LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 27 ਲੋਕਾਂ ਦੀ ਮੌਤ

14may aag

ਨਵੀਂ ਦਿੱਲੀ: ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਦੇ ਕੋਲ​ਸ਼ੁੱਕਰਵਾਰ ਸ਼ਾਮ ਇੱਕ 4 ਮੰਜ਼ਿਲਾ ਇਮਾਰਤ 'ਚ ਅੱਗ ਲੱਗ ਗਈ। ਇਸ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਲੋਕਾਂ ਨੂੰ ਬਿਲਡਿੰਗ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਕਈ ਲੋਕ ਹੁਣ ਵੀ ਲਾਪਤਾ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੇ  ਪਰਿਵਾਰਕ ਮੈਬਰਾਂ ਨੂੰ ਚਿੰਤਾ ਸਤਾ ਰਹੀ ਹੈ। ਨਿਊਜ਼ ਏਜੰਸੀ ਨੂੰ ਗੋਵਿੰਦ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਯਸ਼ੋਦਾ ਦੇਵੀ ਦੀ ਤਲਾਸ਼ ਕਰ ਰਿਹਾ ਹੈ, ਜੋ ਆਗਜਨੀ ਦੀ ਘਟਨਾ ਤੋਂ ਬਾਅਦ ਲਾਪਤਾ ਹੈ। ਗੋਵਿੰਦ ਨੇ ਕਿਹਾ, ‘ਮੈਨੂੰ ਆਪਣੇ ਇੱਕ ਦੋਸਤ ਤੋਂ ਪਤਾ ਲੱਗਾ ਹੈ ਕਿ ਬਿਲਡਿੰਗ ਵਿੱਚ ਅੱਗ ਲੱਗੀ ਹੋਈ ਹੈ। ਮੈਂ ਤੁਰੰਤ ਇੱਥੇ ਪਹੁੰਚਿਆ ਅਤੇ ਯਸ਼ੋਦਾ ਦੀ ਤਲਾਸ਼ ਕਰ ਰਿਹਾ ਹਾਂ। ਮੈਂ ਹਸਪਤਾਲਾਂ 'ਚ ਵੀ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਢਲੀ ਜਾਂਚ 'ਚ ਇਹ ਪਤਾ ਲੱਗਾ ਗਿਆ ਕਿ ਜਿਸ ਚਾਰ ਮੰਜਿਲਾ ਇਮਾਰਤ ਵਿੱਚ ਅੱਗ ਲੱਗ ਗਈ, ਉਸ 'ਚ ਜ਼ਿਆਦਾਤਰ ਕੰਪਨੀਆਂ ਦੇ ਦਫ਼ਤਰ ਸਨ। ਦਿੱਲੀ ਪੁਲਿਸ ਮੁਤਾਬਕ ਅੱਗ ਪਹਿਲੀ ਮੰਜ਼ਿਲ 'ਤੇ ਸਥਿਤ ਇੱਕ ਸੀਸੀਟੀਵੀ ਐਂਡ ਰਾਉਟਰ ਮੈਨਿਉਫੈਕਚਰਿੰਗ ਕੰਪਨੀ ਵਿੱਚ ਲੱਗੀ ਹੈ। ਇਸ ਕੰਪਨੀ ਦੇ ਮਾਲਿਕ ਪੁਲਿਸ ਹਿਰਾਸਤ ਵਿੱਚ ਹਨ। ਰੈਸਕਿਊ ਵਿੱਚ ਲੋਕਾਂ ਨੇ ਕਾਫ਼ੀ ਮਦਦ ਕੀਤੀ। ਪੁਲਿਸ ਅਤੇ NDRF ਮੁਲਾਜ਼ਮਾਂ ਨੇ ਰੱਸੀ ਦੀ ਮਦਦ ਨਾਲ ਅੱਗ ਦੀਆਂ ਲਪਟਾਂ ਦੇ ਵਿੱਚ ਘਿਰੀ ਇਮਾਰਤ 'ਚ ਫਸੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਅਜੇ ਵੀ ਕਈ ਲੋਕਾਂ ਦੇ ਇਮਾਰਤ 'ਚ ਫਸੇ ਹੋਣ ਦਾ ਸ਼ੱਕ ਹੈ। 

NDRF ਨੇ ਲੋਕਾਂ ਨੂੰ ਕੱਢਣ ਲਈ ਪੌੜੀਆਂ ਦੀ ਵਰਤੋਂ ਕੀਤਾ ਹੈ। ਪੁਲਿਸ ਮੁਲਾਜ਼ਮਾਂ ਨੇ ਇਮਾਰਤ ਦੀਆਂ ਬਾਰੀਆਂ ਤੋੜਕੇ ਫਸੇ ਲੋਕਾਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ। ਉਥੇ ਹੀ ਕੁੱਝ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਫੋਟੋਆਂ ਦਿਖਾ ਕੇ ਇਹ ਦੱਸ ਰਹੇ ਸਨ ਕਿ ਉਨ੍ਹਾਂ ਦਾ ਹੁਣ ਤੱਕ ਕੁਝ ਪਤਾ ਨਹੀਂ ਲਗ ਸਕਿਆ ਹੈ। ਅੱਗ ਤੋਂ ਬਚਣ ਲਈ ਇਮਾਰਤ ਦੇ ਅੰਦਰ ਫਸੇ ਲੋਕਾਂ ਨੇ ਹੇਠਲੇ ਫਲੋਰ ਦੀਆਂ ਬਾਰੀਆਂ ਤੋਂ ਛਲਾਂਗ ਲਗਾ ਦਿੱਤੀ। ਘਟਨਾ ਤੋਂ ਬਾਅਦ ਭੀੜ ਇਕੱਠੀ ਹੋਣ ਨਾਲ ਜਾਮ ਦੀ ਹਾਲਤ ਪੈਦਾ ਹੋ ਗਈ, ਜਿਸ ਦੇ ਨਾਲ ਰਾਹਤ ਅਤੇ ਬਚਾਅ ਕਾਰਜ ਵਿੱਚ ਮੁਸ਼ਕਿਲ ਹੋਣ ਲੱਗੀ। ਫਿਰ ਪੁਲਿਸ ਨੇ ਜਗ੍ਹਾ ਨੂੰ ਖਾਲੀ ਕਰਾਇਆ। 

ਇੱਕ ਹੋਰ ਔਰਤ ਨਰਗਸ ਨੇ ਕਿਹਾ, ‘ਮੈਨੂੰ ਮੁਸਕਾਨ ਨੇ ਫੋਨ 'ਤੇ ਦੱਸਿਆ ਕਿ ਇੱਥੇ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਹੈ। ਉਸਨੇ ਮੈਨੂੰ ਕਿਹਾ ਕਿ ਮੈਂ ਉਸ ਨੂੰ ਬਚਾ ਲਵਾਂ। ਅਸੀਂ ਤੁਰੰਤ ਉਸ ਦੇ ਦਫਤਰ ਪੁੱਜੇ, ਪਰ ਮੁਸਕਾਨ ਨਾਲ ਕਾਂਟੈਕਟ ਨਹੀਂ ਕਰ ਪਾ ਰਹੇ ਹਾਂ। ਅਸੀਂ ਉਸ ਨੂੰ ਹਰ ਜਗ੍ਹਾ ਲੱਭਿਆ ਹੈ, ਹਸਪਤਾਲਾਂ ਵਿੱਚ ਵੀ ਲੱਭਿਆ, ਪਰ ਉਹ ਨਹੀਂ ਮਿਲੀ।’ਇਸ ਘਟਨਾ 'ਚ ਹੁਣ ਤੱਕ 12 ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਦਿੱਲੀ ਫਾਇਰ ਡਿਪਾਰਟਮੇਂਟ ਨੇ ਕਿਹਾ ਹੈ ਕਿ ਬਿਲਡਿੰਗ 'ਚ ਲੱਗੀ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਐਨਡੀਆਰਐਫ ਦੀ ਟੀਮ ਵੀ ਮੌਕੇ 'ਤੇ ਰਾਹਤ ਅਤੇ ਬਚਾਅ ਮੁਹਿੰਮ ਲਈ ਪਹੁੰਚੀ ਹੈ।

In The Market