LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਡਾਨੀ ਗਰੁੱਪ ਨੇ ਕੋਲੇ ਦੀ ਦਰਾਮਦ ’ਚ ਬੇਨਿਯਮੀਆਂ ਕਰ ਕੇ ਲੋਕਾਂ ਨੂੰ ਲੁੱਟਿਆ: ਰਾਹੁਲ ਗਾਂਧੀ

juy896352

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇਕ ਮੀਡੀਆ ਰਿਪੋਰਟ ਦਾ ਹਵਾਲਾ ਦੇ ਕੇ ਅਡਾਨੀ ਗਰੁੱਪ ’ਤੇ ਕੋਲੇ ਦੀ ਦਰਾਮਦ ’ਚ ਜ਼ਿਆਦਾ ਕੀਮਤ ਦਿਖਾ ਕੇ 12 ਹਜ਼ਾਰ ਕਰੋੜ ਰੁਪਏ ਦੀਆਂ ਬੇਨਿਯਮੀਆਂ ਦਾ ਇਲਜ਼ਾਮ ਲਾਇਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਰ ਕੇ ਅਡਾਨੀ ਗਰੁੱਪ ਨੇ ਲੋਕਾਂ ਨੂੰ ਬਿਜਲੀ ਦਰਾਂ ਲਈ ਵੱਧ ਅਦਾਇਗੀ ਕਰਨ ਲਈ ਮਜਬੂਰ ਕੀਤਾ ਤੇ ਉਨ੍ਹਾਂ ਨੂੰ ਲੁੱਟਿਆ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਦਾ ਹੁਕਮ ਦੇਣ ਤੇ ਇਸ ਮੁੱਦੇ ਉਤੇ ਸਭ ਸਪੱਸ਼ਟ ਕਰਨ ਲਈ ਕਿਹਾ। ਇੱਥੇ ਕਾਂਗਰਸ ਹੈੱਡਕੁਆਰਟਰ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ 2024 ਵਿਚ ਉਨ੍ਹਾਂ ਦੀ ਪਾਰਟੀ ਨੂੰ ਕੇਂਦਰ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਇਸ ਕਾਰੋਬਾਰੀ ਸਮੂਹ ਨਾਲ ਜੁੜੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

ਉਨ੍ਹਾਂ ਦਾਅਵਾ ਕੀਤਾ ਕਿ ਰਿਪੋਰਟ ਮੁਤਾਬਕ ਅਡਾਨੀ ਨੇ ਇਸ ਤਰ੍ਹਾਂ ਕੋਲੇ ਦੀ ਦਰਾਮਦ ’ਚ ਜ਼ਿਆਦਾ ਕੀਮਤ ਦਿਖਾ ਕੇ ‘ਲੋਕਾਂ ਦੀਆਂ ਜੇਬਾਂ ਵਿਚੋਂ’ 12000 ਕਰੋੜ ਰੁਪਏ ਕੱਢ ਲਏ। ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਨੇ ਕੋਲਾ ਇੰਡੋਨੇਸ਼ੀਆ ਵਿਚ ਖ਼ਰੀਦਿਆ ਤੇ ਜਦ ਇਹ ਭਾਰਤ ਪਹੁੰਚਿਆ ਤਾਂ ਇਸ ਦੀ ਕੀਮਤ ਦੁੱਗਣੀ ਹੋ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਭਾਰਤ ਵਿਚ ਬਿਜਲੀ ਦਰਾਂ ਉਤੇ ਅਸਰ ਪਿਆ ਤੇ ਖ਼ਪਤਕਾਰਾਂ ਨੂੰ ਵੱਧ ਬਿੱਲ ਅਦਾ ਕਰਨੇ ਪਏ। ਇਸ ਕਾਰਨ ਕਾਂਗਰਸ ਸ਼ਾਸਿਤ ਕੁਝ ਸੂਬਿਆਂ ਨੂੰ ਗਰੀਬਾਂ ਨੂੰ ਸਬਸਿਡੀ ਵੀ ਦੇਣੀ ਪਈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਖੁਲਾਸਾ ਸੰਸਾਰ ਦੀ ਕਿਸੇ ਵੀ ਸਰਕਾਰ ਨੂੰ ਡੇਗ ਸਕਦਾ ਹੈ ਪਰ ਭਾਰਤ ਵਿਚ ਕੋਈ ਕਾਰਵਾਈ ਨਹੀਂ ਹੋਈ।

ਰਾਹੁਲ ਨੇ ਕਿਹਾ ਕਿ ਇਹ ਇਕ ਵਿਅਕਤੀ ਵੱਲੋਂ ‘ਸਿੱਧੀ ਚੋਰੀ ਕਰਨ ਦਾ ਮਾਮਲਾ ਹੈ, ਜਿਸ ਦਾ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਾਰ-ਵਾਰ ਬਚਾਅ ਕੀਤਾ ਜਾ ਰਿਹਾ ਹੈ।’ ਉਨ੍ਹਾਂ ਉਦਯੋਗਪਤੀ ਗੌਤਮ ਅਡਾਨੀ ਦੀਆਂ ਐੱਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤਾਂ ਬਾਰੇ ਕਿਹਾ ਕਿ ਪਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹਨ ਤੇ ਅਡਾਨੀ ਦਾ ਬਚਾਅ ਵੀ ਨਹੀਂ ਕਰ ਰਹੇ ਹਨ, ਇਸ ਲਈ ਉਹ ਪਵਾਰ ਨੂੰ ਸਵਾਲ ਨਹੀਂ ਕਰਦੇ। ਪਰ ਮੋਦੀ ਅਜਿਹਾ ਕਰ ਰਹੇ ਹਨ ਤੇ ਉਹ ਉਨ੍ਹਾਂ ਨੂੰ ਸਵਾਲ ਕਰਦੇ ਹਨ।

 

In The Market