ਜਕਾਰਤਾ : ਥਾਈਲੈਂਡ (Thailand) ਵਿਚ 8 ਔਰਤਾਂ ਨੂੰ ਨੌਜਵਾਨ ਟੈਟੂ ਆਰਟਿਸਟ ਓਂਗ ਡੇਮ ਸੋਰੋਤ (Tattoo artist Ong Dame Sorot) ਨਾਲ ਪਿਆਰ ਹੋ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਸਾਰੀਆਂ ਔਰਤਾਂ ਵਿਆਹ ਕਰਕੇ ਇਕ ਹੀ ਘਰ ਵਿਚ ਇਕੱਠੀਆਂ ਰਹਿੰਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਉਹ ਆਪਸ ਵਿਚ ਕਦੇ ਨਹੀਂ ਲੜੀਆਂ। ਥਾਈਲੈਂਡ ਦੇ ਨੌਜਵਾਨ ਟੈਟੂ ਆਰਟਿਸਟ ਓਂਗ ਡੇਮ ਸੋਰੋਤ (Tattoo artist Ong Dame Sorot) ਆਪਣੇ ਆਰਟ ਕਾਰਣ ਨਹੀਂ, ਸਗੋਂ 8 ਪਤਨੀਆਂ ਦੇ ਚੱਲਦੇ ਪੂਰੀ ਦੁਨੀਆ ਦੀ ਮੀਡੀਆ (Media) ਵਿਚ ਸੁਰਖੀਆਂ ਖੱਟ ਰਹੇ ਹਨ। ਪਿਛਲੇ ਹਫਤੇ ਉਨ੍ਹਾਂ ਨੇ ਥਾਈਲੈਂਡ (Thailand) ਦੇ ਇਕ ਕਾਮੇਡੀ ਟੀ.ਵੀ. ਚੈਨਲ (Comedy TV Channel) ਨੂੰ ਇੰਟਰਵਿਊ (Interview) ਦਿੱਤਾ ਅਤੇ ਇਸ ਤੋਂ ਬਾਅਦ ਲੋਕ ਉਨ੍ਹਾਂ ਬਾਰੇ ਇੰਟਰਨੈੱਟ (Internet) 'ਤੇ ਸਰਚ ਕਰਨ ਲੱਗੇ। ਫਿਲਹਾਲ ਸੋਰੋਤ ਅਤੇ ਉਨ੍ਹਾਂ ਦੀਆਂ 8 ਪਤਨੀਆਂ ਹਰ ਰੋਜ਼ ਕੋਈ ਨਾ ਕੋਈ ਫੋਟੋ ਸੈਸ਼ਨ (Photo session) ਹੀ ਕਰਵਾ ਰਹੇ ਹਨ। Also Read : ਭੈਣ ਨੂੰ ਸਹੁਰੇ ਛੱਡਣ ਗਿਆ ਸੀ ਭਰਾ, ਜ਼ਬਰਦਸਤੀ ਕਰ 'ਤਾ ਵਿਆਹ
ਪਤੀ ਨੇ ਦੱਸਿਆ ਕਿ ਹਰ ਪਤਨੀ ਦੀ ਆਪਣੀ ਖੂਬੀ ਸੋਰੋਤ ਬਾਰੇ ਬਹੁਤ ਸਾਰੀ ਜਾਣਕਾਰੀ ਓਡੀਟਿਸੇਂਟ੍ਰਲ ਵੈੱਬਸਾਈਟ ਨੇ ਦਿੱਤੀ। ਇਸ ਮੁਤਾਬਕ ਸੋਰੋਤ ਥਾਈਲੈਂਡ ਦੇ ਟ੍ਰਡੀਸ਼ਨਲ ਟੈਟੂ ਆਰਟ ਯੰਤਰਾ ਦੇ ਮਾਸਟਰ ਹਨ। ਉਨ੍ਹਾਂ ਨੇ ਥਾਈ ਕਾਮੇਡੀ ਟੀ.ਵੀ. ਚੈਨਲ ਨੂੰ 8 ਪਤਨੀਆਂ ਦੇ ਨਾਲ ਇੰਟਰਵਿਊ ਦਿੱਤਾ। ਕਿਹਾ ਕਿ ਅਸੀਂ ਇਕ ਹੀ ਘਰ ਵਿਚ ਅਤੇ ਇਕ ਹੀ ਛੱਤ ਹੇਠਾਂ ਮਜ਼ੇ ਨਾਲ ਰਹਿੰਦੇ ਹਾਂ। ਇਸ ਸ਼ੋਅ ਵਿਚ ਸੋਰੋਤ ਨੇ ਦੱਸਿਆ ਕਿ ਹਰ ਪਤਨੀ ਦੀ ਆਪਣੀ ਖੂਬੀ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕਿਸ ਲੜਕੀ ਨਾਲ ਕਦੋਂ ਅਤੇ ਕਿਵੇਂ ਮਿਲੇ ਅਤੇ ਫਿਰ ਵਿਆਹ ਕਿਵੇਂ ਹੋਇਆ। ਇਨ੍ਹਾਂ ਔਰਤਾਂ ਨੇ ਸੋਰੋਤ ਨੂੰ ਦੁਨੀਆ ਦਾ ਸਭ ਤੋਂ ਚੰਗਾ ਪੁਰਸ਼ ਕਰਾਰ ਦਿੱਤਾ। ਕਿਸ ਪਤਨੀ ਨਾਲ ਕਿਵੇਂ ਮੁਲਾਕਾਤ ਹੋਈ ਸੋਰੋਤ ਮੁਤਾਬਕ ਪਹਿਲੀ ਪਤਨੀ ਦਾ ਨਾਂ ਨੋਂਗ ਸਪ੍ਰਾਈਟ ਹੈ। ਉਸ ਨਾਲ ਮੁਲਾਕਾਤ ਇਕ ਦੋਸਤ ਦੇ ਵਿਆਹ ਵਿਚ ਹੋਈ। ਦੂਸਰੀ ਦਾ ਨਾਂ ਨੋਂਗ ਐਲ ਹੈ। ਉਸ ਨਾਲ ਬਾਜ਼ਰ ਵਿਚ ਮੁਲਾਕਾਤ ਹੋਈ। ਤੀਜੀ ਪਤਨੀ ਦਾ ਨਾਂ ਨੋਂਗ ਨੇਨ ਹੈ। ਉਸ ਨਾਲ ਇਕ ਹਸਪਤਾਲ ਵਿਚ ਅੱਖਾਂ ਚਾਰ ਹੋਈਆਂ। 4,5 ਅਤੇ 6 ਪਤਨੀ ਨਾਲ ਸੰਪਰਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹੋਇਆ। 7ਵੀਂ ਪਤਨੀ ਨਾਲ ਮੁਲਾਕਾਤ ਮੰਦਿਰ ਵਿਚ ਦਰਸ਼ਨ ਦੌਰਾਨ ਹੋਈ। Also Read : ਬਿਕਰਮ ਮਜੀਠੀਆ ਨੂੰ SC ਤੋਂ ਵੱਡੀ ਰਾਹਤ, ਗ੍ਰਿਫਤਾਰੀ ਉੱਤੇ ਲਾਈ ਰੋਕ
8ਵੀਂ ਪਤਨੀ ਨਾਲ ਮੁਲਾਕਾਤ ਬੇਹਦ ਦਿਲਚਸਪ ਕਿੱਸਾ ਹੈ। ਉਹ ਦੱਸਦੇ ਹਨ ਮੈਂ ਆਪਣੀਆਂ ਚਾਰ ਪਤਨੀਆਂ ਨੂੰ ਨਾਲ ਲੈ ਕੇ ਪਟਾਇਆ ਵਿਚ ਛੁੱਟੀਆਂ ਦਾ ਮਜ਼ਾ ਲੈ ਰਿਹਾ ਸੀ। ਉਥੇ ਨੋਂਗ ਮਿਲ ਗਈ ਅਤੇ ਉਸ ਨੇ ਵੀ ਹਮਸਫਰ ਬਣਨ ਦਾ ਫੈਸਲਾ ਕਰ ਲਿਆ। ਬਾਕੀ ਪਤਨੀਆਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਪਹਿਲੀ ਪਤਨੀ ਤੋਂ ਇਕ ਪੁੱਤਰ, ਦੋ ਪਤਨੀਆਂ ਪ੍ਰੈਗਨੈਂਟ ਸੋਰੋਤ ਦੇ ਘਰ ਵਿਚ 8 ਪਤਨੀਆਂ ਤੋਂ ਇਲਾਵਾ ਇਕ ਬੱਚਾ ਵੀ ਹੈ। ਇਸ ਬੱਚੇ ਦੀ ਮਾਂ ਸੋਰੋਤ ਦੀ ਪਹਿਲੀ ਪਤਨੀ ਹੈ। ਵੈਸੇ ਘਰ ਵਿਚ ਹੋਰ ਵੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਸੋਰੋਤ ਦੱਸਦੇ ਹਨ ਕਿ ਉਨ੍ਹਾਂ ਦੀਆਂ ਦੋ ਪਤਨੀਆਂ ਗਰਭਵਤੀ ਹਨ। ਘਰ ਵਿਚ ਚਾਰ ਬੈੱਡਰੂਮ ਹਨ ਅਤੇ ਹਰ ਬੈਡਰੂਮ ਵਿਚ ਦੋ ਔਰਤਾਂ ਰਹਿੰਦੀਆਂ ਹਨ। ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕੱਠੇ ਰਹਿਣ ਵਿਚ ਕੋਈ ਦਿੱਕਤ ਨਹੀਂ ਅਤੇ ਉਨ੍ਹਾਂ ਵਿਾਚਲੇ ਕਦੇ ਕਿਸੇ ਗੱਲ ਨੂੰ ਲੈ ਕੇ ਝਗੜਾ ਵੀ ਨਹੀਂ ਹੁੰਦਾ।
ਪਹਿਲੀ ਪਤਨੀ ਨੇ ਦੋ ਵਿਆਹ ਦੀ ਮਨਜ਼ੂਰੀ ਸੋਰੋਤ ਦੀ ਪਹਿਲੀ ਪਤਨੀ ਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਪਤੀ ਨੂੰ ਦੂਜਾ ਵਿਆਹ ਕਰਨ ਦੀ ਮਨਜ਼ੂਰੀ ਦਿੱਤੀ ਸੀ। ਬਾਕੀ 7 ਔਰਤਾਂ ਦਾ ਕਹਿਣਾ ਹੈ ਕਿ ਅਸੀਂ ਜਾਣਦੇ ਸੀ ਕਿ ਸੋਰੋਤ ਪਹਿਲਾਂ ਹੀ ਵਿਆਹਿਆ ਹੈ, ਪਰ ਫਿਰ ਵੀ ਉਸ ਨਾਲ ਪਿਆਰ ਹੋ ਗਿਆ। ਅਸੀਂ ਖੁਸ਼ੀ-ਖੁਸ਼ੀ ਇਹ ਜ਼ਿੰਦਗੀ ਕਬੂਲ ਕੀਤੀ। ਉਹ ਸਾਰਿਆਂ ਦਾ ਬਹੁਤ ਧਿਆਨ ਰੱਖਦੇ ਹਨ। ਸਾਡੇ ਪਰਿਵਾਰਾਂ ਨੇ ਪਹਿਲਾਂ ਫੈਸਲੇ ਦਾ ਵਿਰੋਧ ਕੀਤਾ, ਪਰ ਫਿਰ ਮੰਨ ਗਏ। ਕਿਸੇ ਹੋਰ ਨਾਲ ਪਿਆਰ ਹੋ ਜਾਵੇ ਤਾਂ ਮੈਨੂੰ ਦੱਸ ਦੇਣਾ। ਪਤੀ ਸੋਰੋਤ ਕਹਿੰਦੇ ਹਨ, ਮੈਂ ਸਾਰੀਆਂ ਪਤਨੀਆਂ ਨੂੰ ਕਹਿ ਦਿੱਤਾ ਹੈ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਨਾਲ ਪਿਆਰ ਹੋ ਜਾਵੇ ਤਾਂ ਉਹ ਬੇਝਿਜਕ ਮੈਨੂੰ ਦੱਸ ਦੇਣ। ਮੈਂ ਉਨ੍ਹਾਂ ਤੋਂ ਤਿੰਨ ਵਾਰ ਪੁੱਛਾਂਗਾ ਕਿ ਕੀ ਉਹ ਮੈਨੂੰ ਛੱਡਣਾ ਚਾਹੁੰਦੀਆਂ ਹਨ? ਜੇਕਰ ਉਨ੍ਹਾਂ ਦਾ ਜਵਾਬ ਹਾਂ ਹੋਇਆ ਤਾਂ ਮੈਂ ਉਨ੍ਹਾਂ ਨੂੰ ਖੁਸ਼ੀ ਨਾਲ ਜਾਣ ਦੀ ਮਨਜ਼ੂਰੀ ਦੇ ਦਿਆਂਗਾ। ਮੈਂ ਅਮੀਰ ਨਹੀਂ ਹਾਂ, ਓਂਗ ਡੇਮ ਸੋਰੋਤ ਕਹਿੰਦੇ ਹਨ, ਸੋਸ਼ਲ ਮੀਡੀਆ 'ਤੇ ਲੋਕ ਕਈ ਤਰ੍ਹਾਂ ਦੇ ਕਿਆਸ ਲਗਾਉਂਦੇ ਹਨ ਜਿਵੇਂ ਕਿ ਮੈਂ ਕੋਈ ਬਹੁਤ ਅਮੀਰ ਆਦਮੀ ਹਾਂ ਇਸ ਲਈ 8 ਪਤਨੀਆਂ ਦਾ ਖਰਚਾ ਝੱਲ ਲੈਂਦਾ ਹਾਂ। ਯਕੀਨ ਕਰੋ ਇਹ ਸਭ ਗਲਤ ਗੱਲਾਂ ਹਨ। ਮੈਂ ਅਮੀਰ ਨਹੀਂ ਹਾਂ। ਅਸੀਂ ਸਾਰੇ ਕੰਮ ਕਰਦੇ ਹਾਂ ਅਤੇ ਆਪਣੀਆਂ ਲੋੜਾਂ ਮੁਤਾਬਕ ਪੈਸਾ ਕਮਾ ਲੈਂਦੇ ਹਾਂ। ਸੋਸ਼ਲ ਮੀਡੀਆ 'ਤੇ ਸੋਰੋਤ ਬਾਰੇ ਕਈ ਨਜ਼ਰੀਏ ਸਾਹਮਣੇ ਆਉਂਦੇ ਹਨ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਅਤੇ ਔਰਤਾਂ ਦਾ ਇਕੱਠੇ ਰਹਿਣ ਦਾ ਫੈਸਲਾ ਬਿਲਕੁਲ ਨਿਜੀ ਹੈ। ਦੂਜੇ ਪਾਸੇ, ਇਕ ਤਬਕਾ ਅਜਿਹਾ ਵੀ ਹੈ ਜੋ ਇਸ ਨੂੰ ਗਲਤ ਮੰਨਦਾ ਹੈ। ਫਿਲਹਾਲ ਸੋਰੋਤ ਅਤੇ ਉਨ੍ਹਾਂ ਦੀਆਂ 8 ਪਤਨੀਆਂ ਖੁਸ਼ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट