LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਕੋ ਪਰਿਵਾਰ ਦੇ 4 ਬੱਚੇ ਬਣੇ ਆਈ.ਏ.ਐੱਸ.-ਆਈ.ਪੀ.ਐੱਸ. ਅਫਸਰ, ਲੋਕ ਦਿੰਦੇ ਨੇ ਮਿਸਾਲਾਂ

happy family

ਪ੍ਰਤਾਪਗੜ੍ਹ- ਕੋਈ ਵੀ ਮੰਜ਼ਿਲ ਬਹੁਤੀ ਔਖੀ ਜਾਂ ਵੱਡੀ ਨਹੀਂ ਹੁੰਦੀ, ਮਿਹਨਤਕਸ਼ ਇਨਸਾਨ ਲਈ ਸਿਰਫ ਲਗਨ ਜਾਂ ਫਿਰ ਇਰਾਦਾ ਪੱਕੇ ਹੋਣੇ ਚਾਹੀਦੇ ਹਨ। ਅਖੀਰ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ ਅਤੇ ਦੁਨੀਆ 'ਚ ਉਹ ਆਪਣਾ ਸਿੱਕਾ ਜਮ੍ਹਾਂ ਲੈਂਦਾ ਹੈ ਜਿਹੜਾ ਬੰਦਾ ਔਕੜਾਂ ਤੋਂ ਪਿਛਾਂਹ ਨਹੀਂ ਹੱਟਦਾ। ਅਜਿਹਾ ਹੀ ਇਕ ਪਰਿਵਾਰ ਹੈ ਜਿਸ ਨੇ ਆਪਣੀ ਜ਼ਿੰਦਗੀ ਵਿਚ ਆਈਆਂ ਔਕੜਾਂ ਨੂੰ ਹੱਸਦਿਆਂ-ਹੱਸਦਿਆਂ ਪਾਰ ਕੀਤਾ ਅਤੇ ਇਸ ਮੁਕਾਮ 'ਤੇ ਪਹੁੰਚੇ। ਗੱਲ ਅਸੀਂ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ਦੇ ਛੋਟੇ ਜਿਹੇ ਕਸਬੇ ਲਾਲਗੰਜ ਦਾ ਇਕ ਛੋਟਾ ਜਿਹਾ ਪਿੰਡ ਦੀ ਕਰ ਰਹੇ ਹਾਂ ਕਿਉਂਕਿ ਇਸ ਪਿੰਡ ਦੀਆਂ ਮਿਸਾਲਾਂ ਦਿੱਤੀਆਂ ਜਾ ਰਹੀਆਂ ਹਨ। ਲੋਕ ਇਸ ਪਿੰਡ ਦੇ ਇਕ ਪਰਿਵਾਰ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਸੁਣਾ ਰਹੇ ਹਨ। ਜਿਸ ਨਾਲ ਉਹ ਪ੍ਰੇਰਣਾ ਲੈ ਸਕਣ। ਅਜਿਹਾ ਹੋਣਾ ਲਾਜ਼ਮੀ ਵੀ ਹੈ, ਕਿਉਂਕਿ ਇਕ ਪਰਿਵਾਰ ਦੇ 4 ਸਕੇ ਭਾਈ-ਭੈਣ ਅਤੇ ਚਾਰੋ ਆਈ.ਏ.ਐੱਸ. ਅਤੇ ਆਈ.ਪੀ.ਐੱਸ. ਹਨ। ਇਸ ਵਿਚ ਤਿੰਨ ਆਈ.ਏ.ਐੱਸ. ਅਤੇ ਇਕ ਆਈ.ਪੀ.ਐੱਸ. ਹੈ।
ਲਾਲਗੰਜ ਕੋਤਵਾਲੀ ਇਲਾਕੇ ਦੇ ਇਟੌਰੀ ਪਿੰਡ ਬੈਂਕ ਮੈਨੇਜਰ ਅਨਿਲ ਮਿਸ਼ਰ ਦੇ ਚਾਰ ਬੱਚੇ ਹਨ, ਦੋ ਪੁੱਤਰ ਅਤੇ ਦੋ ਧੀਆਂ। ਸਭ ਤੋਂ ਵੱਡੀ ਧੀ ਸ਼ਮਾ ਮਿਸ਼ਰਾ, ਦੂਜੇ ਨੰਬਰ 'ਤੇ ਯੋਗੇਸ਼, ਤੀਜੇ ਨੰਬਰ 'ਤੇ ਬੇਟੀ ਮਾਧਵੀ ਅਤੇ ਚੌਥੇ ਨੰਬਰ 'ਤੇ ਲੋਕੇਸ਼ ਮਿਸ਼ਰ ਹੈ। ਚਾਰੋ ਭਰਾ-ਭੈਣਾਂ ਨੇ ਪਿਛੜੇ ਜ਼ਿਲੇ ਦੇ ਰੂਪ ਵਿਚ ਪਛਾਣ ਰੱਖਣ ਵਾਲਾ ਪ੍ਰਤਾਪਗੜ੍ਹ ਵਿਚ ਸਿੱਖਿਆ ਹਾਸਲ ਕੀਤੀ, ਸਭ ਤੋਂ ਪਹਿਲਾਂ ਯੋਗੇਸ਼ ਨੇ 2013 ਵਿਚ ਯੂ.ਪੀ.ਐੱਸ.ਸੀ. ਸਿਵਲ ਪ੍ਰੀਖਿਆ ਪਾਸ ਕੀਤੀ ਤੇ ਆਈ.ਏ.ਐੱਸ. ਬਣੇ, ਜਿਸ ਤੋਂ ਬਾਅਦ 2015 ਵਿਚ ਮਾਧਵੀ ਮਿਸ਼ਰਾ ਵੀ ਆਈ.ਏ.ਐੱਸ. ਬਣੀ। ਉਥੇ ਹੀ ਜੂਨ 2016 ਵਿਚ ਸ਼ਮਾ ਮਿਸ਼ਰਾ ਦਾ ਆਈ.ਪੀ.ਐੱਸ. ਵਿਚ ਸਿਲੈਕਸ਼ਨ ਹੋ ਗਿਆ, ਜਦੋਂ ਕਿ ਸਭ ਤੋਂ ਛੋਟੇ ਪੁੱਤਰ ਲੋਕੇਸ਼ ਵੀ ਆਈ.ਏ.ਐੱਸ. ਬਣ ਗਏ।
ਇਸ ਤਰ੍ਹਾਂ ਨਾਲ ਅਨਿਲ ਮਿਸ਼ਰ ਦੇ ਚਾਰੋ ਬੱਚੇ ਅੱਜ ਆਈ.ਪੀ.ਐੱਸ. ਅਤੇ ਆਈ.ਏ.ਐੱਸ. ਹਨ, ਪ੍ਰਤਾਪਗੜ੍ਹ ਵਰਗੇ ਛੋਟੇ ਸ਼ਹਿਰ ਦੇ ਰਹਿਣ ਵਾਲੇ ਚਾਰੋ ਭੈਣ-ਭਰਾ ਅੱਜ ਪ੍ਰਤਾਪਗੜ੍ਹ ਅਤੇ ਸੂਬੇ ਦਾ ਮਾਣ ਵਧਾ ਰਹੇ ਹਨ। ਪ੍ਰਤਾਪਗੜ੍ਹ ਦੇ ਲੋਕ ਅੱਜ ਉਸ ਪਰਿਵਾਰ ਤੋਂ ਪ੍ਰੇਰਣਾ ਲੈ ਰਹੇ ਹਨ। ਆਪਣੇ ਬੱਚਿਆਂ ਨੂੰ ਉਸ ਘਰ ਦੀ ਕਹਾਣੀ ਸੁਣਾਉਂਦੇ ਹਨ।

 

 

In The Market