LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਸਰਕਾਰ ਨੇ 54 ਚੀਨੀ ਐਪਸ ਉੱਤੇ ਲਾਇਆ ਬੈਨ, ਦੇਖੋ ਸੂਚੀ 

14f ban

ਨਵੀਂ ਦਿੱਲੀ- ਭਾਰਤ ਸਰਕਾਰ ਨੇ ਇੱਕ ਵਾਰ ਫਿਰ ਡਿਜੀਟਲ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ ਅਤੇ ਰਿਪੋਰਟ ਦੇ ਅਨੁਸਾਰ  ਸਰਕਾਰ ਨੇ ਭਾਰਤ ਵਿੱਚ 54 ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਮਸ਼ਹੂਰ ਗੇਮ ਫ੍ਰੀ ਫਾਇਰ ਨੂੰ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ 'ਚ ਲੋਕਾਂ ਦੇ ਦਿਮਾਗ 'ਚ ਸਵਾਲ ਇਹ ਹੈ ਕਿ ਕੀ ਇਸ ਐਪ 'ਤੇ ਪਾਬੰਦੀ ਲਗਾਈ ਗਈ ਹੈ ਜਾਂ ਨਹੀਂ।

Also Read: UP, ਉੱਤਰਾਖੰਡ ਅਤੇ ਗੋਆ 'ਚ ਵੋਟਿੰਗ ਜਾਰੀ, PM ਮੋਦੀ ਨੇ ਕੀਤੀ ਇਹ ਅਪੀਲ

ਭਾਰਤ 'ਚ ਚੀਨੀ ਐਪਸ 'ਤੇ ਲੱਗੀ ਪਾਬੰਦੀ
ਭਾਰਤ ਸਰਕਾਰ ਪਿਛਲੇ ਕੁਝ ਸਮੇਂ ਤੋਂ ਡਿਜੀਟਲ ਸਟਰਾਈਕ ਚਲਾ ਰਹੀ ਹੈ ਅਤੇ ਇਸ ਦੌਰਾਨ ਕਈ ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲਾ ਨੇ ਇੱਕ ਵਾਰ ਫਿਰ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਵਾਰ 54 ਐਪਸ ਸੂਚੀ ਵਿੱਚ ਸ਼ਾਮਲ ਹਨ। ਰਿਪੋਰਟ ਮੁਤਾਬਕ ਇਹ ਸਾਰੇ ਪਹਿਲਾਂ ਬੈਨ ਕੀਤੇ ਐਪਸ ਦੇ ਕਲੋਨ ਹਨ। ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

Also Read: Coronavirus: ਦੇਸ਼ 'ਚ ਨਵੇਂ ਮਾਮਲਿਆਂ 'ਚ ਗਿਰਾਵਟ ਜਾਰੀ, 346 ਮੌਤਾਂ

ਇਨ੍ਹਾਂ ਐਪਸ 'ਤੇ ਪਾਬੰਦੀ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਨੇ 54 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਕਈ ਅਜਿਹੇ ਐਪਸ ਸ਼ਾਮਲ ਹਨ ਜੋ ਉਪਭੋਗਤਾਵਾਂ ਵਿੱਚ ਬਹੁਤ ਮਸ਼ਹੂਰ ਹਨ ਅਤੇ ਉਹਨਾਂ ਦੀ ਆਮ ਜ਼ਿੰਦਗੀ ਵਿੱਚ ਬਹੁਤ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਇਨ੍ਹਾਂ ਐਪਸ ਦੀ ਪੂਰੀ ਲਿਸਟ ਅਜੇ ਸਾਹਮਣੇ ਨਹੀਂ ਆਈ ਹੈ। ਪਰ ਰਿਪੋਰਟ ਦੱਸਦੀ ਹੈ ਕਿ ਸੂਚੀ ਵਿੱਚ Beauty Camera: Sweet Selfie HD, Beauty Camera – Selfie Camera, Equalizer & Bass Booster, CamCard for SalesForce Ent, Isoland 2: Ashes of Time Lite, Viva Video Editor, Tencent Xriver, Onmyoji Chess, Onmyoji Arena ਤੇ AppLock, Dual Space Lite ਸ਼ਾਮਲ ਹਨ।

In The Market