿਚ ਕੁਲ ਵੋਟ ਵੈਲਿਊ 1,086, 431 ਹੈ। ਕਿਸੇ ਵੀ ਉਮੀਦਵਾਰ ਨੂੰ ਰਾਸ਼ਟਰਪਤੀ ਬਣਨ ਲਈ 543,216 ਵੋਟਾਂ ਦੀ ਲੋੜ ਹੁੰਦੀ ਹੈ। ਤਾਜ਼ਾ ਸਿਆਸੀ ਹਾਲਾਤਾਂ ਮੁਤਾਬਕ ਐੱਨ.ਡੀ.ਏ. ਦੇ ਕੋਲ ਇਸ ਵੇਲੇ ਕੁਲ 533, 751 ਵੋਟ ਹਨ, ਜਦੋਂ ਕਿ ਵਿਰੋਧੀ ਧਿਰ ਦੇ ਖਾਤੇ ਵਿਚ 360,362 ਵੋਟ ਹਨ।

In The Market