LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

India Mobile Congress 2023 : ਏਸ਼ੀਆ ਦਾ ਸਭ ਤੋਂ ਵੱਡਾ ਸਮਾਗਮ ਹੋਇਆ ਸ਼ੁਰੂ, ਪੀਐੱਮ ਮੋਦੀ ਨੇ ਕੀਤਾ ਉਦਘਾਟਨ, ਪੜ੍ਹੋ ਪੂਰੀ ਰਿਪੋਰਟ

pmth56412

ਨਵੀਂ ਦਿੱਲੀ : ਇੰਡੀਆ ਮੋਬਾਈਲ ਕਾਂਗਰਸ 2023 ਸ਼ੁਰੂ ਹੋ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਈਵੈਂਟ 'ਚ ਟੈਕਨਾਲੋਜੀ ਤੇ ਇਨੋਵੇਸ਼ਨ ਨਾਲ ਜੁੜੇ ਕਈ ਅਪਡੇਟਜ਼ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ Jio, Airtel ਤੇ Vi ਵਰਗੀਆਂ ਦੂਰਸੰਚਾਰ ਕੰਪਨੀਆਂ ਵੀ 5G ਤਕਨੀਕ ਨੂੰ ਲੈ ਕੇ ਆਪਣੇ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕਰਨਗੀਆਂ।

ਇਹ ਸਮਾਗਮ ਅੱਜ ਸਵੇਰੇ 10 ਵਜੇ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਸ਼ੁਰੂ ਹੋਇਆ ਹੈ। ਇਹ 3 ਦਿਨਾਂ ਦਾ ਪ੍ਰੋਗਰਾਮ ਹੈ ਜੋ 27 ਅਕਤੂਬਰ ਤੋਂ 29 ਅਕਤੂਬਰ ਤੱਕ ਚੱਲੇਗਾ। ਏਸ਼ੀਆ ਦਾ ਸਭ ਤੋਂ ਵੱਡਾ ਟੈਕ ਸਮਾਗਮ ਅੱਜ ਮਤਲਬ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਸਮਾਗਮ ਵਿੱਚ ਸਟਾਰਟਅੱਪਸ ਤੇ ਸਰਕਾਰ ਵੱਲੋਂ ਤਕਨਾਲੋਜੀ ਦੇ ਵਿਕਾਸ ਲਈ ਬਣਾਈਆਂ ਗਈਆਂ ਸਕੀਮਾਂ ਬਾਰੇ ਚਰਚਾ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਇਸ ਈਵੈਂਟ 'ਚ 5G ਦੇ ਵਿਕਾਸ ਤੇ 6G ਦੀ ਸ਼ੁਰੂਆਤ 'ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਤਿੰਨ ਦਿਨ ਚੱਲਣ ਵਾਲੇ ਸਮਾਗਮ ਵਿੱਚ ਤਕਨਾਲੋਜੀ ਰਾਹੀਂ ਮਨੁੱਖੀ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਅਹਿਮ ਫੈਸਲੇ ਲਏ ਜਾਣਗੇ। ਜਿਸ ਵਿੱਚ ਏਆਈ, ਸੈਮੀਕੰਡਕਟਰ ਤੇ ਗ੍ਰੀਨ ਟੈਕਨਾਲੋਜੀ ਅਹਿਮ ਵਿਸ਼ੇ ਹੋਣਗੇ।

ਭਾਰਤ ਦੀਆਂ ਮੁੱਖ ਦੂਰਸੰਚਾਰ ਕੰਪਨੀਆਂ ਮਤਲਬ Jio, Airtel ਤੇ Vi 5G ਨੂੰ ਲੈ ਕੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਨਗੀਆਂ। ਇਸ ਤੋਂ ਇਲਾਵਾ ਇਹ ਕੰਪਨੀਆਂ 5G 'ਤੇ ਕੰਮ ਕਰ ਰਹੀਆਂ ਆਪਣੀਆਂ ਐਪਲੀਕੇਸ਼ਨਾਂ ਤੇ ਸੇਵਾਵਾਂ ਦਾ ਡੈਮੋ ਵੀ ਦੇਣਗੀਆਂ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਨੇ ਜੀਓ ਦੀ ਆਉਣ ਵਾਲੀ ਟੈਕਨਾਲੋਜੀ 'ਤੇ ਨਜ਼ਰ ਮਾਰੀ ਤੇ ਆਕਾਸ਼ ਅੰਬਾਨੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜੀਓ ਦੇ ਉਤਪਾਦਾਂ ਤੇ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ।

In The Market