LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਲ ਦੇ ਆਖਿਰੀ ਮਹੀਨੇ ਦਸੰਬਰ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਬੈਂਕ Holiday List

bank52369

ਨਵੀਂ ਦਿੱਲੀ : ਇਹ ਸਾਲ ਦਾ ਆਖਰੀ ਮਹੀਨਾ ਹੈ। ਸਾਲ 2023 ਖਤਮ ਹੋਣ ਵਾਲਾ ਹੈ। ਸਾਲ ਦੇ ਆਖਰੀ ਮਹੀਨੇ ਦਸੰਬਰ 'ਚ ਵੀ ਕਈ ਤਿਉਹਾਰ ਆਉਂਦੇ ਹਨ। ਇਸ ਕਾਰਨ ਦੇਸ਼ ਦੇ ਕਈ ਸ਼ਹਿਰਾਂ 'ਚ ਬੈਂਕਾਂ ਦੀਆਂ ਛੁੱਟੀਆਂ ਹਨ। ਜੇਕਰ ਤੁਸੀਂ ਵੀ ਕਿਸੇ ਕੰਮ ਲਈ ਬੈਂਕ ਜਾਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਬੈਂਕ ਦੀ ਛੁੱਟੀਆਂ ਦੀ ਸੂਚੀ ਜ਼ਰੂਰ ਦੇਖੋ।ਬੈਂਕ ਹੌਲੀਡੇ ਦੌਰਾਨ ਤੁਸੀਂ ਆਨਲਾਈਨ ਨੈੱਟ ਬੈਂਕਿੰਗ ਤੇ ATM ਸੇਵਾ ਵਰਗੀਆਂ ਕਈ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੇਸ਼ ਦੇ ਸਾਰੇ ਬੈਂਕ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿਣਗੇ।

ਇਸ ਦਿਨ ਵੀ ਬੰਦ ਰਹਿਣਗੇ ਬੈਂਕ

1 ਦਸੰਬਰ ਨੂੰ ਰਾਜ ਉਦਘਾਟਨ ਦਿਵਸ/ਸਵਦੇਸ਼ੀ ਆਸਥਾ ਦਿਵਸ ਹੈ। ਇਸ ਦਿਨ ਕੋਹਿਮਾ ਤੇ ਈਟਾਨਗਰ 'ਚ ਬੈਂਕਾਂ ਦੀ ਛੁੱਟੀ ਰਹੇਗੀ।

4 ਦਸੰਬਰ ਨੂੰ ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ ਹੈ ਅਤੇ ਇਸ ਮੌਕੇ ਪੰਚੀ 'ਚ ਬੈਂਕਾਂ ਦੀ ਛੁੱਟੀ ਰਹੇਗੀ।

12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ ਹੈ ਤੇ ਇਸ ਮੌਕੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।

13 ਅਤੇ 14 ਦਸੰਬਰ ਨੂੰ ਲੋਸੁੰਗ ਦੇ ਮੌਕੇ 'ਤੇ ਗੰਗਟੋਕ ਦੇ ਬੈਂਕ ਨਹੀਂ ਖੁੱਲ੍ਹਣਗੇ।

18 ਦਸੰਬਰ ਨੂੰ ਯੂ ਸੋਸੋ ਥਾਮ ਦੀ ਬਰਸੀ 'ਤੇ ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ।

19 ਦਸੰਬਰ ਗੋਆ ਮੁਕਤੀ ਦਿਵਸ ਹੈ। ਇਸ ਮੌਕੇ ਪੰਚੀ 'ਚ ਬੈਂਕ ਬੰਦ ਰਹਿਣਗੇ।

25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।

26 ਦਸੰਬਰ ਨੂੰ ਕ੍ਰਿਸਮਸ ਦੇ ਜਸ਼ਨ ਦੇ ਮੌਕੇ 'ਤੇ ਆਈਜ਼ੋਲ, ਕੋਹਿਮਾ, ਸ਼ਿਲਾਂਗ ਦੇ ਬੈਂਕ ਬੰਦ ਰਹਿਣਗੇ।

27 ਦਸੰਬਰ ਨੂੰ ਕ੍ਰਿਸਮਸ ਦੇ ਜਸ਼ਨਾਂ ਮੌਕੇ ਕੋਹਿਮਾ ਦੇ ਬੈਂਕ ਬੰਦ ਰਹਿਣਗੇ।

30 ਦਸੰਬਰ ਨੂੰ ਯੂ ਕਿਆਂਗ ਨੰਗਬਾਹ ਦੇ ਮੌਕੇ 'ਤੇ ਸ਼ਿਲਾਂਗ 'ਚ ਬੈਂਕ ਬੰਦ ਰਹਿਣਗੇ।

ਸ਼ਨੀਵਾਰ ਤੇ ਐਤਵਾਰ ਦੀ ਛੁੱਟੀ

ਇਨ੍ਹਾਂ ਛੁੱਟੀਆਂ ਤੋਂ ਇਲਾਵਾ ਦੂਜੇ ਤੇ ਚੌਥੇ ਸ਼ਨੀਵਾਰ ਕਾਰਨ 9 ਦਸੰਬਰ ਤੇ 23 ਦਸੰਬਰ ਨੂੰ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 3, 10, 17, 24 ਤੇ 31 ਦਸੰਬਰ ਨੂੰ ਐਤਵਾਰ ਹੋਣ ਕਾਰਨ ਦੇਸ਼ 'ਚ ਰਾਸ਼ਟਰੀ ਪੱਧਰ 'ਤੇ ਬੈਂਕਾਂ ਲਈ ਛੁੱਟੀ ਰਹੇਗੀ।

In The Market