LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

7 ਸਕਿਲਸ ਜੋ ਰੱਖਣਗੇ ਤੁਹਾਨੂੰ ਅੱਗੇ, ਮੁਸੀਬਤਾਂ 'ਤੇ ਇੰਝ ਪਾ ਸਕਦੇ ਹੋ ਸਰ 

skills

ਨਵੀਂ ਦਿੱਲੀ- ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਹਰ ਕਿਸੇ ਕੋਲ ਆਪਣੇ ਵਾਸਤੇ ਟਾਈਮ ਹੀ ਨਹੀਂ ਹੈ ਜਿਸ ਕਾਰਨ ਲੋਕ ਰੋਜ਼ਾਨਾ ਦੇ ਕੰਮ ਕਰਕੇ ਹੀ ਇੰਨਾ ਥੱਕ ਜਾਂਦੇ ਹਨ ਕਿ ਘਰ ਆ ਕੇ ਨਵੇਂ ਕੰਮ ਨੂੰ ਕਰਨ ਦੀ ਹਿੰਮਤ ਨਹੀਂ ਪੈਂਦੀ। ਪਰ ਰੋਜ਼ਾਨਾ ਕੁਝ ਨਵਾਂ ਕਰਨ ਨਾਲ ਤੁਹਾਡੇ ਸਕਿਲਸ ਵਿਚ ਇੰਨਾ ਵਾਧਾ ਹੋਵੇਗਾ ਜਿਸ ਨਾਲ ਤੁਹਾਡੀ ਤਰੱਕੀ ਦਾ ਰਾਹ ਖੁੱਲ ਜਾਵੇਗਾ। 6 ਅਜਿਹੀਆਂ ਇੰਟਰਨੈਸ਼ਨਲ ਕਿਤਾਬਾਂ ਜਿਨ੍ਹਾਂ ਵਿਚ ਜੀਵਨ ਵਿਚ ਸਫਲਤਾ ਦੀ ਕੁੰਜੀ ਨੂੰ ਹਾਸਲ ਕਰਨ ਦੀਆਂ ਵਿਉਂਤਬੰਦੀਆਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ। ਜਿਵੇਂ ਕਿ ਦਿ 48 ਲਾਜ ਆਫ ਪਾਵਰ, ਦਿ ਆਰਟ ਆਫ ਸਿਡਕਸ਼ਨ, ਦਿ 33 ਸਟ੍ਰੈਟੇਜ਼ੀਜ਼ ਆਫ ਵਾਰ, ਦਿ ਫਿਫਟੀਥ ਲਾ, ਮਾਸਟਰੀ ਅਤੇ ਦਿ ਲਾਜ ਆਫ ਹਿਊਮਨ ਨੇਚਰ ਦੇ ਲੇਖਕ ਰਾਬਰਟ ਗ੍ਰੀਨ ਦਾ ਮੰਨਣਾ ਹੈ ਕਿ ਭਵਿੱਖ ਉਨ੍ਹਾਂ ਦਾ ਹੈ ਜੋ ਜ਼ਿਆਦਾ ਸਕਿਲਸ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਕ੍ਰੀਏਟਿਵ ਤਰੀਕਿਆਂ ਨਾਲ ਜੋੜਦੇ ਹਨ। ਤਾਂ ਕੀ ਤੁਸੀਂ ਵੀ ਡੇਲੀ ਸਕਿਲ ਡਿਵੈਲਪ ਕਰਕੇ ਆਪਣੇ ਜੀਵਨ ਅਤੇ ਐਜੂਕੇਸ਼ਨ ਵਿਚ ਅੱਗੇ ਵੱਧ ਸਕਦੇ ਹੋ? 
ਸਵੇਰੇ ਉਠ ਬਿਸਤਰਾ ਸੈੱਟ ਕਰਨਾ- ਯੂਨਾਈਟਿਡ ਸਟੇਟਸ ਆਰਮੀ ਦੇ ਸੀਲ ਕਮਾਂਡੋ ਟ੍ਰੇਨਿੰਗ ਮੁਖੀ ਰਹੇ ਐਡਮਿਰਲ ਮਕਰਾਵੇਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਦੁਨੀਆ ਨੂੰ ਬਦਲਣਾ ਚਾਹੁੰਦੇ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਬਿਸਤਰੇ ਨੂੰ ਖੁਦ ਹੀ ਸੈੱਟ ਕਰਕੇ ਕਰੋ। ਇਹ ਇਕ ਛੋਟਾ ਜਿਹਾ ਕੰਮ ਹੈ, ਪਰ ਤੁਹਾਨੂੰ ਦਿਨ ਦੀ ਪਾਜ਼ੇਟਿਵ ਸਟਾਰਟ ਕਰਨ ਦਾ ਇੰਸਪੀਰੇਸ਼ਨ ਦਿੰਦਾ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਕਿ ਜਦੋਂ ਤੁਸੀਂ ਦਿਨ ਖਤਮ ਹੋਣ 'ਤੇ ਥੱਕ ਕੇ ਪਰਤਦੇ ਹਨ ਤਾਂ ਤੁਸੀਂ ਆਪਣੇ ਤਿਆਰ ਕੀਤੇ ਬਿਸਤਰੇ ਨੂੰ ਪਾਉਂਦੇ ਹੋ ਅਤੇ ਚਿਹਰੇ 'ਤੇ ਇਕ ਮੁਸਕਾਨ ਆਉਂਦੀ ਹੈ।
ਚਾਹੇ ਤੁਸੀਂ ਕੋਈ ਵੀ ਜੌਬ ਕਰੋ, ਕਮਿਊਨੀਕੇਟ ਕੀਤੇ ਬਿਨਾਂ ਤਾਂ ਨਹੀਂ ਰਹਿ ਸਕਦੇ। 21ਵੀਂ ਸਦੀ ਵਿਚ ਕਮਿਊਨੀਕੇਸ਼ਨ ਦਾ ਮਤਲਬ ਸਿਰਫ ਗੱਲ ਕਰਨਾ ਨਹੀਂ ਹੁੰਦਾ ਸਗੋਂ, ਗੱਲ ਸੁਣਨਾ, ਸਮਝਣਾ, ਲਿਖਨਾ, ਪੜ੍ਹਣਾ, ਬਾਡੀ ਲੈਂਗਵੇਜ ਜਾਂ ਕਿਸੇ ਵੀ ਹੋਰ ਤਰੀਕੇ ਜਿਵੇਂ ਐਕਸਪੀਰੀਐਂਸ, ਕਲਾ ਤੋਂ ਆਪਣਏ ਆਪ ਨੂੰ ਐਕਸਪ੍ਰੈਸ ਕਰਨਾ ਹੁੰਦਾ ਹੈ। ਬਿਜ਼ਨੈਸ ਵਰਲਡ ਕਮਿਊਨੀਕੇਸ਼ਨ ਸਕਿਲਸ ਕਿਸੇ ਟੀਮ ਨੂੰ ਮੋਟੀਵੇਟ ਕਰਨ, ਨਿਰਦੇਸ਼ ਦੇਣ, ਆਪਸ ਵਿਚ ਗੱਲਬਾਤ ਕਰਨ, ਕੋਆਰਡੀਨੇਟ ਕਰਨ, ਆਪਣੇ ਬ੍ਰਾਂਡ ਨੂੰ ਐਕਸਪ੍ਰੈਸ ਕਰਨ ਦੇ ਕੰਮ ਆਉਂਦੀ ਹੈ। ਡੇਲੀ ਸਹੀ ਤਰੀਕੇ ਨਾਲ ਸਾਫ ਬਿਨਾਂ ਕਨਫਿਊਜ਼ਨ ਦੇ ਕਮਿਊਨੀਕੇਸ਼ਨ ਦੀ ਆਦਤ ਬਣਾਏ ਅਤੇ ਇਸ ਨੂੰ ਹਲਕੇ ਵਿਚ ਨਾ ਲਓ।
ਸੈਲਫ ਮੈਨੇਜਮੈਂਟ- ਆਰਗੇਨਾਈਜ਼ ਰਹੋ- ਇਸ ਵਿਚ ਫਾਲਤੂ ਸਾਮਾਨ ਨੂੰ ਹਟਾਉਂਦੇ ਰਹਿਣਾ, ਜ਼ਰੂਰੀ ਸਾਮਾਨ ਦੀ ਮੁਰੰਮਤ ਕਰਦੇ ਰਹਿਣਾ, ਸਾਮਾਨ ਨੂੰ ਠੀਕ ਜਗ੍ਹਾ 'ਤੇ ਰੱਖਣਾ ਆਦਿ ਸ਼ਾਮਲ ਹੈ। ਜਾਪਾਨੀ ਤਕਨੀਕ ਕਾਈਜ਼ੇਨ ਅਰਥਾਤ ਕਾਂਸਟੈਂਟ ਇੰਪਰੂਵਮੈਂਟ- ਨੂੰ ਲਾਈਫ ਵਿਚ ਫਾਲੋ ਕਰਨਾ ਫਾਇਦਾ ਦੇਵੇਗਾ।

ਰੈਗੂਲਰਲੀ ਮੈਡੀਟੇਸ਼ਨ ਅਤੇ ਐਕਸਰਸਾਈਜ਼- ਫਿੱਟ ਅਤੇ ਸਟ੍ਰੈਸ ਫ੍ਰੀ ਰਹਿਣਾ ਹੈ ਤਾਂ ਐਕਸਰਸਾਈਜ਼ ਅਤੇ ਕਸਰਤ ਕਰਦੇ ਰਹੋ। ਟਾਈਮ ਮੈਨੇਜਮੈਂਟ ਲਈ ਪਰੇਟੋ ਪ੍ਰਿੰਸੀਪਲ ਜੋ 80-20 ਰੂਲ ਦੇ ਨਾਂ ਨਾਲ ਵੀ ਫੇਮਸ ਹੈ, ਫਾਲੋ ਕਰੋ। ਇਸ ਰੂਲ ਮੁਤਾਬਕ ਲਾਈਫ ਦੇ ਮੈਕਸੀਮਮ ਏਰੀਆਜ਼ ਵਿਚ 80 ਫੀਸਦੀ ਨਤੀਜੇ 20 ਫੀਸਦੀ ਐਫਰਟਸ ਨਾਲ ਆਉਂਦੇ ਹਨ, ਅਤੇ ਸਾਨੂੰ ਪਹਿਲਾਂ ਉਨ੍ਹਾਂ 20 ਫੀਸਦੀ 'ਤੇ ਫੋਕਸ ਕਰਨਾ ਚਾਹੀਦਾ ਹੈ। 
ਅਡਾਪਟੇਬਿਲਟੀ- ਨਵੀਂ ਨਾਲੇਜ ਅਤੇ ਸਕਿਲਸ ਤੋਂ ਦੂਰ ਨਹੀਂ ਭੱਜਣਾ ਚਾਹੀਦਾ ਹੈ, ਸਗੋਂ ਉਨ੍ਹਾਂ ਨੂੰ ਲੱਭਦੇ ਰਹਿਣਾ ਚਾਹੀਦਾ ਹੈ। ਤੁਸੀਂ ਡੇਲੀ ਚੰਗੇ ਨਿਊਜ਼ ਪੇਪਰ ਅਤੇ ਮੈਗਜ਼ੀਨ ਪੜ੍ਹੋ। ਚੰਗੀ ਮੋਟੀਵੇਸ਼ਨਲ ਮੂਵੀਜ਼, ਡਾਕਿਊਮੈਂਟਰੀ ਦੀ ਭਾਲ ਵਿਚ ਰਹੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਕੰਜ਼ਿਊਮ ਕਰੋ। ਨਵੇਂ ਟ੍ਰੈਂਡਸ ਤਕਨਾਲੋਜੀ ਦੀ ਜਾਣਕਾਰੀ ਰੱਖੋ, ਅਤੇ ਜ਼ਰੂਰੀ ਸਾਫਟਵੇਅਰਸ ਸਿੱਖੋ।
ਲਾਜੀਕਲ ਪ੍ਰਾਬਲਮ ਸਾਲਵਿੰਗ- ਵੱਖ ਤਰ੍ਹਾਂ ਨਾਲ ਅਤੇ ਲਾਜੀਕਲੀ ਸੋਚੋ- ਸਮੱਸਿਆ ਨੂੰ ਵੱਖ ਤਰ੍ਹਾਂ ਨਾਲ ਹਲ ਕਰਨ ਦੀ ਕੋਸ਼ਿਸ਼ ਕਰੋ। ਵੱਖ ਤਰ੍ਹਾਂ ਨਾਲ ਪਰ ਲਾਜੀਕਲੀ ਸੋਚੋ। ਦੇਖੋ ਕਿ ਕਿਸ ਤਰ੍ਹਾਂ ਮੌਜੂਦਾ ਕਾਰਵਾਈਆਂ ਅਤੇ ਉਤਪਾਦਾਂ ਨੂੰ ਬਿਹਤਰ ਜਾਂ ਘੱਟ ਕੋਸ਼ਿਸ਼ ਵਿਚ ਬਣਾਇਆ ਜਾ ਸਕਦਾ ਹੈ।
ਇਮੋਸ਼ਨਲ ਇੰਟੈਲੀਜੈਂਸ- ਐਂਪਥੈਟਿਕ ਮਤਲਬ ਦੂਜਿਆਂ ਲਈ ਮਦਦਗਾਰ ਬਣਨ ਦੀ ਆਦਤ ਰੋਜ਼ ਪਾਓ। ਇਮੋਸ਼ਨਲ ਇੰਟੈਲੀਜੈਂਸ ਦਾ ਵੇਰਵਾ ਕਈ ਤਰੀਕਿਆਂ ਨਾਲ ਕੀਤਾ ਗਿਆ ਹੈ, ਪਰ ਬੇਸਿਕਲੀ ਇਹ ਆਪਣੀਆਂ ਭਾਵਨਾਵਾਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਪਛਾਨਣ ਦੀ ਸਮਰੱਥਾ ਹੈ। ਸਟ੍ਰਾਂਗ ਈ-ਕਿਊ ਵਾਲਾ ਪਰਸਨ ਇਹ ਜਾਣਦਾ ਹੈ ਕਿ ਕੋ-ਵਰਕਰਸ ਦੀ ਫੀਲਿੰਗਸ ਨਾਲ ਐਡਜਸਟ ਕਰਦੇ ਹੋਏ ਆਪਣੀ ਫੀਲਿੰਗਸ ਨੂੰ ਕਿਵੇਂ ਮੈਨੇਜ ਅਤੇ ਕੰਟਰੋਲ ਕਰਨਾ ਹੈ।
ਮਿਨੀਮਿਲਿਜ਼ਮ ਦਾ ਅਰਥ ਲਾਈਫ ਕਵਾਲਿਟੀ ਨੂੰ ਘੱਟ ਕਰਨਾ ਨਹੀਂ ਹੈ। ਇਹ 21ਵੀਂ ਸਦੀ ਵਿਚ ਸਿੰਪਲ ਲਿਵਿੰਗ ਹਾਈ ਥਿੰਕਿੰਗ ਦਾ ਅਨੁਵਾਦ ਹੈ। ਇਸ ਦਾ ਮਤਲਬ ਹੈ ਤੁਹਾਡੀ ਲਾਈਫ ਨਾਲ ਉਨ੍ਹਾਂ ਚੀਜ਼ਾਂ ਨੂੰ ਹਟਾਉਣਾ ਤਾਂ ਸਿਰਫ ਟੈਂਸ਼ਨ ਦਿੰਦੀ ਹੈ। ਤਾਂ ਤੁਹਾਡੇ ਕੋਲ 25 ਸ਼ਰਟ ਹਨ, ਅਤੇ ਤੁਸੀਂ ਵਰਤਦੇ ਸਿਰਫ 7 ਹੋ, ਤਾਂ 18 ਸ਼ਰਟ ਤੁਹਾਡੀ ਲਾਈਫ 'ਤੇ ਬੇਕਾਰ ਬੋਝ ਹਨ। ਲਾਈਫ ਵਿਚੋਂ ਅਜਿਹੇ ਬੋਝ ਨੂੰ ਘੱਟ ਕਰਨਾ ਹੀ ਮਿਨਿਮਿਲਿਜ਼ਮ ਹੈ। ਇਸ ਦੀ ਰੋਜ਼ਾਨਾ ਪ੍ਰੈਕਟਿਸ ਕਰਨ ਨਾਲ ਤੁਸੀਂ ਆਪਣੇ ਜੀਵਨ ਨੂੰ ਬਹੁਤ ਮੀਨਿੰਗਫੁਲ ਬਣਾ ਸਕਦੇ ਹੋ।

In The Market