ਸ਼ਿਮਲਾ- ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚੇ ਬਨ। ਉਨ੍ਹਾਂ ਦੀ ਕਾਰ ਇੱਕ ਖੱਡ ਵਿੱਚ ਪਲਟ ਗਈ। ਇਹ ਹਾਦਸਾ ਸ਼ਿਮਲਾ ਜ਼ਿਲ੍ਹੇ ਦੇ ਚੈਲ ਵਿਖੇ ਵਾਪਰਿਆ। ਉਹ ਘੁੰਮਣ ਲਈ ਚੈਲ ਵੱਲ ਗਏ ਸੀ ਕਿ ਇਸੇ ਦੌਰਾਨ ਇਕ ਕੱਚੇ ਰਸਤੇ ਉੱਤੇ ਉਨ੍ਹਾਂ ਦੀ ਗੱਡੀ ਖੱਡ ਵੱਲ ਚਲੀ ਗਈ। ਗੱਡੀ ਖੱਡ ਵਿਚ ਪਲਟਣ ਤੋਂ ਬਾਅਦ ਇਕ ਦਰੱਖਤ ਨਾਲ ਲੱਗ ਕੇ ਰੁਕ ਗਈ।
Also Read: ਸਬ-ਡਵੀਜ਼ਨ ਪੱਧਰ ‘ਤੇ ਖੇਡਾਂ ਦੀ ਸ਼ੁਰੂਆਤ: ਦੋ ਮਹੀਨੇ ਚੱਲੇਗਾ ਮੇਲਾ, ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾਈ
ਗੱਡੀ ਪਲਟ ਕੇ ਰੁੜਦੀ ਹੋਈ ਇਕ ਦਰੱਖਤ ਨਾਲ ਜਾ ਲੱਗੀ। ਇਸ ਤੋਂ ਬਾਅਦ ਉਨ੍ਹਾਂ ਦੇ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਤੇ ਸਟਾਫ ਮੈਂਬਰਾਂ ਨੇ ਗੱਡੀ ਵਿਚ ਸਵਾਰ ਰਾਣਾ ਗੁਰਜੀਤ ਸਣੇ ਸਾਰਿਆਂ ਨੂੰ ਬਾਹਰ ਕੱਢਿਆ। ਹਾਦਸਾ ਸ਼ਾਮ ਵੇਲੇ ਵਾਪਰਿਆ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਭਗਵਾਨ ਦਾ ਸ਼ੁਕਰ ਹੈ ਕਿ ਸਾਰੇ ਬਚ ਗਏ। ਵਾਹਿਗੁਰੂ ਨੇ ਖੁਦ ਹੱਥ ਲਗਾ ਕੇ ਸਾਰਿਆਂ ਨੂੰ ਬਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਗੱਡੀ ਵਿਚ ਸਵਾਰ ਕਿਸੇ ਵੀ ਵਿਅਕਤੀ ਨੂੰ ਖਰੋਚ ਤੱਕ ਨਹੀਂ ਆਈ। ਸਿਰਫ ਗੱਡੀ ਦਾ ਹੀ ਨੁਕਸਾਨ ਹੋਇਆ ਹੈ।
Also Read: ਪੰਜਾਬ ‘ਚ 6 ਮਹੀਨਿਆਂ ‘ਚ ਤੀਜਾ ADGP ਲਾਅ ਐਂਡ ਆਰਡਰ, ਹੁਣ ਅਰਪਿਤ ਸ਼ੁਕਲਾ ਨੂੰ ਮਿਲੀ ਜ਼ਿੰਮੇਦਾਰੀ
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਭ ਆਮ ਲੋਕਾਂ ਦੀਆਂ ਦੁਆਵਾਂ ਦਾ ਅਸਰ ਹੈ ਕਿ ਗੱਡੀ ਖੱਡ ਵਿਚ ਡਿੱਗੀ ਤੇ ਉਥੇ ਉਲਟੀ ਹੋਣ ਦੇ ਬਾਵਜੂਦ ਇਕ ਦਰੱਖਤ ਨਾਲ ਲੱਗ ਕੇ ਰੁਕ ਗਈ। ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਚੈਲ ਵਿਚ ਘੁੰਮਣ ਦੇ ਲਈ ਆਏ ਹੋਏ ਸਨ।
ਸਫਰ ਦੌਰਾਨ ਇਕ ਸਿੰਗਲ ਕੱਚੀ ਸੜਕ ਉੱਤੇ ਅਚਾਨਕ ਗੱਡੀ ਖੱਡ ਵੱਲ ਮੁੜ ਗਈ ਤੇ ਇਹ ਹਾਦਸਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਖੱਡ ਵਿਚੋਂ ਗੱਡੀ ਕੱਡਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ।



