LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਜਲੀ ਬਿੱਲ ਵੇਖ ਗਸ਼ ਖਾ ਕੇ ਡਿੱਗਿਆ ਵਿਅਕਤੀ, ਕਰੋੜਾਂ 'ਚ ਆਇਆ ਬਿੱਲ

shocking bill

ਗਵਾਲੀਅਰ-  ਬਿਜਲੀ ਵਿਭਾਗ (Department of Electricity) ਵਲੋਂ ਜਦੋਂ ਇਕ ਪਰਿਵਾਰ ਨੂੰ ਉਨ੍ਹਾਂ ਦਾ ਬਿਜਲੀ ਬਿੱਲ (electricity bill) ਭੇਜਿਆ ਗਿਆ ਤਾਂ ਪਰਿਵਾਰ ਨੇ ਜਦੋਂ ਬਿਜਲੀ ਬਿੱਲ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਹੀ ਉੱਡ ਗਏ। ਮੱਧ ਪ੍ਰਦੇਸ਼ (Madhya Pradesh) ਦੇ ਗਵਾਲੀਅਰ ਦੀ ਰਹਿਣ ਵਾਲੀ ਪ੍ਰਿਯੰਕਾ ਗੁਪਤਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਸ ਨੂੰ 3,419 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਆਇਆ, ਜਿਸ ਕਾਰਨ ਉਸ ਦਾ ਸਹੁਰਾ ਗ਼ਸ਼ ਖਾ ਕੇ ਡਿੱਗ ਗਿਆ ਤੇ ਬਿਮਾਰ ਪੈ ਗਿਆ। ਮੱਧ ਪ੍ਰਦੇਸ਼ ਸਰਕਾਰ ਦੀ ਬਿਜਲੀ ਕੰਪਨੀ ਨੇ ਮੁਲਾਜ਼ਮ ਦੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 1,300 ਰੁਪਏ ਦਾ ਠੀਕ ਕੀਤਾ ਬਿੱਲ ਜਾਰੀ ਕੀਤਾ। ਇਸ ਨਾਲ ਗੁਪਤਾ ਪਰਿਵਾਰ, ਜੋ ਸ਼ਹਿਰ ਦੀ ਸ਼ਿਵ ਵਿਹਾਰ ਕਲੋਨੀ ਦਾ  ਵਸਨੀਕ ਹੈ, ਨੂੰ ਰਾਹਤ ਮਿਲੀ। ਪ੍ਰਿਯੰਕਾ ਗੁਪਤਾ ਦੇ ਪਤੀ ਸੰਜੀਵ ਨੇ ਕਿਹਾ ਕਿ ਜੁਲਾਈ ਦੇ ਘਰੇਲੂ ਖਪਤ ਲਈ ਬਿਜਲੀ ਦੇ ਬਿੱਲ ਦੇ ਵੱਡੇ ਅੰਕੜੇ ਨੂੰ ਦੇਖ ਕੇ ਉਨ੍ਹਾਂ ਦੇ ਪਿਤਾ ਬਿਮਾਰ ਹੋ ਗਏ। 
ਉਨ੍ਹਾਂ ਨੇ ਦਾਅਵਾ ਕੀਤਾ ਕਿ 20 ਜੁਲਾਈ ਨੂੰ ਜਾਰੀ ਬਿਜਲੀ ਬਿੱਲ ਨੂੰ ਮੱਧ ਪ੍ਰਦੇਸ਼ ਖੇਤਰ ਬਿਜਲੀ ਸਪਲਾਈ ਕੰਪਨੀ ਦੇ ਪੋਰਟਲ ਰਾਹੀਂ ਕ੍ਰਾਸ ਵੈਲੀਫਾਈਡ ਕੀਤਾ ਗਿਆ ਸੀ, ਪਰ ਇਹ ਸਹੀ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿਚ ਸੂਬੇ ਦੀ ਬਿਜਲੀ ਕੰਪਨੀ ਨੇ ਬਿੱਲ ਨੂੰ ਸਹੀ ਕੀਤਾ। ਬਿਜਲੀ ਕੰਪਨੀ ਦੇ ਮਹਾਪ੍ਰਬੰਧਕ ਨਿਤਿਨ ਮਾਂਗਲਿਕ ਨੇ ਭਾਰੀ ਬਿਜਲੀ ਬਿੱਲ ਲਈ ਮਨੁੱਖੀ ਭੁੱਲ ਨੂੰ ਜ਼ਿੰਮੇਵਾਰ ਠਹਿਰਾਇਾ ਅਤੇ ਕਿਹਾ ਕਿ ਸਬੰਧਤ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮੁਲਾਜ਼ਮ ਨੇ ਸਾਫਟਵੇਅਰ ਵਿਚ ਖਪਤ ਕੀਤੀਆਂ ਗਈਆਂ ਯੂਨਿਟਾਂ ਦੀ ਥਾਂ ਉਪਭੋਗਤਾ ਨੰਬਰ ਦਰਜ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਵਧੇਰੇ ਰਾਸ਼ੀ ਦਾ ਬਿੱਲ ਆਇਆ। ਬਿਜਲੀ ਉਪਭੋਗਤਾ ਨੂੰ 1300 ਰੁਪਏ ਦਾ ਸਹੀ ਬਿੱਲ ਜਾਰੀ ਕੀਤਾ ਗਿਆ ਹੈ। ਐੱਮ.ਪੀ. ਦੇ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਨੇ ਕਿਹਾ ਕਿ ਗਲਤੀ ਨੂੰ ਸੁਧਾਰ ਲਿਆ ਗਿਆ ਹੈ ਅਤੇ ਸਬੰਧਿਤ ਮੁਲਾਜ਼ਮ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।

 

In The Market