ਨਵੀਂ ਦਿੱਲੀ: ਤਿਉਹਾਰਾਂ ਦੇ ਮੌਸਮ 'ਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਤੋਹਫ਼ਾ ਦਿੱਤਾ ਹੈ। ਕੇਂਦਰ ਸਰਕਾਰ ਨੇ ਉਜਵਲਾ ਯੋਜਨਾ ਤਹਿਤ ਮਿਲਦੇ ਗੈਸ ਸਿਲੰਡਰਾਂ 'ਤੇ ਸਬਸਿਡੀ 200 ਰੁਪਏ ਤੋਂ ਵਧਾ ਕੇ 300 ਰੁਪਏ ਕਰ ਦਿੱਤੀ ਹੈ ਯਾਨੀ ਹੁਣ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਿਲੰਡਰ 100 ਰੁਪਏ ਹੋਰ ਸਸਤਾ ਮਿਲੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਇਹ ਖੁਸ਼ਖਬਰੀ ਦਿੱਤੀ।
ਦਿੱਲੀ 'ਚ ਸਿਲੰਡਰ 603 ਰੁਪਏ 'ਚ ਮਿਲੇਗਾ
ਕੇਂਦਰ ਸਰਕਾਰ ਤੋਂ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲਣ ਤੋਂ ਬਾਅਦ, ਦਿੱਲੀ 'ਚ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ 603 ਰੁਪਏ ਵਿੱਚ ਮਿਲੇਗਾ। ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਮੁੰਬਈ 'ਚ 602.50 ਰੁਪਏ, ਕੋਲਕਾਤਾ ਵਿੱਚ 629 ਰੁਪਏ ਤੇ ਚੇਨਈ ਵਿੱਚ 618.50 ਰੁਪਏ ਵਿੱਚ ਘਰੇਲੂ ਐਲਪੀਜੀ ਸਿਲੰਡਰ ਮਿਲੇਗਾ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ 9.6 ਕਰੋੜ ਹੈ। ਇਸ ਕਾਰਨ ਦੇਸ਼ ਦੇ 9.6 ਕਰੋੜ ਲੋਕਾਂ ਨੂੰ ਸਬਸਿਡੀ 'ਚ ਵਾਧੇ ਦਾ ਸਿੱਧਾ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਸਰਕਾਰ ਗਰੀਬ ਲੋਕਾਂ ਨੂੰ ਰਿਆਇਤੀ ਦਰਾਂ 'ਤੇ ਐਲਪੀਜੀ ਸਿਲੰਡਰ ਪ੍ਰਦਾਨ ਕਰਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Amitab Bachchan News: जलसा के बाहर उमड़ी भीड़! Big B ने मिलने आए फैंस को बांटे तोहफे, वीडियो वायरल
Petrol-Diesel Prices Today: पेट्रोल-डीजल की कीमतों में उतार-चड़ाव जारी! जानें आपके शहर में सस्ता हुआ या महंगा
Gold-Silver Price Today: सोना-चांदी के बड़े दाम, जानें आपके शहर में आज क्या है गोल्ड-सिल्वर का रेट