LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੇਸ਼ ਭਰ 'ਚ ਅਗਨੀਪਥ ਨੂੰ ਲੈ ਕੇ ਪ੍ਰਦਰਸ਼ਨ ਜਾਰੀ, ਬਿਹਾਰ ਦੇ 15 ਜ਼ਿਲਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ

18j agniveer

ਨਵੀਂ ਦਿੱਲੀ- ਫੌਜ 'ਚ ਭਰਤੀ ਲਈ ਸਰਕਾਰ ਨੇ ਅਗਨੀਪਥ ਸਕੀਮ ਬਾਰੇ  ਐਲਾਨ ਕੀ ਕੀਤਾ, ਸੜਕਾਂ 'ਤੇ ਸੰਘਰਸ਼ ਸ਼ੁਰੂ ਹੋ ਗਿਆ। ਬਿਹਾਰ ਤੋਂ ਲੈ ਕੇ ਉੱਤਰ ਪ੍ਰਦੇਸ਼ ਤੱਕ ਨੌਜਵਾਨ ਸੜਕਾਂ ਅਤੇ ਰੇਲਵੇ ਪਟੜੀਆਂ 'ਤੇ ਉਤਰ ਆਏ ਹਨ। ਬਿਹਾਰ ਦੇ ਮਸੌੜੀ ਤੋਂ ਲੈ ਕੇ ਯੂਪੀ ਦੇ ਜੌਨਪੁਰ ਤੱਕ ਜੋ ਨੌਜਵਾਨ ਸੜਕਾਂ 'ਤੇ ਦੌੜਦੇ, ਪੁਸ਼ਅੱਪ ਲਾਉਂਦੇ ਤੇ ਬੀਮ ਖਿੱਚਦੇ ਦੇਖੇ ਜਾ ਰਹੇ ਸਨ। ਅੱਜ ਉਹੀ ਨੌਜਵਾਨ ਹੱਥਾਂ ਵਿੱਚ ਬਾਂਸ ਦੇ ਡੰਡੇ ਅਤੇ ਪੱਥਰ ਲੈ ਕੇ ਨਜ਼ਰ ਆ ਰਹੇ ਹਨ। ਮਸੌੜੀ ਤੋਂ ਲੈ ਕੇ ਜੌਨਪੁਰ ਤੱਕ ਹੰਗਾਮਾ ਹੋਇਆ।

Also Read: ਸਮਾਰਟਫੋਨ ਦੀ ਇਸ ਸੈਟਿੰਗ ਨੂੰ ਤੁਰੰਤ ਕਰੋ ਚੇਂਜ, ਘੱਟ ਖਰਚ ਹੋਵੇਗਾ ਡਾਟਾ

ਕਈ ਸੰਗਠਨਾਂ ਨੇ ਅਗਨੀਪਥ ਯੋਜਨਾ ਦੇ ਖਿਲਾਫ 18 ਜੂਨ ਨੂੰ ਬਿਹਾਰ ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਦਾ ਭਾਰੀ ਅਸਰ ਬਿਹਾਰ ਦੇ ਮਸੌੜੀ 'ਚ ਦੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਦੁਕਾਨਾਂ ਬੰਦ ਹਨ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਭਰ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਹਨ। ਰੇਲਵੇ ਸਟੇਸ਼ਨ ਦੀ ਸੁਰੱਖਿਆ ਵਿੱਚ ਤਾਇਨਾਤ ਜੀਆਰਪੀ ਮੁਲਾਜ਼ਮਾਂ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਬੰਧਕ ਬਣਾ ਲਿਆ ਹੈ।

ਪ੍ਰਦਰਸ਼ਨਕਾਰੀ ਨੌਜਵਾਨ ਸੜਕ ਤੋਂ ਲੈ ਕੇ ਤਰੇਗਨਾ ਸਟੇਸ਼ਨ ਤੱਕ ਲਗਾਤਾਰ ਪਥਰਾਅ ਕਰ ਰਹੇ ਹਨ। ਮਸੌੜੀ ਵਿੱਚ ਵੀ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਅੱਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਮਸੌੜੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਜੀਆਰਪੀ ਦਫ਼ਤਰ ਨੇੜੇ ਇੱਕ ਸਰਕਾਰੀ ਗੱਡੀ ਨੂੰ ਅੱਗ ਲਾ ਦਿੱਤੀ। ਮਸੌੜੀ 'ਚ ਪੁਲਿਸ-ਪ੍ਰਸ਼ਾਸਨ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣ ਦੇ ਨਾਲ-ਨਾਲ ਹਵਾ ਵਿੱਚ ਫਾਇਰਿੰਗ ਵੀ ਕੀਤੀ।

Also Read: ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਦੇ ਵਕੀਲ ਦਾ ਦੋਸ਼, ਕਸਟਡੀ 'ਚ ਲਾਰੈਂਸ ਦੀ ਜਾਨ ਨੂੰ ਖਤਰਾ

ਬਿਹਾਰ ਦੇ ਜਹਾਨਾਬਾਦ 'ਚ ਅਗਨੀਪਥ ਦੇ ਖਿਲਾਫ ਪ੍ਰਦਰਸ਼ਨ ਨੇ ਭਿਆਨਕ ਰੂਪ ਲੈ ਲਿਆ ਹੈ। ਜਹਾਨਾਬਾਦ ਵਿੱਚ ਭੜਕੇ ਪ੍ਰਦਰਸ਼ਨਕਾਰੀਆਂ ਨੇ ਇੱਕ ਬੱਸ ਅਤੇ ਇੱਕ ਟਰੱਕ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਪਥਰਾਅ ਵੀ ਕੀਤਾ। ਹਾਲਾਂਕਿ ਪਥਰਾਅ ਦੀ ਘਟਨਾ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਹੰਗਾਮੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਤੁਰੰਤ ਮੌਕੇ 'ਤੇ ਪਹੁੰਚ ਗਏ। ਜਹਾਨਾਬਾਦ 'ਚ ਹਾਲਾਤ ਕਾਬੂ ਹੋਣ ਦਾ ਦਾਅਵਾ ਪੁਲਿਸ-ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।

ਬਿਹਾਰ ਦੇ 15 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ
ਅਗਨੀਪਥ ਯੋਜਨਾ ਖਿਲਾਫ ਹਿੰਸਕ ਪ੍ਰਦਰਸ਼ਨ ਜਾਰੀ ਹਨ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਹਰ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਹੀ ਰੇਲ-ਬੱਸ ਸਾੜਨ ਅਤੇ ਪਥਰਾਅ ਦੀਆਂ ਖਬਰਾਂ ਆ ਰਹੀਆਂ ਹਨ। ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਬਿਹਾਰ ਸਰਕਾਰ ਨੇ ਸੂਬੇ ਦੇ 15 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਬਿਹਾਰ ਪੁਲਿਸ ਵੀ ਹਰਕਤ ਵਿੱਚ ਹੈ। ਬਿਹਾਰ ਪੁਲਿਸ ਨੇ ਆਪਣੇ ਖੁਫੀਆ ਤੰਤਰ ਨੂੰ ਅਲਰਟ ਕਰ ਦਿੱਤਾ ਹੈ। ਕਈ ਪ੍ਰਦਰਸ਼ਨਕਾਰੀ ਫੜੇ ਵੀ ਗਏ ਹਨ।

Also Read: ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੀ CM ਮਾਨ ਨੇ ਸਖਤ ਸ਼ਬਦਾਂ 'ਚ ਕੀਤੀ ਨਿਖੇਧੀ

ਯੂਪੀ ਦੇ ਜੌਨਪੁਰ ਵਿੱਚ ਰੋਡਵੇਜ਼ ਬੱਸ ਫੂਕੀ
ਅਗਨੀਪਥ ਯੋਜਨਾ ਦੇ ਖਿਲਾਫ ਹਿੰਸਕ ਪ੍ਰਦਰਸ਼ਨਾਂ ਦੀ ਅੱਗ ਉੱਤਰ ਪ੍ਰਦੇਸ਼ ਤੱਕ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਅਤੇ ਪੁਲਿਸ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਪ੍ਰਦਰਸ਼ਨਕਾਰੀਆਂ ਨੇ ਬੱਸਾਂ ਅਤੇ ਪੁਲਿਸ ਵਾਹਨਾਂ ਦੀ ਭੰਨਤੋੜ ਕੀਤੀ।

In The Market