ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-
ਮੈਂ ਜਦ ਵੀ ਘਰ ਆਉਂਦਾ,ਮੇਰਾ ਐਡਮ ਗੇਟ ਕੋਲ ਖੜਾ ਹੁੰਦਾ ਹੈ
ਇਹ ਆਰਟੀਕਲ ਉਹ ਤਮਾਮ ਲੋਕਾਂ ਦੇ ਲਈ ਜਿਨਾਂ ਨੇ ਆਪਣੇ ਘਰ ਜਾਨਵਰ ਦੇ ਨਾਮ ਤੇ ਕੁੱਤਾ ਰੱਖਿਆ ਹੋਇਆ ਪਰ ਉਹ ਇਨਸਾਨ ਤੋਂ ਵੀ ਉਪਰ ਰੱਬ ਦੀ ਇਨਸਾਨ ਨੂੰ ਇੱਕ ਨੇਕ ਦੇਣ ਹੈ। ਚਾਰ ਸਾਲ ਹੋ ਚੁੱਕੇ ਹਨ ਐਡਮ ਨੂੰ ਘਰ ਲਿਆਂਦੇ,2014 ਦੇ ਵਿੱਚ ਹੀ ਮੈਂ ਨੌਕਰੀ ਲੱਗਿਆ ਸੀ ਅਤੇ ਉਸੇ ਸਾਲ ਹੀ ਮੈਂ ਆਪਣੇ ਘਰ ਇੱਕ ਜਰਮਨ ਸ਼ੇਫਰਡ ਦੀ ਨਸਲ ਦਾ ਕੁੱਤਾ ਲੈਕੇ ਆਇਆ ਸੀ.ਮਾਂ ਘਰ ਵਿੱਚ ਜਾਨਵਰ ਰੱਖਣ ਦੇ ਖਿਲਾਫ ਸੀ
ਭਲਾ ਕੌਣ ਉਸਦਾ ਗੰਦ ਚੁੱਕੇ ਅਤੇ ਕੌਣ ਸੰਭਾਲੇ? ਪਿਤਾ ਜੀ ਨੇ ਕੁਝ ਨਹੀਂ ਕਿਹਾ ਸੀ,ਮੈਂ ਆਪਣੇ ਸ਼ਹਿਰ ਤੋਂ 10 ਕਿਲੋਮੀਟਰ ਤੋਂ ਜਿਆਦਾ ਦੀ ਦੂਰੀ ਨੂੰ ਤੈਅ ਕਰਦਾ ਆਪਣੇ ਘਰ ਇੱਕ ਕੁੱਤਾ ਲੈਕੇ ਆਇਆ ਸੀ। ਇੱਕ ਮਹੀਨੇ ਦੇ ਬੱਚੇ ਨੂੰ ਮੈਂ ਮਾਂ ਤੋਂ ਅਲੱਗ ਘਰ ਆਪਣੇ ਕੋਲ ਲੈ ਆਇਆ ਸੀ ਜਿਸਦਾ ਮੈਨੂੰ ਬਹੁਤ ਦੁੱਖ ਸੀ ਪਰ ਮੇਰੇ ਮੰਨ ਚ ਇਹ ਵੀ ਸੀ ਕਿ ਇਸਨੂੰ ਮਾਂ ਜਿਨਾਂ ਪਿਆਰ ਦੇਣ ਦੀ ਕੋਸ਼ਿਸ਼ ਪੂਰੀ ਕਰਾਂਗੇ ਜੋ ਕਿ ਹੁਣ ਤੱਕ ਨਹੀਂ ਕਰ ਸਕਿਆ.ਖੈਰ,ਸਭ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਨਾਮ ਕਿ ਰਖੀਏ? ਕੋਈ ਮਾਰਸ਼ਲ ਕਹੇ ਤੇ ਕੋਈ ਮਸ਼ਹੂਰ ਕਾਰਟੂਨ ਦਾ ਸਕੂਬੀ ਕਹੇ,ਪਰ ਮੇਰੀ ਨਿਗਾਹ ਚ ਇਸਦਾ ਨਾਮ ਸੋਚਿਆ ਪਿਆ ਸੀ,ਮੈਂ ਇਸਦਾ ਨਾਮ ਐਡਮ ਰੱਖਿਆ.ADAM ਇੱਕ ਅੰਗਰੇਜ਼ੀ ਨਾਮ ਹੈ ਜੋ ਆਪਣੀ ਇੱਕ ਮੱਹਤਤਾ ਰੱਖਦਾ ਹੈ.ਮੈਂ ਆਪਣੀ ਜਿੰਦਗੀ ਵਿੱਚ ਕਾਫੀ ਕੁੱਤੇ ਰੱਖੇ ਹਨ ਪਰ ਜੋ ਸਿਆਣਪ ਐਡਮ ਵਿੱਚ ਵੇਖੀ ਮੈਂ ਹੈਰਾਨ ਸੀ.ਦਿਨਾ ਦਿਨਾ ਵਿੱਚ ਐਡਮ ਵੱਡਾ ਹੋ ਗਿਆ,ਘਰ ਵਿੱਚ ਐਡਮ ਨੇ ਹਰ ਇੱਕ ਨੂੰ ਆਪਣੇ ਪਿਆਰ ਵਿੱਚ ਗੰਢ ਲਿਆ ਸੀ,ਮੇਰੇ ਪਿਤਾ ਜੀ ਦਾ ਗੁੱਸਾ ਵੀ ਉਸਦੇ ਸਾਹਮਣੇ ਫਿੱਕਾ ਪੈ ਜਾਂਦਾ ਸੀ,ਇੱਕ ਭੋਲੀ ਸ਼ਕਲ ਦੇ ਨਾਲ ਆਪਣੇ ਮਾਲਿਕ ਦੇ ਅੱਗੇ ਬੈਠ ਜਾਣਾ ਹੀ ਸਭ ਨੂੰ ਉਸਦੇ ਮੂਹਰੇ ਆਪਣੇ ਗੁੱਸੇ ਦੇ ਘੁੱਟਣੇ ਟਿਕਵਾ ਦਿੰਦਾ ਸੀ.ਐਡਮ ਨੂੰ ਮਿਰਗੀ ਦੇ ਦੌਰੇ ਦੀ ਬਿਮਾਰੀ ਹੈ,ਜਿਸ ਦਿਨ ਪਹਿਲੀ ਬਾਰ ਮਿਰਗੀ ਦਾ ਦੌਰਾ ਪਿਆ ਸੀ ਤਾ ਮੈਂ ਘਰ ਨਹੀਂ ਸੀ,
ਪਰ ਮੇਰੀ ਮਾਂ,ਪਿਤਾ ਅਤੇ ਮੇਰਾ ਭਰਾ ਉਸਦੀ ਹਾਲਤ ਨੂੰ ਵੇਖ ਰੋਣ ਲੱਗੇ,ਕਾਰ ਵਿੱਚ ਪੰਜਾਂ ਮਿੰਟਾ ਵਿੱਚ ਐਡਮ ਨੂੰ ਸੰਗਰੂਰ ਦੇ ਸਰਕਾਰੀ ਡੰਗਰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੀ ਬਿਮਾਰੀ ਦਾ ਖੁਲਾਸਾ ਹੋਇਆ.ਇਸਤੋਂ ਪਹਿਲਾ ਐਡਮ ਦੀ ਖੂਬਸੂਰਤੀ ਅਤੇ ਉਭਰਦੀ ਨਸਲ ਨੂੰ ਨਜ਼ਰ ਵੀ ਲੱਗੀ ਜਿਸਦੇ ਚਲਦੇ ਕੋਈ ਕਾਰ ਵਾਲਾ ਉਸਨੂੰ ਮੇਰੇ ਘਰ ਦੇ ਬਾਹਰ ਹੀ ਫੇਟ ਮਾਰ ਗਿਆ ਸੀ,ਐਡਮ ਨੇ ਉਸ ਵੇਲੇ ਵੀ ਬਹੁਤ ਦੁੱਖ ਝੱਲਿਆ,ਪਰ ਮਾਂ ਦੇ ਪੁੱਤ ਨੇ ਸਾਨੂੰ ਤੰਗ ਨਾ ਕੀਤਾ.ਖੈਰ ਅਸੀਂ ਕਾਫੀ ਚਿੰਤਾ ਵਿੱਚ ਰਹਿਣ ਲੱਗੇ ਕਿ ਹੁਣ ਇਸਦਾ ਕਿ ਬਣੂ ਪਰ ਡਾਕਟਰ ਨੇ ਕਿਹਾ ਕਿ ਜੇਕਰ ਕੁਝ ਮਹੀਨਿਆਂ ਬਾਅਦ ਦੌਰਾ ਪਿਆ ਤਾ ਦਵਾਈ ਦੀ ਜਰੂਰਤ ਨਹੀਂ ਪਰਜੇਕਰ ਦੁਬਾਰਾ ਫੇਰ ਇਸ ਮਹੀਨੇ ਵਿੱਚ ਇਸਨੂੰ ਦੌਰਾ ਪਿਆ ਤਾ ਦਵਾਈ ਖਵਾਉਣੀ ਪਊ।ਬਸ ਉਹ ਦਿਨ ਤੇ ਅੱਜ ਦਾ ਮਨ ਚ ਇਕ ਹੌਂਕਾ ਵੱਜਦਾ ਜਦੋ ਇਹ ਸੋਚ ਲੈਂਦਾ ਪਰ ਕੋਸ਼ਿਸ਼ ਰਹਿੰਦੀ ਕਿ ਇਸਨੂੰ ਇਕੱਲਾ ਨਾ ਛੱਡਿਆ ਜਾਵੇ,ਖੈਰ ਇਹ ਤਾ ਸੀ ਥੋੜੇ ਸ਼ਬਦਾਂ ਚ ਮੇਰੇ ਜਾਨਵਰ ਦੀ ਕਹਾਣੀ ਪਰ ਜੇਕਰ ਹਰ ਇਕ ਜਾਨਵਰ ਦੀ ਗੱਲ ਕਰੀਏ ਤਾ ਉਹ ਇਨਸਾਨ ਦੇ ਵਿਚ ਰਹਿ ਕੇ ਵੀ ਆਪਣੇ ਆਪ ਨੂੰ ਨਹੀਂ ਬਦਲੇ,ਗਊ ਅੱਜ ਵੀ ਮੁੜ ਹਮਲਾ ਨਹੀਂ ਕਰਦੀ,ਗੱਧਾ ਉਹ ਬਸ ਨਾਮ ਦਾ ਗੱਧਾ ਪਰ ਜਿਨਾਂ ਭਾਰ ਉਹ ਆਪਣਾ ਚੁੱਕਦਾ ਉਹਦੀ ਕੋਈ ਗੱਲ ਨਹੀਂ.ਪੰਛੀ ਤਾ ਸਿਖਾਉਂਦੇ ਹੀ ਸਾਨੂੰ ਉਡਣਾ।
ਚੋਗੇ ਦੇ ਬਹਾਨੇ ਤੁਸੀਂ ਆਪਣੀ ਨਿਸ਼ਾਨੇਬਾਜ਼ੀ ਵੀ ਕਰ ਲਵੋ ਉਹ ਤੁਹਾਡੇ ਤੇ ਭਰੋਸਾ ਕਰ ਲੈਣਗੇ,ਕੁੱਤਾ ਤਾ ਹੈ ਹੀ ਵਫ਼ਾਦਾਰ ਪਰ ਆਪਣੇ ਮਲਿਕ ਨਾਲ ਰਹਿ ਉਹ ਆਪਣੇ ਮਲਿਕ ਦੀ ਕੋਈ ਵੀ ਆਦਤ ਨਹੀਂ ਅਪਣਾਉਂਦਾ ਕਿਉਂਕਿ ਜੇ ਉਹ ਆਪਣੇ ਮਲਿਕ ਵਰਗਾ ਬਣ ਗਿਆ ਤਾ ਉਸ ਦਿਨ ਕੁੱਤਿਆਂ ਦੀ ਬਹਾਦਰੀ ਤੇ ਵੀ ਦਾਗ ਲੱਗ ਜਾਊਗਾ.ਸੋ ਦੋਸਤੋ ਆਓ ਅਤੇ ਸੋਚੋ ਕਿ ਜੇਕਰ ਜਾਨਵਰ ਆਪਣੇ ਵਿਚ ਵਿਚਾਰ ਕੇ ਵੀ ਆਪਣੇ ਮੁੱਖ ਅਸੂਲਾਂ ਨੂੰ ਨਹੀਂ ਬਦਲਦੇ ਤਾਂ ਆਪਾਂ ਵੀ ਚੰਦ ਲਾਲਚ ਪਿੱਛੇ ਆਪਣੇ ਆਪ ਨੂੰ ਨਾ ਬਦਲੋ ਜਾ ਫੇਰ ਗੱਧੇ ਦਾ ਨਾਮ ਵਰਤ ਦੂਜੇ ਨੂੰ ਮੂਰਖ ਕਹਿਣਾ ਬੰਦ ਕਰਦੋ ਅਤੇ ਉਸਨੂੰ ਇਨਸਾਨ ਕਹਿ ਚਿੜਾਉਣ ਸ਼ੁਰੂ ਕਰ ਦਵੋ,ਜੇ ਸਮਝ ਗਏ ਤਾ ਆਰਟੀਕਲ ਸ਼ੇਅਰ ਕਰ ਦੇਣਾ.




