LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਂਧਰਾ ਪ੍ਰਦੇਸ਼: ਟਰੇਨ ਵੱਲੋਂ ਦਰੜਨ ਕਾਰਨ 6 ਲੋਕਾਂ ਦੀ ਮੌਤ

12a train

ਅਮਰਾਵਤੀ: ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਕੋਨਾਰਕ ਐਕਸਪ੍ਰੈਸ ਦੀ ਲਪੇਟ ਵਿੱਚ ਆਉਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਗੁਹਾਟੀ ਜਾ ਰਹੀ ਸੁਪਰਫਾਸਟ ਐਕਸਪ੍ਰੈੱਸ  ਜਦੋਂ ਬਟੂਵਾ ਪਿੰਡ 'ਚ ਤਕਨੀਕੀ ਖਰਾਬੀ ਕਾਰਨ ਟਰੇਨ ਰੋਕੀ ਤਾਂ ਕੁਝ ਯਾਤਰੀ ਰੇਲਵੇ ਟ੍ਰੈਕ 'ਤੇ ਉਤਰ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੀ ਕੋਨਾਰਕ ਐਕਸਪ੍ਰੈੱਸ ਨੇ 6 ਲੋਕਾਂ ਨੂੰ ਟੱਕਰ ਮਾਰ ਦਿੱਤੀ।

Also Read: 16 ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਸਮਾਜ ਮੋਰਚੇ ਨਾਲੋਂ ਵੱਖ ਹੋਣ ਦਾ ਐਲਾਨ

ਸ਼੍ਰੀਕਾਕੁਲਮ ਦੇ ਪੁਲਿਸ ਸੁਪਰਡੈਂਟ ਜੀਆਰ ਰਾਧਿਕਾ ਨੇ ਫ਼ੋਨ 'ਤੇ ਕਿਹਾ, “ਹੁਣ ਤੱਕ ਅਸੀਂ ਛੇ ਲਾਸ਼ਾਂ ਦੀ ਪਛਾਣ ਕਰ ਲਈ ਹੈ। ਸਰਕਾਰੀ ਰੇਲਵੇ ਪੁਲਿਸ ਇਹ ਪਤਾ ਲਗਾਉਣ ਲਈ ਮੌਕੇ 'ਤੇ ਪਹੁੰਚ ਰਹੀ ਹੈ ਕਿ ਕੀ ਕੋਈ ਹੋਰ ਜਾਨੀ ਨੁਕਸਾਨ ਹੋਇਆ ਹੈ। ਸ੍ਰੀਕਾਕੁਲਮ ਜ਼ਿਲ੍ਹਾ ਸੂਚਨਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜੀ ਸਿਗਦਾਮ ਅਤੇ ਚੀਪੁਰਪੱਲੀ ਰੇਲਵੇ ਸਟੇਸ਼ਨਾਂ ਵਿਚਕਾਰ ਰਾਤ ਕਰੀਬ 9 ਵਜੇ ਵਾਪਰੀ। ਉਨ੍ਹਾਂ ਕਿਹਾ, "ਕੋਇੰਬਟੂਰ-ਸਿਲਚਰ ਐਕਸਪ੍ਰੈਸ (ਨੰਬਰ 12515) ਦੇ ਕੁਝ ਯਾਤਰੀਆਂ ਨੇ ਵਿਸ਼ਾਖਾਪਟਨਮ-ਪਲਾਸਾ ਮੁੱਖ ਲਾਈਨ ਦੇ ਕੇਂਦਰੀ ਭਾਗ 'ਤੇ ਚੇਨ ਖਿੱਚ ਲਈ ਅਤੇ ਰੇਲਗੱਡੀ ਨੂੰ ਰੋਕ ਦਿੱਤਾ।" ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਕਿਹਾ, "ਲੋਕਾਂ ਨੇ ਦੂਜੇ ਪਾਸੇ ਟ੍ਰੈਕ 'ਤੇ ਦੌੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਭੁਵਨੇਸ਼ਵਰ-ਸੀਐਸਟੀ ਮੁੰਬਈ ਕੋਨਾਰਕ ਐਕਸਪ੍ਰੈਸ ਦੇ ਨਾਲ ਲੱਗਦੇ ਟ੍ਰੈਕ 'ਤੇ ਆ ਗਏ।"

Also Read: ਨਗਰ ਨਿਗਮ ਦਾ ਨਾਜਾਇਜ਼ ਕਾਲੋਨੀਆਂ ਤੇ ਦੁਕਾਨਾਂ 'ਤੇ ਚੱਲਿਆ ਪੀਲਾ ਪੰਜਾ, ਜਲੰਧਰ ਦੇ ਇਸ ਇਲਾਕੇ 'ਚ ਹੋਈ ਕਾਰਵਾਈ

ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਰਾਹਤ ਕਾਰਜ ਸ਼ੁਰੂ ਕਰਨ ਅਤੇ ਜ਼ਖ਼ਮੀਆਂ ਨੂੰ ਢੁੱਕਵੀਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।

In The Market