LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੇਂਦਰ ਸਰਕਾਰ ਵੱਲੋਂ 14 ਮੈਸੇਜਿੰਗ ਐਪਸ ਨੂੰ ਬੈਨ

bann902

Center Block 14 Apps: ਅੱਤਵਾਦੀ ਗਤੀਵਿਧੀਆਂ 'ਤੇ ਕੇਂਦਰ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਖਬਰ ਸਾਹਮਣੇ ਆ ਰਹੀ ਹੈ ਕਿ ਅੱਤਵਾਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ 14 ਮੋਬਾਈਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ।
 
ਦੱਸ ਦੇਈਏ ਕਿ ਅੱਤਵਾਦੀ ਇਨ੍ਹਾਂ ਮੋਬਾਈਲ ਮੈਸੇਂਜਰ ਐਪਸ ਰਾਹੀਂ ਜੰਮੂ-ਕਸ਼ਮੀਰ ਵਿੱਚ ਓਵਰ ਗਰਾਊਂਡ ਵਰਕਰਾਂ (OGWs) ਨੂੰ ਗੁਪਤ ਸੰਦੇਸ਼ ਭੇਜਦੇ ਸਨ। ਜਾਣਕਾਰੀ ਅਨੁਸਾਰ ਸਰਕਾਰ ਨੇ ਇਹ ਕਦਮ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਹੈ। ਸਰਕਾਰ ਮੁਤਾਬਕ ਆਈ ਟੀ ਵਿਭਾਗ ਨੂੰ ਵੱਖ-ਵੱਖ ਸਰੋਤਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਸਨ। ਇਸ 'ਚ ਯੂਜ਼ਰਸ ਦਾ ਡਾਟਾ ਚੋਰੀ ਕਰਕੇ ਐਂਡ੍ਰਾਇਡ ਅਤੇ ਆਈਓਐਸ ਪਲੇਟਫਾਰਮਾਂ ਰਾਹੀਂ ਭਾਰਤ ਤੋਂ ਬਾਹਰਲੇ ਸਰਵਰ 'ਤੇ ਟਰਾਂਸਫਰ ਕੀਤਾ ਗਿਆ ਸੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹਨਾਂ ਵਿੱਚੋਂ ਜ਼ਿਆਦਾ ਤਰ ਐਪਸ ਯੂਜ਼ਰਸ ਦੀ ਗੋਪਨੀਯਤਾ ਨੂੰ ਬਣਾਈ ਰੱਖਣ ਲਈ ਤਿਆਰ ਕੀਤੀਆਂ ਗਈਆਂ ਸਨ ਇਹਨਾਂ ਐਪਸ ਵਿੱਚ ਅਜਿਹੇ ਫ਼ੀਚਰ ਤਿਆਰ ਕੀਤੇ ਗਏ ਜੋ ਯੂਜ਼ਰਸ ਦੀ ਜਾਣਕਾਰੀ ਨੂੰ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਖੜੀ ਕਰਦੇ ਹਨ। 

ਇਹ ਹਨ ਬੰਦ ਹੋਏ 14 ਐਪਸ: 
Crypviser, Enigma, Safeswiss, Wickrme, Mediafire, Briar, BChat, Nandbox, Conion, IMO, Element, Second line, Zangi, Threema

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਨੇ ਸੁਰੱਖਿਆ ਨੂੰ ਲੈ ਕੇ ਅਜਿਹੀ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਵੱਲੋਂ ਹੁਣ ਤੱਕ 250 ਤੋਂ ਵੱਧ ਚੀਨੀ ਐਪਸ ਨੂੰ ਬੈਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪਾਬੰਦੀਸ਼ੁਦਾ ਐਪਾਂ ਦੀ ਸੂਚੀ ਵਿੱਚ TikTok, PUBG ਮੋਬਾਈਲ ਅਤੇ UC ਬ੍ਰਾਊਜ਼ਰ ਸ਼ਾਮਲ ਹਨ।

In The Market