LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ  ਸਸਤਾ ਹੋਇਆ ਗੈਸ ਸਿਲੰਡਰ

ਨਵੀਂ ਦਿੱਲੀ- ਬਿਜ਼ਨੈੱਸ ਡੈਸਕ: ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਅੱਜ ਤੋਂ LPG ਸਿਲੰਡਰ 100…

ਨਵੀਂ ਦਿੱਲੀ- ਬਿਜ਼ਨੈੱਸ ਡੈਸਕ: ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਅੱਜ ਤੋਂ LPG ਸਿਲੰਡਰ 100 ਰੁਪਏ ਸਸਤਾ ਹੋ ਗਿਆ ਹੈ। ਇੰਡੀਅਨ ਆਇਲ ਦੁਆਰਾ ਵੀਰਵਾਰ, 1 ਸਤੰਬਰ 2022 ਨੂੰ ਐਲਪੀਜੀ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ।ਇਸ ਦੇ ਮੁਤਾਬਕ ਇੰਡੇਨ ਦਾ ਸਿਲੰਡਰ ਦਿੱਲੀ ‘ਚ 91.50 ਰੁਪਏ, ਕੋਲਕਾਤਾ ‘ਚ 100 ਰੁਪਏ, ਮੁੰਬਈ ‘ਚ 92.50 ਰੁਪਏ ਅਤੇ ਚੇਨਈ ‘ਚ 96 ਰੁਪਏ ਸਸਤਾ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੀਮਤ ਵਿੱਚ ਇਹ ਕਟੌਤੀ ਪੂਰੇ ਦੇਸ਼ ਵਿੱਚ ਲਾਗੂ ਹੋਵੇਗੀ।

Also Read: ਜੈਕਲੀਨ ਲਈ ਸੁਕੇਸ਼ ਨੇ ਸ਼੍ਰੀਲੰਕਾ-ਬਹਿਰੀਨ ‘ਚ ਖਰੀਦਿਆ ਸੀ ਘਰ, ਮੁੰਬਈ ‘ਚ ਵੀ ਦੇਖੀ ਸੀ ਜਾਇਦਾਦ! ਈਡੀ ਦਾ ਦਾਅਵਾ

ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਲਗਾਤਾਰ ਪੰਜਵੇਂ ਮਹੀਨੇ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਕਟੌਤੀ ਨਾਲ ਇਹ ਸਿਲੰਡਰ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਘੱਟ ਕੀਮਤ ‘ਤੇ ਉਪਲਬਧ ਹੋਵੇਗਾ।

Also Read: ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨ

ਕਿੱਥੇ ਕਿੰਨੀ ਹੈ ਕੀਮਤ
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਹੁਣ ਵਪਾਰਕ ਗੈਸ ਸਿਲੰਡਰ ਦੀ ਕੀਮਤ ਦਿੱਲੀ ‘ਚ 1885 ਰੁਪਏ, ਕੋਲਕਾਤਾ ‘ਚ 1995.50 ਰੁਪਏ, ਮੁੰਬਈ ‘ਚ 1844 ਰੁਪਏ ਅਤੇ ਚੇਨਈ ‘ਚ 2045 ਰੁਪਏ ਪ੍ਰਤੀ ਗੈਸ ਸਿਲੰਡਰ ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 1 ਅਗਸਤ ਤੋਂ ਐਲਪੀਜੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ।

Leave a Reply

Your email address will not be published. Required fields are marked *