LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੱਤਰਕਾਰ ਬਣ ਵਿਦਿਆਰਥੀ ਨੇ ਖੋਲ੍ਹ ਦਿੱਤੀ ਸਕੂਲ ਦੀ ਪੋਲ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ 

school reporter

ਭਿਖਿਆ- ਝਾਰਖੰਡ ਦਾ ਇਕ ਸਰਕਾਰੀ ਸਕੂਲ ਜੋ ਸਹੂਲਤਾਂ ਤੋਂ ਸੱਖਣਾ ਹੈ, ਦੀ ਵਿਦਿਆਰਥੀਆਂ ਨੇ ਪੱਤਰਕਾਰ ਬਣ ਕੇ ਪੋਲ ਖੋਲ੍ਹ ਦਿੱਤੀ। ਇਸ ਵੀਡੀਓ ਵਿਚ ਇਕ ਵਿਦਿਆਰਥੀ ਮਾਈਕ ਲੈ ਕੇ ਰਿਪੋਰਟਿੰਗ ਕਰਦਾ ਨਜ਼ਰ ਆ ਰਿਹਾ ਹੈ। ਮਾਈਕ ਉਸ ਨੇ ਲਕੜੀ ਵਿਚ ਬੋਤਲ ਲਗਾ ਕੇ ਬਣਾਇਆ ਸੀ। ਵੀਡੀਓ ਵਿਚ ਉਹ ਦੂਜੇ ਬੱਚਿਆਂ ਨਾਲ ਵੀ ਗੱਲ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਵੀਡੀਓ ਵਿਚ ਸਰਕਾਰ 'ਤੇ ਸਵਾਲ ਚੁੱਕੇ ਗਏ ਹਨ। ਕਈ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਅਜਿਹੀ ਪੱਤਰਕਾਰਤਾ ਨੂੰ ਸਲਾਮ'


ਵਾਇਰਲ ਵੀਡੀਓ ਵਿਚ ਉਤਕ੍ਰਿਤ ਪ੍ਰਾਈਮਰੀ ਸਕੂਲ, ਭਿਖਿਆ ਚੱਕ ਨੂੰ ਦਿਖਾਇਆ ਗਿਆ ਹੈ। ਇਹ ਸਕੂਲ ਝਾਰਖੰਡ ਦੇ ਗੋਡੋ ਜ਼ਿਲੇ ਵਿਚ ਮੌਜੂਦ ਹੈ। ਵੀਡੀਓ ਵਿਚ ਸਰਫਰਾਜ਼ ਖਾਨ ਨਾਂ ਦਾ ਵਿਦਿਆਰਥੀ ਰਿਪੋਰਟਰ ਬਣ ਕੇ ਦੂਜੇ ਬੱਚਿਆਂ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਿਹਾ ਹੈ। ਸਰਫਰਾਜ਼ ਨੂੰ ਵਿਦਿਆਰਥੀ ਕਹਿ ਰਹੇ ਹਨ ਕਿ ਵਿਦਿਆਰਥੀ ਪੜ੍ਹਾਉਂਦੇ ਨਹੀਂ ਹਨ। ਪਾਣੀ ਪੀਣ ਲਈ ਕਾਫੀ ਦੂਰ ਜਾਣਾ ਪੈਂਦਾ ਹੈ। ਇਸ 'ਤੇ ਸਰਫਰਾਜ਼ ਕਹਿੰਦਾ ਹੈ-ਕਿਹੋ ਜਿਹਾ ਸਕੂਲ ਹੈ, ਕੀ ਕਰ ਰਹੀ ਹੈ ਸਰਕਾਰ? 
ਸਰਫਰਾਜ਼ ਨੇ ਵੀਡੀਓ ਵਿਚ ਦਿਖਾਇਆ ਕਿ ਦੁਪਹਿਰ 12-45 ਵੱਜ ਚੁੱਕੇ ਹਨ ਪਰ ਅਧਿਆਪਕ ਗਾਇਬ ਹਨ। ਵੀਡੀਓ ਵਿਚ ਉਹ ਬੋਲੇ ਤਾਂ ਕੀ ਹਾਜ਼ਰੀ ਬਣਾਉਣ ਲਈ ਆਉਂਦੇ ਹਨ? ਉਥੇ ਹੀ ਸਕੂਲ ਵਿਚ ਪੱਸਰੀ ਗੰਦਗੀ 'ਤੇ ਵੀ ਸਵਾਲ ਚੁੱਕੇ।
ਵੀਡੀਓ ਵਿਚ ਸਰਫਰਾਜ਼ ਨੇ ਸਕੂਲ ਦਾ ਪਖਾਨਾ ਦਿਖਾਇਆ, ਪਾਣੀ ਦੀ ਵਿਵਸਥਾ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਸਕੂਲ ਦੇ ਅੰਦਰ ਮੌਜੂਦ ਘਾਹ ਵੀ ਦਿਖਾਇਆ। ਵੀਡੀਓ ਵਿਚ ਇਹ ਵੀ ਕਿਹਾ ਕਿ ਮੁਰੰਮਤ ਲਈ ਪੈਸੇ ਆਉਂਦੇ ਹਨ। ਇਸ ਦੇ ਬਾਵਜੂਦ ਅਧਿਆਪਕ ਕੁਝ ਨਹੀਂ ਕਰਦੇ।
ਸਰਫਰਾਜ਼ ਨੇ ਕਿਹਾ ਕਿ ਉਨ੍ਹਾਂ ਦੀ ਪੜ੍ਹਾਈ ਠੀਕ ਤਰ੍ਹਾਂ ਨਹੀਂ ਹੋ ਰਹੀ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਵੀਡੀਓ ਬਣਾਈ। ਸਰਫਰਾਜ਼ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਕੂਲ ਵੱਲ ਸਰਕਾਰ ਧਿਆਨ ਦੇਵੇ। ਸਰਫਰਾਜ਼ ਨੇ ਕਿਹਾ ਕਿ ਵੀਡੀਓ ਬਣਾਉਣ ਤੋਂ ਬਾਅਦ ਸਕੂਲ ਦੇ ਮਾਸਟਰ ਨੇ ਘਰ ਜਾ ਕੇ ਉਨ੍ਹਾਂ ਦੀ ਮਾਂ ਨੂੰ ਧਮਕਾਇਆ ਅਤੇ ਐੱਫ.ਆਈ.ਆਰ. ਕਰਵਾਉਣ ਦੀ ਧਮਕੀ ਦਿੱਤੀ।
ਝਾਰਖੰਡ ਅਤੇ ਬਿਹਾਰ ਦੀ ਸਰਹੱਦ 'ਤੇ ਗੋਡਾ ਜ਼ਿਲਾ ਮੌਜੂਦ ਹੈ। ਜਿੱਥੇ ਮਹਿਗਾਮਾ ਪ੍ਰਖੰਡ ਦੇ ਭਿਖਿਆ ਚਕ ਪਿੰਡ ਦੇ 6ਵੀਂ ਕਲਾਸ ਵਿਚ ਸਰਫਰਾਜ਼ ਪੜ੍ਹਦੇ ਹਨ। 10 ਸਾਲ ਦੇ ਸਰਫਰਾਜ਼ ਦੀ ਮਾਂ ਵਿਧਵਾ ਹੈ। ਉਹ ਚਾਰ ਭਰਾਵਾਂ ਵਿਚ ਦੂਜੇ ਨੰਬਰ 'ਤੇ ਹੈ। ਸਰਫਰਾਜ਼ ਵੱਡੀ ਹੋ ਕੇ ਪੱਤਰਕਾਰ ਬਣਨਾ ਚਾਹੁੰਦੇ ਹਨ। ਉਨ੍ਹਾਂ ਦੀ ਫਰਿਆਦ ਜਦੋਂ ਕਿਸੇ ਨੇ ਨਹੀਂ ਸੁਣੀ ਤਾਂ ਪੱਤਰਕਾਰ ਬਣ ਕੇ ਵੀਡੀਓ ਬਣਾਉਣ ਬਾਰੇ ਸੋਚਿਆ ਸੀ। 

In The Market