Chandrayaan 3 Moon Landing: ਭਾਰਤ ਦਾ ਚੰਦਰਮਾ ਮਿਸ਼ਨ ਯਾਨੀ ਚੰਦਰਯਾਨ-3 ਅੱਜ ਸ਼ਾਮ 6.04 ਵਜੇ ਚੰਦਰਮਾ ਦੀ ਸਤ੍ਹਾ 'ਤੇ ਲੈਂਡਿੰਗ ਹੋਈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆ ਵਧਾਈਆ ਦਿੱਤੀਆ ਹਨ ਉਨ੍ਹਾਂ ਨੇ ਕਿਹਾ ਹੈ ਕਿ ਹਰ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਚੰਦਰਯਾਨ-3 ਦੱਖਣੀ ਧਰੁਵ ਖੇਤਰ 'ਚ ਉਤਰੇਗਾ। ਜੇਕਰ ਲੈਂਡਿੰਗ ਸਫਲ ਹੁੰਦੀ ਹੈ, ਤਾਂ ਭਾਰਤ ਦੱਖਣੀ ਧਰੁਵ ਖੇਤਰ 'ਚ ਪਹੁੰਚਣ ਵਾਲਾ ਪਹਿਲਾ, ਜਦਕਿ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਹੋਵੇਗਾ। ਭਾਰਤ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਚੰਦਰਮਾ 'ਤੇ ਸਾਫਟ ਲੈਂਡਿੰਗ ਕਰ ਚੁੱਕੇ ਹਨ। ਇਸਰੋ ਦੇ ਇਸ ਅਭਿਲਾਸ਼ੀ ਮਿਸ਼ਨ ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਹੈ।
ਚੰਦਰਮਾ 'ਤੇ 14 ਦਿਨ ਅਤੇ ਅਗਲੇ 14 ਦਿਨਾਂ ਲਈ ਰਾਤ ਹੁੰਦੀ ਹੈ। ਹੁਣ ਉੱਥੇ ਰਾਤ ਹੈ। ਸਭ ਕੁਝ ਗਿਣਨ ਤੋਂ ਬਾਅਦ, ਇਸਰੋ ਇਸ ਨਤੀਜੇ 'ਤੇ ਪਹੁੰਚਿਆ ਹੈ ਕਿ 23 ਅਗਸਤ ਤੋਂ ਚੰਦਰਮਾ 'ਤੇ ਦਿਨ ਹੋਵੇਗਾ। ਭਾਵ ਉੱਥੇ ਸੂਰਜ ਚੜ੍ਹੇਗਾ। ਅਜਿਹੇ 'ਚ ਜਦੋਂ ਚੰਦਰਯਾਨ ਲੈਂਡ ਕਰੇਗਾ ਤਾਂ ਦੱਖਣੀ ਧਰੁਵ 'ਤੇ ਸੂਰਜ ਦੀ ਰੌਸ਼ਨੀ ਮਿਲੇਗੀ। ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕਰਨਗੇ। 23 ਅਗਸਤ ਤੋਂ 5 ਸਤੰਬਰ ਦੇ ਵਿਚਕਾਰ ਦੱਖਣੀ ਧਰੁਵ 'ਤੇ ਸੂਰਜ ਦੀ ਰੌਸ਼ਨੀ ਹੋਵੇਗੀ, ਜਿਸ ਦੀ ਮਦਦ ਨਾਲ ਚੰਦਰਯਾਨ ਦਾ ਰੋਵਰ ਚਾਰਜ ਕਰ ਸਕੇਗਾ ਅਤੇ ਆਪਣੇ ਮਿਸ਼ਨ ਨੂੰ ਪੂਰਾ ਕਰ ਸਕੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: पेट्रोल- डीजल के दामों में आया बदलाव, जानें आपके शहर में क्या है रेट
Punjab Accident News: कोहरे का कहर! 3 गाड़ियां आपस में टकराईं, 1 गंभीर रूप से घायल
Jaipur-Dehradun Flight Emergency Landing: 18 हजार फीट की ऊंचाई पर जयपुर-देहरादून फ्लाइट का इंजन फेल; यात्रियों की अटकी सासें, दिल्ली में की इमरजेंसी लैंडिंग