LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਥੁਰਾ 'ਚ ਟ੍ਰੇਨ ਦੇ 16 ਡੱਬੇ ਪਟੜੀ ਤੋਂ ਉਤਰੇ, ਰੇਲ ਆਵਾਜਾਈ ਠੱਪ, ਕਈ ਟਰੇਨਾਂ ਦੇ ਬਦਲੇ ਰੂਟ

22 jan train

ਮਥੁਰਾ :  ਉਤਰ ਪ੍ਰਦੇਸ਼ ਦੇ ਮਥੁਰਾ 'ਚ ਸਥਿਤ ਦਿੱਲੀ-ਮਥੁਰਾ ਰੇਲ ਸੈਕਸ਼ਨ 'ਤੇ ਸ਼ੁੱਕਰਵਾਰ ਦੇਰ ਰਾਤ ਭੂਤੇਸ਼ਵਰ ਅਤੇ ਵਰਿੰਦਾਵਨ ਰੋਡ ਸਟੇਸ਼ਨ ਵਿਚਾਲੇ ਮਾਲਗੱਡੀ ਦੇ ਪਟਰੀ ਤੋਂ ਉਤਰ ਜਾਣ ਤੋਂ ਬਾਅਦ ਰੇਲ ਆਵਾਜਾਈ ਪੁਰੀ ਤਰ੍ਹਾਂ ਬੰਦ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਦੇ 16 ਡੱਬੇ ਪਟੜੀ ਤੋਂ ਉਤਰਨ ਦੀ ਵਜ੍ਹਾ ਨਾਲ ਕਈ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਜਾਂ ਡਾਈਵਰਟ ਕਰਨਾ ਪਿਆ।ਆਗਰਾ ਡਿਵੀਜ਼ਨਲ ਰੇਲਵੇ ਮੈਨੇਜਰ ਦੇ ਦਫ਼ਤਰ ਦੇ ਲੋਕ ਸੰਪਰਕ ਅਧਿਕਾਰੀ (PRO) ਐਸਕੇ ਸ੍ਰੀਵਾਸਤਵ (SK Srivastava) ਨੇ ਦੱਸਿਆ ਕਿ ਇਹ ਮਾਲ ਗੱਡੀ ਚਿਤੂਰ ਨਿੰਬਾ ਸਟੇਸ਼ਨ ਤੋਂ ਸੀਮਿੰਟ ਨਾਲ ਭਰੇ ਡੱਬਿਆਂ ਨਾਲ ਮਥੁਰਾ ਦੇ ਰਸਤੇ ਗਾਜ਼ੀਆਬਾਦ ਜਾ ਰਹੀ ਸੀ। ਹਾਦਸਾ ਰਾਤ ਕਰੀਬ 11.30 ਵਜੇ ਵਾਪਰਿਆ। 

Also Read : ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ

ਪ੍ਰਭਾਵਿਤ ਟ੍ਰੇਨਾਂ ਦੀ ਸੂਚੀ ਦੇਖੋ

ਮਥੁਰਾ 'ਚ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰਨ ਕਾਰਨ ਆਵਾਜਾਈ ਠੱਪ, ਕਈ ਟਰੇਨਾਂ ਨੇ ਆਪਣੇ ਰੂਟ ਬਦਲੇ ਅਤੇ ਕਈ ਰੱਦ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ 300 ਤੋਂ ਵੱਧ ਮਜ਼ਦੂਰ ਸੀਮਿੰਟ ਦੇ ਗੱਟੇ ਕੱਢਣ ਲਈ ਜੰਗੀ ਪੱਧਰ ’ਤੇ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ ਜਿਸ ਕਾਰਨ ਤਿੰਨੋਂ ਪਟੜੀਆਂ ਬੰਦ ਹੋ ਗਈਆਂ ਹਨ। ਜਿਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਾਮ ਤੱਕ ਆਵਾਜਾਈ ਬਹਾਲ ਹੋ ਜਾਵੇਗੀ।

Also Read : ਪੰਜਾਬ ਵਿਚ ਫਿਰ ਬੇਕਾਬੂ ਹੋਇਆ ਕੋਰੋਨਾ, ਇਕ ਹਫਤੇ 'ਚ 150 ਲੋਕਾਂ ਦੀ ਮੌਤ

ਸ਼੍ਰੀਵਾਸਤਵ ਨੇ ਦੱਸਿਆ ਕਿ ਹਾਦਸੇ ਕਾਰਨ ਮੁੰਬਈ ਤੋਂ ਮਥੁਰਾ ਜਾਣ ਵਾਲੀ ਰਾਜਧਾਨੀ, ਸ਼ਤਾਬਦੀ, ਹਫਤਾਵਾਰੀ ਟਰੇਨ, ਯੁਵਾ ਸਪੈਸ਼ਲ ਆਦਿ ਸਮੇਤ 10 ਮਹੱਤਵਪੂਰਨ ਟਰੇਨਾਂ ਨੂੰ ਦਿੱਲੀ ਜਾਣ ਲਈ ਮੋੜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 10 ਹੋਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

In The Market