ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਪਟੀਸ਼ਨ HC ‘ਚ ਖਾਰਿਜ, ਦਿੱਤੀ ਇਹ ਦਲੀਲ

ਚੰਡੀਗੜ੍ਹ– ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਕੇਂਦਰ ਤੇ ਰਾਜ ਸਰਕਾਰ…

ਚੰਡੀਗੜ੍ਹ– ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਕੇਂਦਰ ਤੇ ਰਾਜ ਸਰਕਾਰ ਵਲੋਂ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਸਬੰਧੀ ਜਨਹਿਤ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਖਾਰਿਜ ਕਰ ਦਿੱਤੀ।

Also Read: ਹੜ੍ਹ ਪ੍ਰਭਾਵਿਤ ਪਾਕਿਸਤਾਨ ‘ਚ ਪੈਟਰੋਲ 235 ਰੁਪਏ ਪ੍ਰਤੀ ਲੀਟਰ ਤੋਂ ਪਾਰ, ਫਿਰ ਵੀ ਭਾਰਤ ਨਾਲੋਂ ਸਸਤਾ

ਚੀਫ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਅਰੁਣਾ ਪੱਲੀ ਦੀ ਬੈਂਚ ਨੇ ਫੈਸਲੇ ਵਿਚ ਕਿਹਾ ਕਿ ਉਹ ਕਿਸ ਅਧਿਕਾਰ ਨਾਲ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਕਹਿ ਸਕਦੇ ਹਨ, ਇਸੇ ਮਾਮਲੇ ਵਿਚ ਦਿੱਲੀ ਹਾਈਕੋਰਟ ਪਟੀਸ਼ਨ ਖਾਰਿਜ ਕਰ ਚੁੱਕਿਆ ਹੈ। ਬੈਂਚ ਨੇ ਫੈਸਲੇ ਵਿਚ ਕਿਹਾ ਕਿ ਪਟੀਸ਼ਨਕਰਤਾ ਨੇ ਅਜਿਹਾ ਕੋਈ ਕਾਨੂੰਨ ਜਾਂ ਰਿਕਾਰਡ ਪੇਸ਼ ਨਹੀਂ ਕੀਤਾ, ਜਿਸ ਦੇ ਆਧਾਰ ਉੱਤੇ ਇਹ ਫੈਸਲਾ ਲਿਆ ਜਾ ਸਕੇ।

Also Read: LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ  ਸਸਤਾ ਹੋਇਆ ਗੈਸ ਸਿਲੰਡਰ

ਪਹਿਲਾਂ ਦਿੱਲੀ ਕੋਰਟ ਵਿਚ ਲੱਗੀ ਸੀ ਅਰਜ਼ੀ
ਹਾਈਕੋਰਟ ਨੇ ਪਟੀਸ਼ਨਕਰਤਾ ਤੋਂ ਪੁੱਛਿਆ ਕਿ ਕੀ ਕਾਨੂੰਨ ਵਿਚ ਅਜਿਹੀ ਕੋਈ ਧਾਰਾ ਹੈ, ਜਿਸ ਦੇ ਤਹਿਤ ਕੋਰਟ ਨੂੰ ਇਹ ਨਿਰਦੇਸ਼ ਦੇਣ ਦਾ ਅਧਿਕਾਰ ਦਿੱਤਾ ਗਿਆ ਹੋਵੇ? ਇਸ ਸਵਾਲ ਦਾ ਪਟੀਸ਼ਨਕਰਤਾ ਦੇ ਕੋਲ ਜਵਾਬ ਨਹੀਂ ਸੀ। ਸੋਨੀਪਤ ਦੇ ਵਕੀਲ ਬਿਜੇਂਦਰ ਸਾਂਗਵਾਨ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਦਿੱਲੀ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

Leave a Reply

Your email address will not be published. Required fields are marked *