LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਸੂਬੇ 'ਚ ਟ੍ਰਾਂਸਜੈਂਡਰਾਂ ਨੂੰ ਵੀ ਮਿਲੇਗੀ ਪੁਲਿਸ ਦੀ ਨੌਕਰੀ

16m trans

ਪਟਨਾ- ਬਿਹਾਰ ਪੁਲਿਸ ’ਚ ਟ੍ਰਾਂਸਜੈਂਡਰਾਂ ਦੀ ਬਹਾਲੀ ਸਬੰਧੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜਨਰਲ ਪ੍ਰਸ਼ਾਸਨ ਵਿਭਾਗ ਨੇ ਬਿਹਾਰ ਪੁਲਿਸ ’ਚ ਸਿਪਾਹੀ ਤੇ ਥਾਣੇਦਾਰਾਂ ਲਈ ਟ੍ਰਾਂਸਜੈਂਡਰਾਂ ਦੀ ਸਿੱਧੀ ਭਰਤੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਵਿਭਾਗ ਵੱਲੋਂ ਇਕ ਸੰਕਲਪ ਪੱਤਰ ਵੀ ਜਾਰੀ ਕੀਤਾ ਗਿਆ ਹੈ।

Also Read: Non-veg ਰੋਜ਼ਾਨਾ ਖਾਣ ਵਾਲੇ ਹੋ ਜਾਓ ਸਾਵਧਾਨ! ਕੈਂਸਰ ਦਾ ਵਧੇਰੇ ਖਤਰਾ

ਮੁੱਖ ਸਕੱਤਰ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਜਨਰਲ ਪ੍ਰਸ਼ਾਸਨ ਵਿਭਾਗ ਨੇ ਇਹ ਸੰਕਲਪ ਪੱਤਰ ਜਾਰੀ ਕੀਤਾ ਹੈ। ਇਸ ਸੰਕਲਪ ਪੱਤਰ ਅਨੁਸਾਰ ਕਿੰਨਰਾਂ ਜਾਂ ਟ੍ਰਾਂਸਜੈਂਡਰਾਂ ਨੂੰ ਪਿੱਛੜੇ ਵਰਗ ਸੂਚੀ (2) ’ਚ ਸ਼ਾਮਿਲ ਕੀਤਾ ਹੈ। ਇਸ ਤਹਿਤ ਸਿਪਾਹੀ ਜਾਂ ਥਾਣੇਦਾਰ ਦੀਆਂ ਅਗਲੀਆਂ ਭਰਤੀਆਂ ’ਚ ਹਰੇਕ 500 ਅਹੁਦਿਆਂ ’ਤੇ ਇਕ ਟ੍ਰਾਂਸਜੈਂਡਰ ਦੀ ਸਿੱਧੀ ਭਰਤੀ ਹੋਵੇਗੀ। ਬੈਠਕ ’ਚ ਦੱਸਿਆ ਗਿਆ ਕਿ ਬਿਹਾਰ ਪੁਲਿਸ ਦੀ ਅਗਲੀਆਂ ਸਾਰੀਆਂ ਨਿਯੁਕਤੀਆਂ ’ਚ ਥਰਡ ਜੈਂਡਰਾਂ ਲਈ ਸੀਟਾਂ ਅਲੱਗ ਤੋਂ ਰਿਜ਼ਰਵ ਰੱਖੀਆਂ ਜਾਣਗੀਆਂ। ਯੋਗ ਟ੍ਰਾਂਸਜੈਂਡਰ ਨਾ ਮਿਲਣ ’ਤੇ ਇਸ ਨੂੰ ਪਿੱਛੜੇ ਵਰਗ ਦੇ ਆਮ ਉਮੀਦਵਾਰ ਨਾਲ ਭਰਿਆ ਜਾਵੇਗਾ। ਬਿਹਾਰ ਪੁਲਿਸ ’ਚ ਅਗਲੇ ਕੁਝ ਮਹੀਨਿਆਂ ’ਚ ਵੱਡੀ ਗਿਣਤੀ ’ਚ ਥਾਣੇਦਾਰਾਂ ਤੇ ਸਿਪਾਹੀਆਂ ਦੀ ਭਰਤੀ ਹੋਣੀ ਹੈ।

Also Read: ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਅਹੁਦੇ ਤੋਂ ਦਿੱਤਾ ਅਸਤੀਫਾ

In The Market