ਸਹੁੰ ਚੁੱਕ ਸਮਾਗਮ ਮੌਕੇ ਇਕੱਠਾ ਹੋਇਆ ਭਗਵੰਤ ਮਾਨ ਦਾ ਪਰਿਵਾਰ

ਚੰਡੀਗੜ੍ਹ : ਪੰਜਾਬ ਵਿਚ ਅੱਜ ਬੁੱਧਵਾਰ ਨੂੰ ਨਵੀਂ ਸਰਕਾਰ ਸਹੁੰ ਚੁੱਕਣ ਜਾ ਰਹੀ ਹੈ। ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ (Chief Minister…

ਚੰਡੀਗੜ੍ਹ : ਪੰਜਾਬ ਵਿਚ ਅੱਜ ਬੁੱਧਵਾਰ ਨੂੰ ਨਵੀਂ ਸਰਕਾਰ ਸਹੁੰ ਚੁੱਕਣ ਜਾ ਰਹੀ ਹੈ। ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ, ਉਨ੍ਹਾਂ ਦੋਵੇਂ ਬੱਚੇ ਸੀਰਤ ਕੌਰ ਮਾਨ (Sirat Kaur Mann) (21) ਅਤੇ ਦਿਲਸ਼ਾਨ ਮਾਨ (Dilshan Mann) (17) ਅੱਜ ਸ਼ਹੀਦ ਭਗਤ ਸਿੰਘ (Shaheed Bhagat Singh) ਦੇ ਜੱਦੀ ਪਿੰਡ ਖਟਕੜ ਕਲਾਂ (Village Khatkar Kalan) ਵਿਚ ਹੋਣ ਵਾਲੇ ਸਹੁੰ ਚੁੱਕ ਸਮਾਗਮ (Oath-taking ceremonies) ਵਿਚ ਸ਼ਾਮਲ ਹੋਣਗੇ, ਉਨ੍ਹਾਂ ਦੀ ਮਾਂ ਅਤੇ ਭਗਵੰਤ ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ (Ex Wife Inderpreet Kaur) ਸਮਾਰਹੋ ਵਿਚ ਸ਼ਾਮਲ ਹੋਣ ਲਈ ਸੰਯੁਕਤ ਰਾਜ ਅਮਰੀਕਾ (USA) ਤੋਂ ਭਾਰਤ ਆ ਰਹੇ ਹਨ। ਆਮ ਆਦਮੀ ਪਾਰਟੀ (Aam Aadmi Party) ਦੇ ਨੇਤਾ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ 2015 ਵਿਚ ਵੱਖ ਹੋ ਗਏ ਸਨ। Also Read : ਪੰਜਾਬ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਨੇ ਕੀਤਾ ਟਵੀਟ

Bhagwant Mann swearing-in: 'He was always in my prayers, will always be..,'  says ex-wife; children reach India to attend ceremony | Cities News,The  Indian Express

ਜਿਸ ਤੋਂ ਬਾਅਦ ਜੋੜੇ ਦੇ ਬੱਚੇ, ਸੀਰਤ ਕੌਰ ਮਾਨ (21) ਅਤੇ ਦਿਲਸ਼ਾਨ ਮਾਨ (17) ਆਪਣੀ ਮਾਂ ਦੇ ਨਾਲ ਅਮਰੀਕਾ ਚਲੇ ਗਏ, ਜਦੋਂ ਕਿ ਮਾਨ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਕਰਨਾ ਜਾਰੀ ਰੱਖਿਆ। ਸਾਲ 2014 ਵਿਚ ਇੰਦਰਪ੍ਰੀਤ ਕੌਰ ਉਸ ਸਾਲ ਹੋਈਆਂ ਲੋਕ ਸਭਾ ਚੋਣਾਂ ਲਈ ਭਗਵੰਤ ਮਾਨ ਦੀ ਮੁਹਿੰਮ ਦੀ ਰੀੜ ਸੀ ਅਤੇ ਸੰਰੂਰ ਦੇ ਪਿੰਡਾਂ ਵਿਚ ਉਨ੍ਹਾਂ ਲਈ ਪ੍ਰਚਾਰ ਕਰਦੀ ਸੀ, ਜਿੱਥੋਂ ਮਾਨ 2014 ਵਿਚ ਪਹਿਲੀ ਵਾਰ ਪਾਰਟੀ ਲਈ ਸੰਸਦ ਮੈਂਬਰ ਚੁਣੇ ਗਏ ਸਨ। ਹਾਲਾਂਕਿ 2015 ਵਿਚ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਅਤੇ ਤਲਾਕ ਲੈ ਲਿਆ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਾਨ ਅਤੇ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿਚ ਇੰਦਰਪ੍ਰੀਤ ਕੌਰ ਨੇ ਅਮਰੀਕਾ ਤੋਂ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਦੋਵੇਂ ਬੱਚੇ ਭਾਰਤ ਪਹੁੰਚ ਗਏ ਹਨ ਅਤੇ ਉਹ ਖਟਕੜ ਕਲਾਂ ਵਿਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ। 

ਦੇਖੋ ਵੀਡੀਓ

Leave a Reply

Your email address will not be published. Required fields are marked *