ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇੱਕ 16 ਸਾਲਾ ਦਲਿਤ ਮੁੰਡੇ ਦੀ ਮੌਤ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਘਟਨਾ ਦੇ ਸਮੇਂ, ਮਾਰਿਆ ਗਿਆ ਲੜਕਾ ਆਪਣੇ ਭਤੀਜੇ ਦਾ ਜਨਮਦਿਨ ਮਨਾ ਰਿਹਾ ਸੀ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬਹਿਰਹਾਲ ਇਸ ਮਾਮਲੇ ‘ਚ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਇਕ ਦਲਿਤ ਸਿੱਖ ਪਰਿਵਾਰ ਤੋਂ ਸੀ। ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਸਿੰਘ ਦੇ ਭਰਾ ਕੁਲਵਿੰਦਰ ਸਿੰਘ ਨੇ 2 ਸਾਲ ਪਹਿਲਾਂ ਭੱਜ ਕੇ ਗੁਆਂਢੀ ਦੀ ਧੀ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਦੋਵੇਂ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਰਹਿ ਰਹੇ ਸਨ। ਹਾਲ ਹੀ ਵਿਚ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ ਸੀ।
ਦੋਸ਼ੀਆਂ ਦੀ ਪਛਾਣ ਜਸ਼ਨਪ੍ਰੀਤ (ਗੁਆਂਢੀ), ਉਕਤ ਲੜਕੀ ਦਾ ਭਰਾ, ਗੁਰਜੀਤ ਸਿੰਘ, ਉਕਤ ਲੜਕੀ ਦੇ ਚਾਚੇ ਦਾ ਮੁੰਡਾ ਅਤੇ ਇਨ੍ਹਾਂ ਦੇ ਤੀਜੇ ਸਾਥੀ ਵਲੋਂ ਮ੍ਰਿਤਕ ‘ਤੇ ਪੈਟਰੋਲ ਪਾ ਕੇ ਜਿੰਦਾ ਜਲਾਇਆ ਗਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉੱਥੇ ਹੀ ਮ੍ਰਿਤਕ ਦੇ ਦੁਖੀ ਪਿਤਾ ਨੇ ਦੱਸਿਆ ਕਿ, ਉਨ੍ਹਾਂ ਦੇ ਬੇਟੇ ਦਾ ਦੋਸ਼ ਸਿਰਫ਼ ਇੰਨਾ ਹੈ ਕਿ, ਉਸਨੇ ਲੋਕਾਂ ਨੂੰ ਦੱਸਿਆ ਸੀ ਕਿ, ਉਸ ਦੇ ਭਰਾ ਕੋਲ ਬੇਟਾ ਹੋਇਆ ਹੈ। ਪਰਿਵਾਰ ਉਨ੍ਹਾਂ ਨੂੰ ਘਰ ਲਿਆਉਂਣ ਵਾਰੇ ਸੋਚ ਰਿਹਾ ਸੀ। ਇਸ ਘਟਨਾ ਬਾਰੇ ਡੀਐਸਪੀ ਸੁਰੇਂਦਰ ਸ਼ਰਮਾ ਨੇ ਦੱਸਿਆ ਕਿ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

