LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 8,774 ਨਵੇਂ ਮਾਮਲੇ, 621 ਮੌਤਾਂ

28coronavirus

ਨਵੀਂ ਦਿੱਲੀ: ਜਿੱਥੇ ਇਕ ਪਾਸੇ ਕੋਰੋਨਾ (Corona) ਦੇ ਕੇਸਾਂ ਵਿਚ ਕਮੀ ਆਈ ਹੈ ਉਥੇ ਹੀ ਦੂਜੇ ਪਾਸੇ ਕੋਰੋਨਾ ਵਾਇਰਸ (Corona Virus) ਦੇ ਨਵੇਂ ਵੈਰੀਅੰਟ (New variants) ਨੇ ਪੂਰੀ ਦੁਨੀਆ ਵਿਚ ਖਲਬਲੀ ਮਚਾ ਦਿੱਤੀ ਹੈ। ਕੋਰੋਨਾ (Corona) ਦੇ ਨਵੇਂ ਸਟ੍ਰੇਨ (New strains) B.1.1.529 ਵੈਰੀਅੰਟ ਦਾ ਨਾਂ ਓਮੀਕ੍ਰਾਨ (Omicran) ਰੱਖਿਆ ਹੈ, ਜੋ ਬਹੁਤ ਹੀ ਖਤਰਨਾਕ ਹੈ। ਦੱਖਣੀ ਅਫਰੀਕਾ (South Africa) ਵਿਚ ਇਹ ਵੈਰੀਅੰਟ ਪਹਿਲੀ ਵਾਰ ਪਾਇਆ ਗਿਆ ਹੈ, ਜਿਸ ਤੋਂ ਬਾਅਦ ਹੁਣ ਭਾਰਤ ਵਿਚ ਵੀ ਇਸ ਵੈਰੀਅੰਟ ਦੀ ਦਹਿਸ਼ਤ ਫੈਲੀ ਹੋਈ ਹੈ। ਇਸ ਵਿਚਾਲੇ ਬੈਂਗਲੁਰੂ ਏਅਰਪੋਰਟ (Bangalore Airport) 'ਤੇ 2 ਦੱਖਣੀ ਅਫਰੀਕੀ ਯਾਤਰੀਆਂ ਦਾ ਹਵਾਈ ਅੱਡੇ (Airport) 'ਤੇ ਕੋਰੋਨਾ ਟੈਸਟ ਪਾਜ਼ੀਟਿਵ (Corona test positive) ਮਿਲਿਆ ਹੈ, ਜਿਨ੍ਹਾਂ ਨੂੰ ਕਵਾਰੰਟੀਨ (Quarantine) ਕਰ ਦਿੱਤਾ ਗਿਆ ਹੈ।

ਇਸ ਵਿਚਾਲੇ ਕੋਰੋਨਾ ਦੇ ਮੋਰਚੇ 'ਤੇ ਚੰਗੀ ਖਬਰ ਹੈ। ਦੇਸ਼ ਵਿਚ ਲਗਾਤਾਰ ਕੋਰੋਨਾ ਦੇ ਕੇਸ ਵਿਚ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਦੇ 8,774 ਨਵੇਂ ਕੇਸ ਸਾਹਮਣੇ ਆਏ ਹਨ ਅਤੇ 621 ਲੋਕਾਂ ਦੀ ਮੌਤ ਹੋਈ ਹੈ ਅਤੇ 9,481 ਲੋਕ ਹਸਪਤਾਲ ਤੋਂ ਠੀਕ ਹੋ ਕੇ ਘਰ ਵੀ ਪਰਤੇ ਹਨ। ਦੇਸ਼ ਵਿਚ ਇਸ ਵੇਲੇ ਐਕਟਿਵ ਕੇਸ 1,05,691 ਹਨ ਜੋ ਕਿ 543 ਦਿਨਾਂ ਵਿਚ ਆਏ ਸਭ ਤੋਂ ਘੱਟ ਕੇਸਾਂ ਦਾ ਅੰਕੜਾ ਹੈ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ ਵਿਚ ਕੁਲ ਐਕਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਕੇ 1 ਲੱਖ 5 ਹਜ਼ਾਰ 691 ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਦੇ 8 ਹਜ਼ਾਰ 318 ਨਵੇਂ ਕੇਸ ਸਾਹਮਣੇ ਆਏ ਸਨ ਜਦੋਂ ਕਿ 465 ਲੋਕਾਂ ਦੀ ਮੌਤ ਹੋਈ ਸੀ। ਉਥੇ ਹੀ ਸ਼ੁੱਕਰਵਾਰ ਨੂੰ ਕੋਰੋਨਾ ਦੇ 10 ਹਜ਼ਾਰ 549 ਨਵੇਂ ਮਾਮਲੇ ਆਏ ਸਨ।

ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਬੀਤੇ 24 ਘੰਟਿਆਂ ਵਿਚ ਕਰਨਾਟਕ ਵਿਚ ਕੋਰੋਨਾ ਵਾਇਰਸ ਦੇ 322 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3 ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ। ਜਦੋਂ ਕਿ ਅਸਮ ਵਿਚ ਪਿਛਲੇ 24 ਘੰਟਿਆਂ ਵਿਚ 123 ਨਵੇਂ ਕੋਵਿਡ19 ਮਾਮਲੇ, 189 ਰਿਕਵਰੀ ਅਤੇ 5 ਮੌਤਾਂ ਹੋਈਆਂ ਹਨ ਤਾਂ ਉਥੇ ਹੀ ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਦੇ 701 ਨਵੇਂ ਮਾਮਲੇ ਸਾਹਮਣੇ ਆਏ, 717 ਰਿਕਵਰੀ ਹੋਈ ਅਤੇ 11 ਲੋਕਾਂ ਦੀ ਮੌਤ ਕੋਰੋਨਾਨਾਲ ਹੋਈ ਹੈ। ਜਦੋਂ ਕਿ ਮੁੰਬਈ ਵਿਚ ਕਲ ਕੋਰੋਨਾ ਵਾਇਰਸ ਦੇ 214 ਨਵੇਂ ਮਾਮਲੇ ਸਾਹਮਣੇ ਆਏ ਅਤੇ 4 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 8,774 ਨਵੇਂ ਮਾਮਲੇ ਆਏ ਅਤੇ 621 ਮੌਤਾਂ।

In The Market