LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੂਰੀ ਰਾਤ ਜਾਗ ਕੇ ਖੇਡਦਾ ਸੀ ਗੇਮ, ਨੀਂਦ ਦੀ ਕਮੀ ਕਾਰਨ ਲੜਕੇ ਦੀ ਮੌਤ

27 game

ਨਵੀਂ ਦਿੱਲੀ: ਆਧੁਨਿਕ ਯੁੱਗ ਵਿਚ ਦੁਨੀਆ ਭਰ ਦੇ ਬਹੁਤ ਸਾਰੇ ਅੱਲ੍ਹੜਾਂ ਲਈ ਆਨਲਾਈਨ ਗੇਮਜ਼ ਬਹੁਤ ਚੁਣੌਤੀਪੂਰਨ ਸਾਬਤ ਹੋ ਰਹੀਆਂ ਹਨ ਕਿਉਂਕਿ ਇਹ ਖੇਡਾਂ ਇਕ ਨਸ਼ੇ ਵਾਂਗ ਹੁੰਦੀਆਂ ਹਨ ਅਤੇ ਖਾਸ ਤੌਰ 'ਤੇ ਅੱਲ੍ਹੜ ਉਮਰ ਦੇ ਨੌਜਵਾਨਾਂ ਦੇ ਮਾਈਂਡ ਨੂੰ ਐਡਿਕਟ ਕਰਨ ਲਈ ਬਣਾਈਆਂ ਜਾਂਦੀਆਂ ਹਨ। ਇਹ ਗੇਮਾਂ ਕਿੰਨੀਆਂ ਘਾਤਕ ਹੋ ਸਕਦੀਆਂ ਹਨ, ਥਾਈਲੈਂਡ ਵਿਚ ਇਕ ਵਾਰ ਫਿਰ ਅਜਿਹਾ ਦੇਖਣ ਨੂੰ ਮਿਲਿਆ ਜਦੋਂ ਨੀਂਦ ਦੀ ਕਮੀ ਕਰਕੇ ਇਕ 18 ਸਾਲ ਦੇ ਲੜਕੇ ਦੀ ਮੌਤ ਹੋ ਗਈ।

ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਮਾਲਵਿੰਦਰ ਮਾਲੀ ਨੇ ਦਿੱਤਾ ਅਹੁਦੇ ਤੋਂ ਅਸਤੀਫਾ

ਇਸ ਲੜਕੇ ਦੀ ਮਾਂ ਨੇ ਇਸ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਬੇਟੇ ਨੂੰ ਰਾਤ-ਰਾਤ ਭਰ ਜਾਗਣ ਦੀ ਆਦਤ ਸੀ ਤੇ ਉਹ ਸਵੇਰ ਤੱਕ ਗੇਮਸ ਖੇਡਦਾ ਰਹਿੰਦਾ ਸੀ। ਜੇਕਰ ਉਸ ਨੂੰ ਕੰਪਿਊਟਰ ਨਾ ਮਿਲੇ ਤਾਂ ਉਹ ਮੋਬਾਇਲ ਫੋਨ ਉੱਤੇ ਗੇਮ ਖੇਡਣ ਲੱਗਦਾ ਸੀ। ਪਰ ਮੈਨੂੰ ਇਸ ਗੱਲ ਨੂੰ ਲੈ ਕੇ ਕਦੇ ਚਿੰਤਾ ਨਹੀਂ ਹੁੰਦੀ ਸੀ। ਮੈਂ ਨਿਸ਼ਚਿਤ ਰਹਿੰਦੀ ਸੀ ਕਿ ਉਸ ਨੂੰ ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਆਪਣੇ ਬੇਟੇ ਦੇ ਰੂਮ ਦੇ ਨਾਲ ਵਾਲੇ ਕਮਰੇ ਵਿਚ ਸੌਂਦੀ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਿਰਫ ਅੱਧੀ ਰਾਤ ਨੂੰ ਉਸ ਦੇ ਬਾਥਰੂਮ ਤੋਂ ਆਵਾਜ਼ ਆਉਂਦੀ ਸੀ ਕਿਉਂਕਿ ਉਹ ਰਾਤ ਨੂੰ ਨਹਾਉਂਦਾ ਸੀ। ਇਸ ਦੇ ਬਾਅਦ ਉਹ ਆਪਣੇ ਬੈੱਡਰੂਮ ਦਾ ਦਰਵਾਜ਼ਾ ਬੰਦ ਕਰ ਕੇ ਪੂਰੀ ਰਾਤ ਗੇਮ ਖੇਡਦਾ ਸੀ। ਹਾਲਾਂਕਿ ਇਕ ਰਾਤ ਮੈਂ ਪਰੇਸ਼ਾਨ ਹੋ ਗਈ ਕਿਉਂਕਿ ਉਹ ਆਪਣਾ ਫੋਨ ਨਹੀਂ ਚੁੱਕ ਰਿਹਾ ਸੀ।

ਜਿੰਗ ਨੇ ਕਿਹਾ ਕਿ ਉਹ ਨਾ ਫੋਨ ਚੁੱਕ ਰਿਹਾ ਸੀ ਤੇ ਨਾ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ ਰਿਹਾ ਸੀ। ਇਸ ਦੇ ਬਾਅਦ ਮੈਂ ਗੁਆਂਢੀਆਂ ਤੋਂ ਮਦਦ ਲਈ ਸੀ। ਅਸੀਂ ਫਿਰ ਉਸ ਦੇ ਦਰਵਾਜ਼ੇ ਨੂੰ ਖੋਲਿਆ ਸੀ। ਮੈਂ ਦੇਖਿਆ ਕਿ ਮੇਰਾ ਬੇਟੇ ਕੱਪੜੇ ਲਾਹ ਕੇ ਬੇਹੋਸ਼ ਪਿਆ ਸੀ। ਉਸ ਦਾ ਮੋਬਾਇਲ ਉਸ ਦੇ ਕੋਲ ਪਿਆ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਬੇਟੇ ਦੇ ਗੇਮ ਦੇ ਚੱਲਦੇ ਅਜਿਹੇ ਹਾਲਾਤ ਹੋ ਜਾਣਗੇ।

ਪੜੋ ਹੋਰ ਖਬਰਾਂ: ਡੇਢ ਸਾਲ ਬਾਅਦ ਖੁੱਲਣ ਜਾ ਰਿਹੈ 'ਜਲ੍ਹਿਆਵਾਲਾ ਬਾਗ਼', PM ਮੋਦੀ ਕਰਨਗੇ ਉਦਘਾਟਨ

ਇਸ ਮਾਮਲੇ ਵਿਚ ਗੱਲ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਅਜਿਹਾ ਸੰਭਾਵਨਾ ਹੈ ਕਿ ਇਸ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੋਵੇ ਕਿਉਂਕਿ ਇਹ ਸਾਫ ਹੈ ਕਿ ਇਹ ਲੜਕਾ ਬਹੁਤ ਹੀ ਘੱਟ ਸੌਂਦਾ ਸੀ। ਇਸ ਦੇ ਇਲਾਵਾ ਉਸ ਨੂੰ ਸਵੇਰੇ ਉੱਠ ਕੇ ਸਕੂਲ ਵੀ ਜਾਣਾ ਹੁੰਦਾ ਸੀ। ਉਸ ਦੀ ਬਾਡੀ ਨੂੰ ਲੋੜੀਂਦੀ ਰੈਸਟ ਨਹੀਂ ਮਿਲ ਰਹੀ ਸੀ, ਜਿਸ ਦੇ ਕਾਰਨ ਉਸ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਥਾਈਲੈਂਡ ਵਿਚ ਇਕ ਲੜਕੇ ਦੀ ਮੌਤ ਹੋਈ ਸੀ ਕਿਉਂਕਿ ਉਹ ਪੂਰੀ ਰਾਤ ਆਪਣੇ ਕੰਪਿਊਟਰ ਉੱਤੇ ਗੇਮ ਖੇਡਦਾ ਰਹਿੰਦਾ ਸੀ। ਇਹ ਲੜਕਾ ਵੀ ਗੇਮ ਦੀ ਆਦਤ ਨਾਲ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਸਕੂਲ ਵਿਚ ਮਿਲੇ ਹਾਫ-ਟਰਮ ਬ੍ਰੇਕ ਵਿਚ ਫ੍ਰੀ ਹੋਣ ਉੱਤੇ ਇਹ ਲੜਕਾ ਸਿਰਫ ਗੇਮ ਖੇਡਦਾ ਰਹਿੰਦਾ ਸੀ। ਉਸ ਦੇ ਮਾਂ-ਬਾਪ ਉਸ ਨੂੰ ਕਾਫ ਸਮਝਾਉਂਦੇ ਵੀ ਸਨ ਪਰ ਉਹ ਉਨ੍ਹਾਂ ਦੀ ਨਹੀਂ ਸੁਣਦਾ ਸੀ।

In The Market